
ਅਹਿਮਦਾਬਾਦ,
19 ਨਵੰਬਰ : ਗੁਜਰਾਤ ਕਾਂਗਰਸ ਅਤੇ ਪਾਟੀਦਾਰ ਅੰਦੋਲਨ ਕਮੇਟੀ ਵਿਚਕਾਰ ਕਈ ਮੁੱÎਦਿਆਂ 'ਤੇ
ਸਹਿਮਤੀ ਬਣ ਗਈ ਹੈ। ਅੱਜ ਗੁਜਰਾਤ ਕਾਂਗਰਸ ਅਤੇ ਕਮੇਟੀ ਵਿਚਕਾਰ ਬੈਠਕ ਹੋਈ। ਕਿਹਾ ਗਿਆ
ਹੈ ਕਿ ਕਾਂਗਰਸ ਨੇ ਜ਼ਿੰਮੇਵਾਰੀ ਹਾਰਦਿਕ ਪਟੇਲ 'ਤੇ ਛੱਡ ਦਿਤੀ ਹੈ। ਦੋਹਾਂ ਪਾਰਟੀਆਂ ਦੇ
ਆਗੂਆਂ ਨੇ ਕਿਹਾ ਕਿ ਸੋਮਵਾਰ ਨੂੰ ਰਾਜਕੋਟ ਵਿਚ ਹਾਰਦਿਕ ਪਟੇਲ ਵੱਡਾ ਐਲਾਨ ਕਰਨਗੇ। ਇਹ
ਐਲਾਨ ਦੋਹਾਂ ਦਲਾਂ ਵਿਚਕਾਰ ਭਾਈਵਾਲੀ ਦੇ ਨਵੇਂ ਫ਼ਾਰਮੂਲੇ ਬਾਬਤ ਹੋਵੇਗਾ। ਉਧਰ, ਹਾਰਦਿਕ
ਪਟੇਲ ਨੇ ਵੀ ਟੀਵੀ ਇੰਟਰਵਿਊ ਵਿਚ ਮੰਨਿਆ ਹੈ ਕਿ ਦੋਹਾਂ ਦਲਾਂ ਵਿਚਕਾਰ ਸਹਿਮਤੀ ਬਣ ਗਈ
ਹੈ। (ਏਜੰਸੀ)