ਹਿਸਾਰ 'ਗੁੜੀਆ' ਰੇਪ ਕੇਸ: ਪੁਲਿਸ ਨੇ ਦੋਸ਼ੀ 'ਤੇ ਰੱਖਿਆ 2 ਲੱਖ ਦਾ ਇਨਾਮ
Published : Dec 11, 2017, 3:30 pm IST
Updated : Dec 11, 2017, 10:00 am IST
SHARE ARTICLE

ਹਿਸਾਰ: ਹਿਸਾਰ ਦੇ ਉਕਲਾਨਾ ਵਿਚ ਗੁੜੀਆਂ ਰੇਪ ਕਾਂਡ ਦੇ ਦੋਸ਼ੀ ਦਾ ਪਤਾ ਲਗਾਉਣ ਲਈ ਪੁਲਿਸ ਨੇ ਦੋ ਲੱਖ ਦਾ ਇਨਾਮ ਰੱਖਿਆ ਹੈ। ਇਹ ਘੋਸ਼ਣਾ ਪੁਲਿਸ ਨੇ ਘਟਨਾ ਦੇ ਦੋ ਦਿਨ ਬਾਅਦ ਵੀ ਦੋਸ਼ੀ ਦਾ ਪਤਾ ਨਾ ਲੱਗਣ ਕਾਰਨ ਕੀਤੀ ਹੈ। ਇਸ ਘੋਸ਼ਣਾ ਪੱਤਰ 'ਚ ਪੁਲਿਸ ਨੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਲਈ ਬਕਾਇਦਾ ਫੋਨ ਜਾਰੀ ਕੀਤੇ ਹਨ ਅਤੇ ਇਸ ਦੇ ਨਾਲ ਹੀ ਤਿੰਨ ਪੁਲਿਸ ਅਧਿਕਾਰੀਆਂ ਦੇ ਮੋਬਾਈਲ ਨੰਬਰ ਅਤੇ ਫੋਨ ਨੰਬਰ ਵੀ ਜਾਰੀ ਕੀਤੇ ਹਨ। ਜਿਕਰੇਯੋਗ ਹੈ ਕਿ ਹਿਸਾਰ ਦੇ ਏ.ਡੀ.ਸੀ. ਅਮਰਜੀਤ ਮਾਨ ਨੇ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ 'ਚ ਦੋਸ਼ੀ ਨੂੰ 48 ਘੰਟਿਆਂ ਅੰਦਰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।


ਹਿਸਾਰ ਦੇ ਉਕਲਾਨਾ ਥਾਣੇ 'ਚ ਦਰਜ ਮੁਕੱਦਮਾ ਨੰਬਰ. 311 'ਚ ਅਣਪਛਾਤੇ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302, 376 ਏ, 376(2)(1) ਅਤੇ 450, 363, 366, 367 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ 28 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ। ਹੁਣ ਪੁਲਿਸ ਨੇ ਇਸ ਅਣਪਛਾਤੇ ਦੋਸ਼ੀ ਦੇ ਉੱਪਰ ਦੋ ਲੱਖ ਦਾ ਇਨਾਮ ਰੱਖਿਆ ਹੈ। ਪੁਲਿਸ ਨੇ ਇਸ ਘੋਸ਼ਣਾ ਦੇ ਪਰਚੇ ਛਪਵਾ ਕੇ ਲੋਕਾਂ ਵਿਚ ਵੰਡੇ ਹਨ।

ਪੁਲਿਸ ਨੇ ਜਨਤਕ ਘੋਸ਼ਣਾ ਵਿਚ ਕਿਹਾ ਹੈ ਕਿ 8 ਦਸੰਬਰ ਦੀ ਰਾਤ ਨੂੰ ਰੇਲਵੇ ਲਾਈਨ ਉਕਲਾਨਾ ਮੰਡੀ ਦੇ ਕੋਲ ਇੰਦਰਾ ਕਾਲੋਨੀ ਦੀਆਂ ਝੋਪੜੀਆਂ 'ਚੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਇਕ 6-7 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰਕੇ ਉਸਨੂੰ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਵਾਲੀ ਗਲੀ 'ਚ ਸੁੱਟ ਦਿੱਤਾ। ਪੁਲਿਸ ਨੇ ਲਿਖਿਆ ਹੈ ਕਿ ਜਿਹੜਾ ਵੀ ਵਿਅਕਤੀ ਦੋਸ਼ੀ/ਦੋਸ਼ੀਆਂ ਦੇ ਨਾਮ/ਪਤੇ ਦੀ ਜਾਣਕਾਰੀ ਦੇਵੇਗਾ, ਉਸਨੂੰ ਦੋ ਲੱਖ ਦਾ ਇਨਾਮ ਦਿੱਤਾ ਜਾਵੇਗਾ।



ਪੁਲਿਸ ਨੇ ਜਾਣਕਾਰੀ ਦੇਣ ਦੇ ਲਈ ਤਿੰਨ ਅਫਸਰਾਂ ਦੇ ਮੋਬਾਈਲ ਨੰਬਰ ਅਤੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। ਹਿਸਾਰ ਦੇ ਸੁਪਰਡੈਂਟ ਦਾ ਟੈਲੀਫੋਨ ਨੰਬਰ 01662-232306 ਅਤੇ 01662-232307 ਹੈ। ਬਰਵਾਲਾ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਦਾ ਮੋਬਾਈਲ ਨੰਬਰ 88140-11352 ਅਤੇ ਟੈਲੀਫੋਨ ਨੰਬਰ 01693-243322 ਹੈ। ਉਕਲਾਨਾ ਦੇ ਕਾਰਜਕਾਰੀ ਅਧਿਕਾਰੀ ਦਾ ਮੋਬਾਈਲ ਦਾ ਨੰਬਰ 88140-11313 ਅਤੇ ਟੈਲੀਫੋਨ ਨੰਬਰ 01693-233010 ਹੈ। ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ, ਜੋ ਕਿ ਦੋਸ਼ੀ ਤੱਕ ਪਹੁੰਚਣ ਲਈ ਫਾਇਦੇਮੰਦ ਹੋ ਸਕਦੀ ਹੋਵੇ, ਬਿਨ੍ਹਾਂ ਕਿਸੇ ਡਰ ਦੇ ਦਿੱਤੇ ਗਏ ਨੰਬਰਾਂ 'ਤੇ ਫੋਨ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement