ਹੋਰ ਅਮੀਰ ਹੋਏ ਭਾਰਤ ਦੇ ਅਮੀਰ, ਮੁਕੇਸ਼ ਅੰਬਾਨੀ ਸਿਖਰ 'ਤੇ ਕਾਇਮ : ਫ਼ੋਰਬਸ
Published : Oct 5, 2017, 10:59 pm IST
Updated : Oct 5, 2017, 5:29 pm IST
SHARE ARTICLE

ਵਿਕਾਸ ਘਟਣ ਦੇ ਬਾਵਜੂਦ ਸ਼ੇਅਰ ਬਾਜ਼ਾਰ ਚੜ੍ਹਨ ਨਾਲ ਵਧੀ ਅਮੀਰਾਂ ਦੀ ਜਾਇਦਾਦ

ਨਵੀਂ ਦਿੱਲੀ, 5 ਅਕਤੂਬਰ: ਵੱਖੋ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ। ਉਨ੍ਹਾਂ ਦੀ ਕੁਲ ਜਾਇਦਾਦ ਵੱਧ ਕੇ 38 ਅਰਬ ਡਾਲਰ ਯਾਨੀ ਕਿ 2.5 ਲੱਖ ਕਰੋੜ ਰੁਪਏ ਹੋ ਗਈ ਹੈ। ਆਰਥਕ ਸੁਸਤੀ ਤੋਂ ਬਾਅਦ ਵੀ ਸਿਖਰਲੇ 100 ਅਮੀਰ ਲੋਕਾਂ ਦੀ ਜਾਇਦਾਦ 'ਚ 26 ਫ਼ੀ ਸਦੀ ਵਾਧਾ ਹੋਇਆ ਹੈ।
ਅਮੀਰਾਂ ਦੀ ਜਾਇਦਾਦ ਮਾਪਣ ਵਾਲੇ ਰਸਾਲੇ ਫ਼ੋਰਬਸ ਦੀ ਸਾਲਾਨਾ ਸੂਚੀ 'ਇੰਡੀਆ ਰਿਚ ਲਿਸਟ 2017' 'ਚ ਇਹ ਜਾਣਕਾਰੀ ਦਿਤੀ ਗਈ ਹੈ। ਰਸਾਲੇ ਅਨੁਸਾਰ ਦੇਸ਼ ਦੀ ਤੀਜੀ ਵੱਡੀ ਸਾਫ਼ਟਵੇਅਰ ਕੰਪਨੀ ਵਿਪਰੋ ਦੇ ਅਜ਼ੀਮ ਪ੍ਰੇਮਜੀ 19 ਅਰਬ ਡਾਲਰ ਦੇ ਨੈੱਟਵਰਥ ਨਾਲ ਦੂਜੇ ਸਥਾਨ ਉਤੇ ਕਾਬਜ਼ ਹੋਏ ਹਨ। ਉਹ ਪਿਛਲੇ ਸਾਲ ਦੇ ਮੁਕਾਬਲੇ ਦੋ ਪੌੜੀਆਂ ਉੱਪਰ ਚੜ੍ਹੇ ਹਨ। ਦਵਾਈਆਂ ਬਣਾਉਣ ਕੰਪਨੀ ਸਨ ਫ਼ਾਰਮਾ ਦੇ ਦਿਲੀਪ ਸਾਂਘਵੀ 12.1 ਅਰਬ ਡਾਲਰ ਦੀ ਜਾਇਦਾਦ ਨਾਲ 9ਵੇਂ ਸਥਾਨ 'ਤੇ ਹਨ। ਉਹ ਪਿਛਲੇ ਸਾਲ ਦੂਜੇ ਨੰਬਰ 'ਤੇ ਸਨ। 


ਫ਼ੋਰਬਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਰਥਕ ਪ੍ਰਯੋਗਾਂ' ਦਾ ਭਾਰਤ ਦੇ ਅਰਬਪਤੀਆਂ ਉਤੇ ਨਾਂਮਾਤਰ ਅਸਰ ਪਿਆ ਹੈ। ਪਿਛਲੇ ਇਕ ਸਾਲ ਦੌਰਾਨ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 15.3 ਅਰਬ ਡਾਲਰ ਯਾਨੀ ਕਿ 67 ਫ਼ੀ ਸਦੀ ਵਾਧਾ ਹੋਇਆ ਹੈ। ਇਸ ਤਰ੍ਹਾਂ ਉਹ ਸਿਖਰ 'ਤੇ ਅਪਣੀ ਪਕੜ ਮਜ਼ਬੂਤ ਕਰਨ ਦੇ ਨਾਲ ਹੀ ਏਸ਼ੀਆ ਦੇ ਸਿਖਰਲੇ ਪੰਜ ਅਮੀਰਾਂ 'ਚ ਸ਼ਾਮਲ ਹੋਣ 'ਚ ਸਫ਼ਲ ਰਹੇ।ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਅਮੀਰਾਂ ਦੀ ਸੂਚੀ 'ਚ ਕਾਫ਼ੀ ਹੇਠਾਂ 45ਵੇਂ ਸਥਾਨ 'ਤੇ ਰਹੇ। ਉਨ੍ਹਾਂ ਦੀ ਜਾਇਦਾਦ 3.15 ਅਰਬ ਡਾਲਰ ਹੈ। ਪਿਛਲੇ ਸਾਲ ਉਹ 32ਵੇਂ ਅਤੇ 2015 'ਚ 29ਵੇਂ ਸਥਾਨ 'ਤੇ ਰਹੇ ਸਨ।ਬਾਬਾ ਰਾਮਦੇਵ ਦੇ ਕਰੀਬੀ ਸਹਿਯੋਗੀ ਵਜੋਂ ਜਾਣੇ ਜਾਂਦੇ ਪਤੰਜਲੀ ਆਯੁਰਵੇਦ ਦੇ ਆਚਾਰੀਆ ਬਾਲਕ੍ਰਿਸ਼ਨ ਲੰਮੀ ਛਾਲ ਮਾਰ ਕੇ 6.55 ਅਰਬ ਡਾਲਰ ਯਾਨੀ ਕਿ 43 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਨਾਲ 19ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਿਛਲੇ ਸਾਲ ਉਹ 48ਵੇਂ ਸਥਾਨ 'ਤੇ ਰਹੇ ਸਨ।


ਰਸਾਲੇ ਨੇ ਕਿਹਾ ਕਿ ਭਾਰਤ ਦੀ ਆਰਥਕ ਸਥਿਤੀ ਡਾਵਾਂਡੋਲ ਹੋਣ ਤੋਂ ਬਾਅਦ ਵੀ ਫ਼ੋਰਬਸ ਇੰਡੀਆ ਰਿਚ ਲਿਸਟ 2017 'ਚ ਸ਼ਾਮਲ ਅਮੀਰਾਂ ਦੀ ਜਾਇਦਾਦ ਸਾਂਝੇ ਤੌਰ 'ਤੇ 26 ਫ਼ੀ ਸਦੀ ਵਧੀ ਹੈ ਅਤੇ ਇਹ 479 ਅਰਬ ਡਾਲਰ ਯਾਨੀ ਕਿ 31 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਪਹਿਲੇ 100 ਅਮੀਰਾਂ ਦੀ ਸੂਚੀ ਸਿਰਫ਼ ਸੱਤ ਔਰਤਾਂ ਸ਼ਾਮਲ ਹਨ। ਇਨ੍ਹਾਂ 'ਚ ਓ.ਪੀ. ਜਿੰਦਲ ਸਮੂਹ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਅਤੇ ਬਾਇਉਟੈਕਨਾਲੋਜੀ ਖੇਤਰ ਦੀ ਕਿਰਨ ਮਜੂਮਦਾਰ ਸ਼ਾ ਸ਼ਾਮਲ ਹਨ।  ਰਸਾਲੇ ਨੇ ਅੱਗੇ ਕਿਹਾ ਕਿ ਭਾਰਤ ਦੀ ਤੇਜ਼ੀ ਨਾਲ ਅੱਗੇ ਵੱਧ ਰਹੇ ਅਰਥਚਾਰੇ ਨੇ ਪਿਛਲੇ ਸਾਲ ਨਵੰਬਰ 'ਚ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਹੋਣ ਮਗਰੋਂ ਰਫ਼ਤਾਰ ਗੁਆ ਦਿਤੀ ਸੀ ਅਤੇ ਜੂਨ 'ਚ ਖ਼ਤਮ ਤਿਮਾਹੀ 'ਚ ਆਰਥਕ ਵਾਧਾ ਦਰ ਤਿੰਨ ਸਾਲ ਦੇ ਸੱਭ ਤੋਂ ਹੇਠਲੇ ਪੱਧਰ 5.7 ਫ਼ੀ ਸਦੀ ਉਤੇ ਆ ਗਈ ਸੀ। 


ਇਸ ਤੋਂ ਬਾਅਦ ਵੀ ਸ਼ੇਅਰ ਬਾਜ਼ਾਰਾਂ ਨੇ ਨਵੀਆਂ ਉਚਾਈਆਂ ਹਾਸਲ ਕੀਤੀਆਂ ਜਿਸ ਨਾਲ ਭਾਰਤ ਦੇ ਸਿਖਰਲੇ 100 ਅਮੀਰਾਂ ਦੀ ਜਾਇਦਾਦ 'ਚ ਵਾਧਾ ਹੋਇਆ।ਮੁਕੇਸ਼ ਅੰਬਾਨੀ ਦੇ ਮਾਮਲੇ 'ਚ ਤੇਲ ਸੋਧ ਮੁਨਾਫ਼ੇ ਸੁਧਰਨ ਅਤੇ ਦੂਰਸੰਚਾਰ ਇਕਾਈ ਰਿਲਾਇੰਸ ਜਿਉ ਦੀ ਸ਼ੁਰੂਆਤ ਤੋਂ ਬਾਅਦ 13 ਕਰੋੜ ਗਾਹਕ ਜੋੜਨ ਨਾਲ ਰਿਲਾਇੰਸ ਇੰਡਸਟ੍ਰੀਜ਼ ਦੇ ਸ਼ੇਅਰਾਂ 'ਚ ਉਛਾਲ ਆਇਆ। ਹਿੰਦੂਜਾ ਬ੍ਰਦਰਜ਼ 18.4 ਅਰਬ ਡਾਲਰ ਦੇ ਨਾਲ ਤੀਜੇ ਸਥਾਨ 'ਤੇ, ਲਕਸ਼ਮੀ ਮਿੱਤਲ 16.5 ਅਰਬ ਡਾਲਰ ਨਾਲ ਚੌਥੇ ਸਥਾਨ 'ਤੇ ਅਤੇ ਪਲੋਨਜੀ ਮਿਸਤਰੀ 16 ਅਰਬ ਡਾਲਰ ਦੇ ਨਾਲ ਪੰਜਵੇਂ ਸਥਾਨ 'ਤੇ ਰਹੇ। ਸੂਚੀ 'ਚ ਪਹਿਲੀ ਵਾਰੀ ਸ਼ਾਮਲ ਹੋਣ ਵਾਲਿਆਂ 'ਚ ਮੋਬਾਈ ਵਾਲੇਟ ਪੇਟੀਐਮ ਦੇ ਵਿਜੈ ਸ਼ੇਖਰ ਸ਼ਰਮਾ 1.47 ਅਰਬ ਡਾਲਰ ਨਾਲ 99ਵੇਂ ਸਥਾਨ 'ਤੇ ਰਹੇ। ਸੂਚੀ 'ਚ ਪਿਛਲੇ ਇਕ ਸਾਲ ਦੌਰਾਨ ਇਕ ਦਰਜਨ ਤੋਂ ਜ਼ਿਆਦਾ ਅਰਬਪਤੀਆਂ ਦੀ ਜਾਇਦਾਦ 'ਚ ਕਮੀ ਵੀ ਵੇਖੀ ਗਈ ਹੈ। ਇਸ 'ਚ ਅੱਧੇ ਤੋਂ ਜ਼ਿਆਦਾ ਦਵਾਈ ਖੇਤਰ 'ਚ ਹਨ। ਵੱਖੋ-ਵੱਖ ਚੁਨੌਤੀਆਂ ਕਰ ਕੇ ਦਵਾਈ ਖੇਤਰ ਨੂੰ ਪਿਛਲੇ ਸਾਲ ਨਰਮੀ ਦਾ ਸਾਹਮਣਾ ਕਰਨਾ ਪਿਆ ਹੈ। (ਪੀਟੀਆਈ)

SHARE ARTICLE
Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement