idea ਨੇ ਪੇਸ਼ ਕੀਤਾ ਧਮਾਕੇਦਾਰ ਆਫਰ, ਮਿਲੇਗਾ 3,300 ਰੁਪਏ ਤੱਕ ਦਾ ਕੈਸ਼ਬੈਕ
Published : Jan 18, 2018, 5:39 pm IST
Updated : Jan 18, 2018, 12:09 pm IST
SHARE ARTICLE

ਟੈਲੀਕਾਮ ਆਪਰੇਟਰ ਕੰਪਨੀ ਆਈਡੀਆ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਕੈਸ਼ਬੈਕ ਆਫਰ ਪੇਸ਼ ਕੀਤਾ ਹੈ। ਕੰਪਨੀ ਨੇ ਇਹ ਆਫਰ 'Magic Cashback' ਦੇ ਨਾਂ ਤੋਂ ਪੇਸ਼ ਕੀਤਾ ਹੈ। ਮੈਜਿਕ ਕੈਸ਼ਬੈਕ ਆਫਰ ਦੇ ਤਹਿਤ ਯੂਜ਼ਰਸ ਨੂੰ 3,300 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਦੱਸ ਦਈਏ ਕਿ ਇਹ ਆਫਰ ਖਾਸ ਕਰਕੇ ਉਨ੍ਹਾਂ ਰਾਹੀਂ ਰਿਚਾਰਜ ਕਰਾਉਂਦੇ ਹਨ। ਇਹ ਆਫਰ 18 ਜਨਵਰੀ ਤੋਂ 10 ਫਰਵਰੀ ਤੱਕ ਜਾਰੀ ਰਹੇਗਾ।



ਕੰਪਨੀ ਮੁਤਾਬਕ ਇਸ ਆਫਰ ਨੂੰ ਪਾਉਣ ਲਈ ਯੂਜ਼ਰ ਨੂੰ 398 ਜਾਂ ਇਸ ਤੋਂ ਵੀ ਉੱਪਰ ਦੇ ਅਨਲਿਮਟਿਡ ਪਲਾਨ ਨੂੰ ਰਿਚਾਰਜ ਕਰਾਉਣਾ ਹੋਵੇਗਾ, ਜਿਸ ਤੋਂ ਬਾਅਦ ਗਾਹਕ ਨੂੰ 400 ਰੁਪਏ ਕੈਸ਼ਬੈਕ 50-50 ਰੁਪਏ ਦੇ ਕੁੱਲ 8 ਵਾਊਚਰਸ ਮਿਲਣਗੇ। ਇਨ੍ਹਾਂ ਵਾਊਚਰਸ 'ਚੋਂ ਸਿਰਫ ਇਕ ਸਮੇਂ 'ਚ ਇਕ ਹੀ ਵਾਊਚਰ ਦੀ ਵਰਤੋਂ ਅਗਲੇ ਰਿਚਾਰਜ 'ਚ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਬਾਕੀ ਬਚੇ ਵਾਊਚਰ ਦੀ ਵਰਤੋਂ ਇਕ-ਇਕ ਕਰਕੇ ਕੁੱਲ 8 ਰਿਚਾਰਜ 'ਚ ਕੀਤੀ ਜਾ ਸਕਦੀ ਹੈ।



ਇਸ ਤੋਂ ਇਲਾਵਾ ਪੇ. ਟੀ. ਐੱਮ. ਤੋਂ ਰਿਚਾਰਜ ਕਰਨ 'ਤੇ 20 ਰੁਪਏ ਦਾ ਕੈਸ਼ਬੈਕ ਅਤੇ ਮੋਬਿਕਵਿੱਕ ਤੋਂ ਰਿਚਾਰਜ ਕਰਨ 'ਤੇ 200 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਦੱਸ ਦਈਏ ਕਿ ਜਦੋਂ ਤੁਸੀਂ ਘੱਟ ਤੋਂ ਘੱਟ 100 ਰੁਪਏ ਦਾ ਟ੍ਰਾਂਸਜੈਕਸ਼ਨ ਕਰੋਗੇ ਤਾਂ ਮੋਬਿਕਵਿੱਕ ਰਾਹੀਂ ਤਹਿ ਫੀਸਦੀ ਦੇ ਹਿਸਾਬ ਨਾਲ 10 ਫੀਸਦੀ ਡਿਸਕਾਊਂਟ ਮਿਲੇਗਾ। ਇਹ ਡਿਸਕਾਊਂਟ ਤੁਹਾਨੂੰ ਕੁੱਲ ਸੁਪਰਕੈਸ਼ ਦੇ 10 ਫੀਸਦੀ ਨੂੰ ਕੱਟਕੇ ਦਿੱਤਾ ਜਾਵੇਗਾ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement