
ਸ੍ਰੀਨਗਰ,
9 ਸਤੰਬਰ : ਜੰਮੂ ਕਸ਼ਮੀਰ ਦੇ ਚਾਰ ਦਿਨਾ ਦੌਰ 'ਤੇ ਇਥੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ
ਸਿੰਘ ਨੇ ਅੱਜ ਕਿਹਾ ਕਿ ਉਹ ਖੁਲ੍ਹੇ ਦਿਮਾਗ ਨਾਲ ਆਏ ਹਨ ਅਤੇ ਸੂਬੇ ਦੀਆਂ ਸਮੱਸਿਆਵਾਂ ਦਾ
ਹੱਲ ਲੱਭਣ ਵਿਚ ਸਰਕਾਰ ਦੀ ਮਦਦ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਮਿਲਣ ਲਈ ਤਿਆਰ ਹਨ।
ਗ੍ਰਹਿ ਮੰਤਰੀ ਨੇ ਟਵਿਟਰ 'ਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਵਿਕਾਸ ਪੈਕਜ ਦੀ ਸਮੀਖਿਆ
ਬੈਠਕ ਦੀ ਪ੍ਰਧਾਨਗੀ ਕਰਨਗੇ। ਅੱਜ ਉਨ੍ਹਾਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਮੁਲਾਕਾਤ
ਕੀਤੀ ਅਤੇ ਸੂਬੇ ਦੇ ਹਾਲਾਤ ਬਾਰੇ ਚਰਚਾ ਕੀਤੀ। ਉਨ੍ਹਾਂ ਰਾਜਧਾਨੀ ਤੋਂ ਰਵਾਨਾ ਹੋਣ ਤੋਂ
ਪਹਿਲਾਂ ਕਿਹਾ, 'ਮੈਂ ਖੁਲ੍ਹੇ ਦਿਮਾਗ ਨਾਲ ਉਥੇ ਜਾ ਰਿਹਾ ਹਾਂ ਅਤੇ ਜੰਮੂ ਕਸ਼ਮੀਰ
ਦੀਆਂ ਸਮੱਸਿਆਵਾਂ ਦਾ ਹੱਲ ਮਿਲ ਜੁਲ ਕੇ ਲੱਭਾਂਗੇ। ਅਧਿਕਾਰੀਆਂ ਨੇ ਦਸਿਆ ਕਿ ਗ੍ਰਹਿ
ਮੰਤਰੀ ਸ੍ਰੀਨਗਰ ਹਵਾਈ ਅੱਡ 'ਤੇ ਪਹੁੰਚ ਜਿਥੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਅਤੇ ਰਾਜ
ਰਾਜਨਾਥ ਸਿੰਘ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਵੀ ਜਾਣਗੇ ਜਿਥੇ ਸੀਆਰਪੀਐਫ਼ ਅਤ
ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਦਖਣੀ ਕਸ਼ਮੀਰ ਡੇਢ ਸਾਲ ਤੋਂ ਹਿੰਸਾ ਨਾਲ
ਜੂਝ ਰਿਹਾ ਹੈ ਅਤੇ ਉਥ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਕਾਰ ਮੁਕਾਬਲੇ ਹੁੰਦੇ ਰਹਿੰਦੇ
ਹਨ। ਗ੍ਰਹਿ ਮੰਤਰੀ ਰਾਜੌਰੀ ਜ਼ਿਲ੍ਹ ਦੇ ਨੌਸ਼ੈਰਾ ਅਤੇ ਜੰਮੂ ਵੀ ਜਾਣਗੇ। (Âਜੰਸੀ)