ਇੰਦੌਰ, 16 ਸਤੰਬਰ :  ਭਾਰਤ
 ਦੇ ਮੁੱਖ ਜੱਜ ਦੀਪਕ ਮਿਸ਼ਰਾ ਨੇ ਅੱਜ ਕਿਹਾ ਕਿ ਵਕੀਲਾਂ ਨੂੰ ਮਾਮਲਿਆਂ ਨੂੰ ਅੱਗੇ ਪਾਉਣ 
ਦੀ ਬੀਮਾਰੀ ਤੋਂ ਬਚਣਾ ਚਾਹੀਦਾ ਹੈ। ਮਦਰਾਸ ਹਾਈ ਕੋਰਟ ਦੇ ਇਤਿਹਾਸਕ ਭਵਨ ਦੇ 125 ਸਾਲ 
ਪੂਰੇ ਹੋਣ ਦੇ ਸਮਾਗਮ ਵਿਚ ਦੀਪਕ ਮਿਸ਼ਰਾ ਨੇ ਕਿਹਾ ਕਿ ਸਮੇਂ ਦੀ ਪਾਬੰਦੀ ਕਾਨੂੰਨ ਵਿਵਸਥਾ
 ਦਾ ਇਕ ਪਹਿਲੂ ਹੈ। ਉਨ੍ਹਾਂ ਕਿਹਾ, 'ਸਾਨੂੰ ਸਾਰਿਆਂ ਨੂੰ, ਬੈਂਚ ਦੇ ਮੈਂਬਰਾਂ ਅਤੇ 
ਸਹਾਇਕ ਵਕੀਲਾਂ ਨੂੰ ਸਪੱਸ਼ਟ ਤੌਰ 'ਤੇ ਸਮਝਣਾ ਚਾਹੀਦਾ ਹੈ ਕਿ ਇਕ ਜੱਜ ਦੇ ਤੌਰ 'ਤੇ ਅਤੇ 
ਮਾਮਲੇ ਵਿਚ ਦਲੀਲ ਦੇਣ ਲਈ ਵਕੀਲ ਵਜੋਂ ਸਾਡੀ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ ਕਿ ਅਸੀਂ 
ਤਿਆਰੀ ਨਾਲ ਆਈਏ।' 
ਉਨ੍ਹਾਂ ਕਿਹਾ, 'ਜੇ ਕੋਈ ਵਕੀਲ ਦੇਰ ਕਰਦਾ ਹੈ, ਮਾਮਲੇ ਨੂੰ 
ਲਟਕਾਉਂਦਾ ਹੈ ਅਤੇ ਕੋਈ ਜੱਜ ਸਮੇਂ 'ਤੇ ਨਾ ਬੈਠੇ ਤਾਂ ਦੋਵੇਂ ਕਾਨੂੰਨ ਦੀ ਉਲੰਘਣਾ ਕਰਦੇ
 ਹਨ।' ਉਨ੍ਹਾਂ ਕਿਹਾ ਕਿ ਕਿਸੇ ਵਕੀਲ ਨੂੰ 'ਕਿਸੇ ਤਰ੍ਹਾਂ ਦੀ ਬੀਮਾਰੀ ਤੋਂ ਗ੍ਰਸਤ' 
ਨਹੀਂ ਰਹਿਣਾ ਚਾਹੀਦਾ। ਜੱਜ ਨੇ ਕਿਹਾ, 'ਮੈਂ ਤਾਂ ਕਹਾਂਗਾ ਕਿ ਮਾਮਲੇ ਲਟਕਾਉਣ ਦੀ 
ਬੀਮਾਰੀ ਯਾਨੀ ਜਦ ਵਕੀਲ ਅਜਿਹਾ ਕਰਨ ਲਈ ਕਹਿੰਦੇ ਹਨ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ 
ਕਿ ਤੁਸੀਂ ਐਲਰਜੀ ਦੇ ਸ਼ਿਕਾਰ ਹੇ।' 
ਉਨ੍ਹਾਂ ਕਿਹਾ ਕਿ ਜੱਜਾਂ ਨੂੰ ਇਸ ਤਰ੍ਹਾਂ ਦੇ ਰੁਝਾਨ ਵਿਰੁਧ ਕਾਰਗਰ ਵਿਵਸਥਾ ਤਿਆਰ ਕਰਨੀ ਚਾਹੀਦੀ ਹੈ। 
ਕੇਂਦਰੀ
 ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਦਾ ਧਿਆਨ ਦਸ ਸਾਲ ਜਾਂ ਇਸ ਤੋਂ 
ਜ਼ਿਆਦਾ ਸਮੇਂ ਤੋਂ ਲਟਕੇ ਪਏ ਮਾਮਲਿਆਂ ਨੂੰ ਨਿਪਟਾਉਣ ਵਲ ਹੈ। (ਏਜੰਸੀ)    
                    
                