ਕਿਰਾਏ 'ਚ ਵਾਧੇ ਮਗਰੋਂ ਦਿੱਲੀ ਮੈਟਰੋ 'ਚ ਰੋਜ਼ਾਨਾ ਤਿੰਨ ਲੱਖ ਯਾਤਰੀ ਘਟੇ
Published : Nov 25, 2017, 10:36 pm IST
Updated : Nov 25, 2017, 5:06 pm IST
SHARE ARTICLE

ਨਵੀਂ ਦਿੱਲੀ, 25 ਨਵੰਬਰ: ਅਕਤੂਬਰ 'ਚ ਦਿੱਲੀ ਮੈਟਰੋ ਦੇ ਕਿਰਾਏ 'ਚ ਵਾਧੇ ਤੋਂ ਬਾਅਦ ਹਰ ਰੋਜ਼ ਮੈਟਰੋ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 'ਚ ਤਿੰਨ ਲੱਖ ਤੋਂ ਜ਼ਿਆਦਾ ਦੀ ਕਮੀ ਆ ਗਈ ਹੈ। ਆਰ.ਟੀ.ਆਈ. ਦੇ ਇਕ ਸਵਾਲ ਦੇ ਜਵਾਬ 'ਚ ਇਹ ਪਤਾ ਲਗਿਆ ਹੈ।ਅਕਤੂਬਰ 'ਚ ਕਿਰਾਇਆ ਵਧਾਏ ਜਾਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਔਸਤਨ 24.2 ਲੱਖ ਰਹਿ ਗਈ, ਜਦਕਿ ਸਤੰਬਰ 'ਚ ਔਸਤਨ 27.4 ਲੱਖ ਲੋਕਾਂ ਨੇ ਹਰ ਰੋਜ਼ ਮੈਟਰੋ 'ਚ ਸਫ਼ਰ ਕੀਤਾ। ਇਸ ਤਰ੍ਹਾਂ ਯਾਤਰੀਆਂ ਦੀ ਗਿਣਤੀ 'ਚ ਲਗਭਗ 11 ਫ਼ੀ ਸਦੀ ਦੀ ਕਮੀ ਆਈ। ਇਕ ਆਰ.ਟੀ.ਆਈ. ਦੇ ਨਵੇਂ ਸੈਕਸ਼ਨਾਂ ਦੀ ਸ਼ੁਰੂਆਤ ਦੇ ਸਮੇਂ ਯਾਤਰੀਆਂ ਦੀ ਗਿਣਤੀ 'ਚ ਵਾਧੇ ਦੇ ਬਾਵਜੂਦ ਪਿਛਲੇ ਕੁੱਝ ਸਾਲਾਂ 'ਚ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਗਈ ਹੈ। ਡੀ.ਐਮ.ਆਰ.ਸੀ. ਵਲੋਂ 10 ਅਕਤੂਬਰ ਨੂੰ ਕਿਰਾਏ 'ਚ ਵਾਧਾ ਲਾਗੂ ਕਰਨ ਨਾਲ ਤਕਰੀਬਨ ਹਰ ਦੂਰੀ ਸਲੈਬ 'ਚ ਲਗਭਗ 10 ਰੁਪਏ ਦਾ ਵਾਧਾ ਹੋਇਆ। ਇਸ 'ਚ ਪੰਜ ਮਹੀਨੇ ਪਹਿਲਾਂ ਹੀ ਕਿਰਾਏ 'ਚ ਲਗਭਗ 100 ਫ਼ੀ ਸਦੀ ਦਾ ਵਾਧਾ ਕੀਤਾ ਗਿਆ ਸੀ। ਮਈ 'ਚ ਪਹਿਲੇ ਗੇੜ 'ਚ ਕਿਰਾਇਆ ਵਾਧੇ ਤੋਂ ਬਾਅਦ ਮੈਟਰੋ 'ਚ ਯਾਤਰੀਆਂ ਦੀ ਗਿਣਤੀ ਜੂਨ 'ਚ ਹਰ ਰੋਜ਼ ਲਗਭਗ 1.5 ਲੱਖ ਘੱਟ ਗਈ ਸੀ।


ਇਸ ਰੀਪੋਰਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਮੈਟਰੋ ਦਾ ਕਿਰਾਇਆ ਵਧਾਉਣ ਦਾ ਕਿਸੇ ਨੂੰ ਫ਼ਾਇਦਾ ਨਹੀਂ ਹੋਇਆ। ਕੇਜਰੀਵਾਲ ਨੇ ਕਿਹਾ ਕਿ ਕਈ ਲੋਕਾਂ ਨੇ ਸਫ਼ਰ ਦੇ ਦੂਜੇ ਤਰੀਕੇ ਅਪਣਾ ਲਏ ਹਨ ਜਿਸ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਸੜਕਾਂ ਉਤੇ ਵੀ ਆਵਾਜਾਈ ਵੱਧ ਗਈ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਕਿਰਾਇਆ ਵਾਧੇ ਦਾ ਵਿਰੋਧ ਕੀਤਾ ਜਿਸ ਨਾਲ ਕੇਂਦਰ ਦੇ ਨਾਲ ਤਕਰਾਰ ਵੀ ਹੋਇਆ ਸੀ। ਡੀ.ਐਮ.ਆਰ.ਸੀ. ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ 'ਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਦਮ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਇਹ ਮੈਟਰੋ ਦੀ ਆਰਥਕ ਹਾਲਤ ਦੇ ਨਾਲ ਹੀ ਚਲਾਉਣ ਦੇ ਖ਼ਰਚੇ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ।  (ਪੀਟੀਆਈ)

SHARE ARTICLE
Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement