ਮਹਾਰਾਸ਼ਟਰਾ ਦੀਆਂ ਕਿਤਾਬਾਂ ਵਿੱਚ ਸੰਤ ਭਿੰਡਰਾਂਵਾਲੇ ਨੂੰ ਅੱਤਵਾਦੀ ਲਿਖਣ ਦਾ ਮਾਮਲਾ
Published : Dec 26, 2017, 3:56 pm IST
Updated : Dec 26, 2017, 10:26 am IST
SHARE ARTICLE

ਮਹਾਰਾਸ਼ਟਰਾ ਦੇ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਇੱਕ ਅਧਿਆਏ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸੰਘਰਸ਼ੀ ਸਿੱਖਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਲਿਖੇ ਜਾਣ ਦੇ ਵਿਰੋਧ ਵਿੱਚ ਇੱਕ ਸਿੱਖ ਨੇ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਤਰਾਜ਼ਯੋਗ ਤੱਥਾਂ ਕਾਰਨ ਇਹ ਕਿਤਾਬਾਂ ਵਾਪਿਸ ਮੰਗਵਾਉਣ ਦੀ ਮੰਗ ਕੀਤੀ ਸੀ।  

9 ਵੀਂ ਜਮਾਤ ਦੇ ਇਤਿਹਾਸ ਅਤੇ ਰਾਜਨੀਤਕ ਵਿਗਿਆਨ ਪਾਠ ਪੁਸਤਕਾਂ ਵਿੱਚ ਤਬਦੀਲੀ ਦੀ ਮੰਗ ਉੱਠਣ 'ਤੇ ਮਹਾਰਾਸ਼ਟਰ ਸਟੇਟ ਬਿਊਰੋ ਆਫ਼ ਟੈਕਸਟਬੁੱਕਸ ਪਬਲੀਕੇਸ਼ਨ ਅਤੇ ਪਾਠਕ੍ਰਮ ਰਿਸਰਚ ਨੇ ਹੁਣ ਇਸਦਾ ਜਵਾਬ ਦਿੱਤਾ ਹੈ।  


ਉਲਹਾਸਨਗਰ ਨਿਵਾਸੀ ਅੰਮ੍ਰਿਤਪਾਲ ਸਿੰਘ ਖਾਲਸਾ ਦੁਆਰਾ ਦਾਇਰ ਕੀਤੀ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਪਾਠ ਪੁਸਤਕਾਂ ਵਿੱਚ 'ਸਿੱਖਾਂ ਦੇ ਅੰਦੋਲਨ' ਨੂੰ ਅਜਿਹੇ ਤਰੀਕੇ ਨਾਲ ਦਰਸਾਇਆ ਗਿਆ ਹੈ ਜੋ ਵਿਦਿਆਰਥੀਆਂ ਦੇ ਦਿਮਾਗ ਨੂੰ ਗ਼ਲਤ ਤਰੀਕੇ ਨਾਲ ਪ੍ਰਭਾਵਿਤ ਕਰ ਸਕਦਾ ਹੈ ਅਤੇ ਜਿਸ ਨਾਲ ਸਿੱਖਾਂ ਬਾਰੇ ਨਾਕਾਰਾਤਮਕ ਵਿਚਾਰਾਂ ਨੂੰ ਹੁਲਾਰਾ ਮਿਲ ਸਕਦਾ ਹੈ। ਇਸ ਪਟੀਸ਼ਨ ਰਾਹੀਂ ਅਦਾਲਤ ਨੂੰ ਬਿਊਰੋ ਵੱਲੋਂ ਪਾਠ-ਪੁਸਤਕਾਂ ਵਾਪਸ ਲੈਣ ਦੀ ਬੇਨਤੀ ਕਰਨ ਬਾਰੇ ਕਿਹਾ ਗਿਆ ਸੀ।

ਮੁੰਬਈ ਹਾਈ ਕੋਰਟ ਵਿੱਚ ਦਾਇਰ ਇਸ ਪਟੀਸ਼ਨ ਵਿੱਚ ਖਾਲਸਾ ਨੇ ਅਪਰੇਸ਼ਨ ਬਲੂਸਟਾਰ ਬਾਰੇ ਇੱਕ ਅਧਿਆਇ ਦਾ ਹਵਾਲਾ ਦਿੱਤਾ ਜਿਸ ਵਿੱਚ ਸਿੱਖ ਅੰਦੋਲਨ ਵਿੱਚ ਸ਼ਾਮਿਲ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰਨਾਂ ਨੂੰ ਅੱਤਵਾਦੀ ਕਿਹਾ ਗਿਆ ਹੈ। ਖਾਲਸਾ ਨੇ ਅੱਗੇ ਕਿਹਾ ਹੈ ਕਿ ਇਹ ਤੱਥ ਬਦਨਾਮੀ ਭਰੇ ਹਨ ਅਤੇ ਬਿਨਾ ਖੋਜ ਦੇ ਸ਼ਾਮਿਲ ਕੀਤੇ ਗਏ ਹਨ ਜਦੋਂ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਕਿਸੇ ਐਫ.ਆਈ.ਆਰ. ਦਾ ਰਿਕਾਰਡ ਵੀ ਨਹੀਂ ਹੈ।  


ਉੱਧਰ ਪਾਠ ਪੁਸਤਕ ਬਿਊਰੋ ਦੇ ਡਾਇਰੈਕਟਰ ਸੁਨੀਲ ਮਗਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਆਪਣੇ ਹਲਫਨਾਮੇ ਵਿੱਚ ਉਹਨਾਂ ਕਿਹਾ ਹੈ ਕਿ ਕਿ ਇਹ ਕਿਤਾਬ ਪੂਨੇ ਦੇ ਐਚ.ਵੀ. ਦੇਸਾਈ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਗਣੇਸ਼ ਰਾਊਤ ਦੁਆਰਾ ਲਿਖੀ ਗਈ ਹੈ। ਇਸਦੇ ਨਾਲ ਹੀ ਲਿਖੀ ਸਮੱਗਰੀ ਨੂੰ 30 ਮਾਹਰਾਂ ਦੁਆਰਾ ਛਾਣਬੀਣ ਕਰਨ ਅਤੇ ਦੋ ਮਾਹਿਰਾਂ ਵੱਲੋਂ ਗੁਣਵੱਤਾ ਦੀ ਸਮੀਖਿਆ ਕਰਨ ਦੀ ਗੱਲ ਵੀ ਕਹੀ ਗਈ ਹੈ।  

ਇੱਕ ਪਾਸੇ ਜਿੱਥੇ ਪਟੀਸ਼ਨਕਰਤਾ ਨੇ ਇਤਿਹਾਸਿਕ ਤੱਥ ਬਿਨਾਂ ਖੋਜ ਦੇ ਪੇਸ਼ ਕੀਤੇ ਜਾਣ ਦੀ ਗੱਲ ਕਹੀ ਹੈ ਉੱਥੇ ਹੀ ਸੁਨੀਲ ਮਗਰ ਨੇ ਇਸ ਬਾਰੇ 2 ਜੂਨ 1984 ਦੇ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਸੰਬੋਧਨ, ਗ੍ਰਹਿ ਮੰਤਰਾਲੇ ਦੀਆਂ ਸਾਲਾਨਾ ਰਿਪੋਰਟਾਂ ਅਤੇ ਅਪਰੇਸ਼ਨ ਬਲਿਊ ਸਟਾਰ ਵਿਚ ਸ਼ਾਮਲ ਸੀਨੀਅਰ ਫੌਜ, ਆਈਪੀਐਸ ਅਤੇ ਪੁਲਿਸ ਅਧਿਕਾਰੀਆਂ ਦੁਆਰਾ ਲਿਖੀਆਂ ਕਿਤਾਬਾਂ ਦਾ ਵੇਰਵਾ ਲਏ ਜਾਣ ਦਾ ਹਵਾਲਾ ਦਿੱਤਾ ਹੈ। 

 
ਪਾਠ ਪੁਸਤਕ ਬਿਊਰੋ ਦੇ ਡਾਇਰੈਕਟਰ ਸੁਨੀਲ ਮਗਰ ਨੇ ਕਿਤਾਬਾਂ ਵਾਪਿਸ ਮੰਗਵਾਉਣ ਦੇ ਅਸੰਭਵ ਹੋਣ ਵੱਲ੍ਹ ਵੀ ਇਸ਼ਾਰਾ ਕੀਤਾ ਹੈ। ਉਹਨਾਂ ਅਨੁਸਾਰ ਕਿਤਾਬ ਦੀਆਂ ਅੱਠ ਭਾਸ਼ਾਵਾਂ ਵਿੱਚ ਛਾਪੀਆਂ ਗਈਆਂ 22.45 ਲੱਖ ਕਾਪੀਆਂ 19.44 ਲੱਖ ਵਿਦਿਆਰਥੀਆਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ।

ਫਿਲਹਾਲ ਇਸ ਕੇਸ ਦੀ ਸੁਣਵਾਈ ਹੁਣ ਅਗਲੇ ਮਹੀਨੇ ਹੋਵੇਗੀ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement