ਮੋਦੀ ਸਰਕਾਰ ਨਵੀਂ ਤੇ ਮਜ਼ਬੂਤ ਅਰਥਵਿਵਸਥਾ ਖੜੀ ਕਰ ਰਹੀ ਹੈ : ਜਯੰਤ ਸਿਨਹਾ
Published : Sep 28, 2017, 10:24 pm IST
Updated : Sep 28, 2017, 4:54 pm IST
SHARE ARTICLE

ਨਵੀਂ ਦਿੱਲੀ, 28 ਸਤੰਬਰ : ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਯਸ਼ਵੰਤ ਸਿੰਘ ਦੇ ਬੇਟੇ ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਅਪਣੇ ਪਿਤਾ ਦੀਆਂ ਬੇਬਾਕ ਗੱਲਾਂ ਤੋਂ ਉਲਟ ਅਪਣੀ ਪਾਰਟੀ ਭਾਜਪਾ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨਵੀਂ ਮਜ਼ਬੂਤ ਅਰਥਵਿਵਸਥਾ ਬਣਾ ਰਹੀ ਹੈ ਜਿਹੜੀ ਲੰਮੇ ਸਮੇਂ ਵਿਚ ਨਿਊ ਇੰਡੀਆ ਲਈ ਫ਼ਾਇਦੇਮੰਦ ਹੋਵੇਗੀ। ਯਸ਼ਵੰਤ ਸਿਨਹਾ ਨੇ ਕਲ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਉਸ ਦੀਆਂ ਨੀਤੀਆਂ 'ਤੇ ਤਗੜਾ ਹਮਲਾ ਕਰਦਿਆਂ ਕਿਹਾ ਸੀ ਕਿ ਦੇਸ਼ ਦੀ ਅਰਥਵਿਵਸਥਾ ਦਾ ਬੇੜਾ ਗ਼ਰਕ ਹੋ ਗਿਆ ਹੈ।  
ਜਯੰਤ ਸਿਨਹਾ ਨੇ ਕਿਹਾ ਕਿ ਇਕ ਜਾਂ ਦੋ ਤਿਮਾਹੀਆਂ ਦੇ ਅੰਕੜਿਆਂ ਨੂੰ ਨਾ ਵੇਖਦਿਆਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਅਸੀਂ ਢਾਂਚਾਗਤ ਸੁਧਾਰ ਕਰ ਰਹੇ ਹਾਂ ਜਿਹੜੇ ਲੰਮੇ ਸਮੇਂ ਲਈ ਸਾਡੇ ਲਈ ਫ਼ਾਇਦੇਮੰਦ ਹੋਣਗੇ। ਸਿਨਹਾ ਨੇ ਕਿਹਾ ਕਿ ਹਾਲ ਹੀ ਵਿਚ ਅਰਥਵਿਵਸਥਾ ਦੇ ਮੁੱਦੇ 'ਤੇ ਕਈ ਲੇਖ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਿਹੜੇ ਬਦਲਾਅ ਕਰ ਰਹੀ ਹੈ, ਉਹ ਨਿਊ ਇੰਡੀਆ ਦੀ ਲੋੜ ਹਨ। ਜਯੰਤ ਸਿਨਹਾ ਨੇ ਅਪਣੇ ਪਿਤਾ ਦਾ ਲੇਖ ਛਪਣ ਤੋਂ ਇਕ ਦਿਨ ਬਾਅਦ ਅੰਗਰੇਜ਼ੀ ਅਖ਼ਬਾਰ ਵਿਚ ਲੇਖ ਲਿਖ ਕੇ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਤਾਰੀਫ਼ ਕੀਤੀ।
ਉਧਰ, ਕਾਂਗਰਸ ਨੇ ਕੇਂਦਰੀ ਮੰਤਰੀ ਜਯੰਤ ਸਿਨਹਾ ਦੇ ਇਨ੍ਹਾਂ ਦਾਅਵਿਆਂ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਯੰਤ ਸਿਨਹਾ ਨੂੰ ਪਤਾ ਚੋਣਾ ਚਾਹੀਦਾ ਹੈ ਕਿ ਪ੍ਰਸ਼ਾਸਕੀ ਬਦਲਾਅ ਢਾਂਚਾਗਤ ਸੁਧਾਰ ਨਹੀਂ ਹੁੰਦੇ। ਉਨ੍ਹਾਂ ਟਵਿਟਰ 'ਤੇ ਕਿਹਾ, 'ਜਯੰਤ ਸਿਨਹਾ ਦੇ ਲੇਖ ਪੀਆਈਬੀ ਦੇ ਪ੍ਰੈਸ ਬਿਆਨ ਵਜੋਂ ਪੜ੍ਹਿਆ ਜਾਣਾ ਚਾਹੀਦਾ ਹੈ। ਜੇ ਜਯੰਤ ਸਿਨਹਾ ਸਹੀ ਹੈ ਤਾਂ ਪੰਜ ਤੋਂ ਜ਼ਿਆਦਾ ਤਿਮਾਹੀਆਂ ਵਿਚ ਜੀਡੀਪੀ ਵਿਚ ਤੇਜ਼ੀ ਨਾਲ ਕਮੀ ਕਿਉਂ ਆਈ? ਨਿਜੀ ਨਿਵੇਸ਼ ਵਿਚ ਵਾਧਾ ਕਿਉਂ ਨਹੀਂ ਹੋਇਆ?

SHARE ARTICLE
Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement