
ਮੁੰਬਈ, 25 ਦਸੰਬਰ : ਮੁੰਬਈ ਦੇ ਵਰਲੀ ਇਲਾਕੇ ਦੀ ਸੁਸਾਇਟੀ ਵਿਚ 65 ਫ਼ੁਟ ਲੰਮਾ ਕ੍ਰਿਸਮਿਸ ਟ੍ਰੀ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਦੀ ਉਚਾਈ ਸੱਤ ਮੰਜ਼ਲ ਵਾਲੀ ਇਮਾਰਤ ਦੇ ਬਰਾਬਰ ਹੈ। ਇਸ ਨੂੰ ਭਾਰਤ ਦਾ ਸੱਭ ਤੋਂ ਲੰਮਾ ਅਤੇ ਪੂਰੀ ਤਰ੍ਹਾਂ ਸਜਿਆ ਹੋਇਆ ਕ੍ਰਿਸਮਸ ਟ੍ਰੀ ਮੰਨਿਆ ਜਾ ਰਿਹਾ ਹੈ। ਇਹ ਦਰੱਖ਼ਤ ਆਦਰਸ਼ ਸੁਸਾਇਟੀ ਦੇ ਬਗੀਚੇ ਵਿਚ ਖੜਾ ਹੈ ਜਿਸ ਨੂੰ 10,000 ਤੋਂ ਵੱਧ ਲਾਈਟਾਂ, ਘੰਟੀਆਂ ਆਦਿ ਨਾਲ ਸਜਾਇਆ ਗਿਆ ਹੈ। ਇਸ ਵਿਚ ਸਾਂਤਾ ਕਲਾਜ਼ ਦੀ ਤਸਵੀਰ ਵੀ ਲਾਈ ਗਈ ਹੈ।
ਡਗਲਜ਼ ਸਲਦਾਨਹਾ ਨੇ ਦਸਿਆ ਕਿ ਮੰਗਲੌਰ ਤੋਂ ਆਉਣ ਵਾਲੇ ਸਲਦਾਨਹਾ ਪਰਵਾਰ ਨੇ ਚਾਰ ਦਹਾਕੇ ਪਹਿਲਾਂ 250 ਰੁਪਏ ਵਿਚ ਅਪਣੇ ਗੁਆਂਢੀ ਤੋਂ ਪੌਦਾ ਖ਼ਰੀਦਿਆ ਸੀ। 50 ਸਾਲਾ ਲੈਂਡਸਕੇਪ ਵਾਸਤੂਕਾਰ ਨੇ ਦਸਿਆ, 'ਮੇਰੀ ਭੈਣ ਅਤੇ ਮੈਂ ਪੌਦੇ ਨੂੰ ਦੁਬਾਰਾ ਲਾਇਆ ਅਤੇ ਲਗਾਤਾਰ ਪਾਣੀ ਦਿੰਦੇ ਰਹੇ। ਅਸੀਂ ਪਿਛਲੇ ਚਾਰ ਦਹਾਕੇ ਤੋਂ ਇਸ ਦੀ ਦੇਖਭਾਲ ਕਰ ਰਹੇ ਹਾਂ। ਉਸ ਨੇ ਦਸਿਆ ਕਿ ਉਹ 12 ਸਾਲ ਤੋਂ ਕ੍ਰਿਸਮਸ ਮੌਕੇ ਇਸ ਦਰੱਖ਼ਤ ਨੂੰ ਸਜਾ ਰਹੇ ਹਨ। ਇਸ ਸ਼ੰਕੂਧਾਰੀ ਦਰੱਖ਼ਤ ਨੂੰ ਰੀਕਾਰਡ ਬੁਕ ਵਿਚ ਦਰਜ ਕੀਤਾ ਗਿਆ ਹੈ। (ਏਜੰਸੀ)