ਨਾਰਵੇ ਦੇ ਰਾਜਦੂਤ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ-ਵੱਖ ਸੈਕਟਰਾਂ 'ਚ ਨਿਵੇਸ਼ ਬਾਰੇ ਵਿਚਾਰ-ਵਟਾਂਦਰਾ
Published : Mar 15, 2018, 12:17 am IST
Updated : Mar 14, 2018, 6:47 pm IST
SHARE ARTICLE

ਚੰਡੀਗੜ੍ਹ  14 ਮਾਰਚ  (ਸਸਸ): ਭਾਰਤ ਵਿਚ ਨਾਰਵੇ ਦੇ ਰਾਜਦੂਤ ਨਿਲਸ ਰਾਗਨਰ ਕਾਮਸਵਗ ਨੇ ਸੂਬੇ ਦੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਵਾਸਤੇ ਭਾਰੀ ਦਿਲਚਸਪੀ ਵਿਖਾਈ ਹੈ ਅਤੇ ਖੇਤੀ ਨੂੰ ਆਤਮ-ਨਿਰਭਰ ਅਤੇ ਲਾਭਦਾਇਕ ਧੰਦਾ ਬਣਾਉਣ ਲਈ ਸੂਬਾ ਸਰਕਾਰ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਨਾਰਵੇ ਦੇ ਰਾਜਦੂਤ ਨੇ ਅਪਣੇ ਸੈਕਿੰਡ ਸਕੱਤਰ ਇਰਲੈਂਡ ਡਰਾਗਟ ਅਤੇ ਸਲਾਹਕਾਰ Àਨਦਿਸ ਵੀ ਸਿੰਘ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਧਵਾਰ ਹੋਈ ਇਕ ਮੀਟਿੰਗ ਦੌਰਾਨ ਇਹ ਪੇਸ਼ਕਸ਼ ਕੀਤੀ।ਫ਼ੂਡ ਪ੍ਰੋਸੈਸਿੰਗ, ਫਿਸ਼ਿੰਗ, ਨਵਿਆਉਣਯੋਗ ਊਰਜਾ, ਤੇਲ ਅਤੇ ਗੈਸ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਰਾਜਦੂਤ ਨੇ ਕਿਹਾ ਕਿ ਨਾਰਵੇ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਤਿਆਰ ਕੀਤੇ ਹਾਂਪੱਖੀ ਉਦਯੋਗਿਕ ਮਾਹੌਲ ਤੋਂ ਫਾਇਦਾ ਉਠਾਉਣ 'ਚ ਦਿਲਚਸਪੀ ਰੱਖਦਾ ਹੈ। ਦੌਰੇ ਤੇ ਆਏ ਵਫ਼ਦ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਉਦਯੋਗਿਕ ਖੇਤਰ ਵਿਚ ਸਫ਼ਲਤਾਪੂਰਵਕ ਹਾਂਪੱਖੀ ਰੁਝਾਨ ਪੈਦਾ ਕੀਤਾ ਹੈ। ਉੁਨ੍ਹਾਂ ਨੇ ਇਸ ਸਬੰਧ ਵਿਚ ਹਾਲ ਹੀ ਵਿਚ ਲਿਆਂਦੀ ਗਈ ਨਵੀਂ ਉਦਯੋਗਿਕ ਨੀਤੀ ਦਾ ਵੀ ਜ਼ਿਕਰ ਕੀਤਾ ਜਿਸ ਦਾ ਉਦੇਸ਼ ਪੰਜਾਬ ਨੂੰ ਨਿਵੇਸ਼ ਦੇ ਪੱਖੋਂ ਸਭ ਤੋਂ ਪਸੰਦੀਦਾ ਸੂਬਾ ਬਨਾਉਣਾ ਹੈ।


ਰਾਜਦੂਤ ਨੇ ਭਾਰਤ-ਨਾਰਵੇ ਵਿਚ ਸਦੀਆਂ ਪੁਰਾਣੇ ਸਬੰਧਾਂ 'ਚ ਦਿਲਚਸਪੀ ਦਿਖਾਈ ਅਤੇ ਦੋਵਾਂ ਦੇ ਸਮੁੱਚੇ ਵਿਕਾਸ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਨਾਰਵੇ ਵੱਖ-ਵੱਖ ਖੇਤਰਾਂ ਖਾਸਕਰ ਖੇਤੀਬਾੜੀ ਸੈਕਟਰ ਵਿਚ ਨਵੀਂਆਂ ਸੰਭਾਵਨਾਵਾਂ ਤਲਾਸ਼ ਸਕਦੇ ਹਨ ਕਿਉਂਕਿ ਦੋਵਾਂ ਦਾ ਇਸ ਖੇਤਰ ਵਿਚ ਵੱਡਾ ਤਜਰਬਾ ਹੈ।ਖੇਤੀਬਾੜੀ ਨੂੰ ਮੁੜ ਲਾਭਦਾਇਕ ਧੰਦਾ ਬਨਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਵਲੋਂ ਕੀਤੀਆਂ ਵੱਖ-ਵੱਖ ਕਿਸਾਨ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਤਹਿ ਪਾਣੀ ਦੀ ਸੰਭਾਲ ਨੂੰ ਬੜ੍ਹਾਵਾ ਦੇਣ ਲਈ 600 ਪਿੰਡਾਂ ਵਿਚ 900 ਖੇਤੀ ਟਿਊਬਵੈਲ ਸਥਾਪਤ ਕਰਨ ਸਬੰਧੀ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਬਾਰੇ ਰਾਜਦੂਤ ਨੂੰ ਵਿਸਤ੍ਰਤ ਜਾਣਕਾਰੀ ਦਿਤੀ।

SHARE ARTICLE
Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement