ਨਿਜੀ ਕੰਪਨੀਆਂ ਨੂੰ ਕੋਲਾ ਵਪਾਰ ਕਰਨ ਦੀ ਛੋਟ
Published : Feb 21, 2018, 1:17 am IST
Updated : Feb 20, 2018, 7:47 pm IST
SHARE ARTICLE

ਖ਼ਤਮ ਹੋਵੇਗਾ ਕੋਲ ਇੰਡੀਆ ਲਿਮਟਿਡ ਦਾ ਏਕਾਅਧਿਕਾਰ
ਨਵੀਂ ਦਿੱਲੀ, 20 ਫ਼ਰਵਰੀ: ਖੁੱਲ੍ਹੇ ਬਾਜ਼ਾਰ 'ਚ ਕੋਲਾ ਵੇਚਣ ਬਾਰੇ ਸਰਕਾਰੀ ਕੰਪਨੀ ਕੋਲ ਇੰਡੀਆ ਦੇ ਏਕਾਅਧਿਕਾਰ ਨੂੰ ਖ਼ਤਮ ਕਰਦਿਆਂ ਅੱਜ ਕੇਂਦਰੀ ਵਜ਼ਾਰਤ ਨੇ ਨਿਜੀ ਕੰਪਨੀਆਂ ਨੂੰ ਵੀ ਕੋਲਾ ਕੱਢਣ ਅਤੇ ਵਪਾਰ ਕਰਨ ਦੀ ਛੋਟ ਦੇ ਦਿਤੀ ਹੈ। ਸਰਕਾਰ ਨੇ ਕੋਲਾ ਖੇਤਰ ਵਿਚ ਅਜਿਹੀਆਂ ਨਿਜੀ ਕੰਪਨੀਆਂ ਨੂੰ ਦਾਖ਼ਲਾ ਦੇਣ ਬਾਰੇ ਸ਼ਰਤਾਂ ਨੂੰ ਪ੍ਰਵਾਨ ਕੀਤਾ ਹੈ ਜਿਨ੍ਹਾਂ ਹੇਠ ਉਹ ਦੇਸ਼ ਦੀਆਂ ਖਾਣਾਂ ਵਿਚੋਂ ਕੋਲਾ ਕੱਢ ਕੇ ਇਸ ਦਾ ਵਪਾਰ ਕਰ ਸਕਣਗੀਆਂ।ਨਿਜੀ ਕੰਪਨੀਆਂ ਨੂੰ ਹਾਲੇ ਵੀ ਕੋਲਾ ਬਲਾਕ ਦਿਤੇ ਜਾਂਦੇ ਹਨ ਪਰ ਉਹ ਇਸ ਕੋਲੇ ਦੀ ਵਰਤੋਂ ਅਪਣੇ ਨਿਜੀ ਕੰਮਾਂ ਲਈ ਸਥਾਪਤ ਬਿਜਲੀ ਘਰਾਂ ਲਈ ਹੀ ਕਰ ਸਕਦੀਆਂ ਹਨ। ਹੁਣ ਉਨ੍ਹਾਂ ਨੂੰ ਕੋਲਾ ਬਾਜ਼ਾਰ ਵਿਚ ਵੇਚਣ ਦੀ ਛੋਟ ਮਿਲ ਜਾਵੇਗੀ। ਕੋਲਾ ਖੇਤਰ ਦੇ 1973 ਵਿਚ ਕੌਮੀਕਰਨ ਮਗਰੋਂ ਇਹ ਪ੍ਰਮੁੱਖ ਬਾਜ਼ਾਰਵਾਦੀ ਸੁਧਾਰ ਮੰਨਿਆ ਜਾ ਰਿਹਾ ਹੈ। ਕੋਲਾ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਇਸ ਸੁਧਾਰਵਾਦੀ ਕਦਮ ਨਾਲ ਕੋਲਾ ਖੇਤਰ ਦਾ ਕੰਮ ਬਿਹਤਰ ਹੋਵੇਗਾ। ਕੋਲਾ ਬਲਾਕਾਂ ਨੂੰ ਹੁਣ ਈ-ਨੀਲਾਮੀ ਜ਼ਰੀਏ ਘਰੇਲੂ ਤੇ ਵਿਦੇਸ਼ੀ ਖਨਨ ਕੰਪਨੀਆਂ ਨੂੰ ਵੇਚਿਆ ਜਾ ਸਕੇਗਾ। ਭਾਰਤ ਵਿਚ ਅਨੁਮਾਨਤ 300 ਅਰਬ ਟਨ ਕੋਲਾ ਭੰਡਾਰ ਹੈ। ਹੁਣ ਵੱਡੇ, ਦਰਮਿਆਨੇ ਤੇ ਛੋਟੇ ਕੋਲਾ ਬਲਾਕ ਨਿਜੀ ਕੰਪਨੀਆਂ ਲਈ ਉਪਲਭਧ ਹੋਣਗੇ। 


ਦਾਅਵਾ ਕੀਤਾ ਜਾ ਰਿਹਾ ਹੈ ਕਿ ਘਰੇਲੂ ਉਤਪਾਦਨ ਵਧੇਗਾ ਅਤੇ ਦਰਾਮਦ 'ਤੇ ਨਿਰਭਰਤਾ ਘਟੇਗੀ। ਇਸ ਤੋਂ ਇਲਾਵਾ ਬਿਜਲੀ ਦਰਾਂ ਘਟਾਉਣ ਵਿਚ ਵੀ ਮਦਦ ਮਿਲੇਗੀ। ਇਸੇ ਦੌਰਾਨ ਸਰਕਾਰ ਨੇ ਕੇਦਾਰਨਾਥ, ਬਦਰੀਨਾਥ, ਯਮੁਨੋਤਰੀ ਅਤੇ ਗੰਗੋਤਰੀ ਨੂੰ ਜੋੜਨ ਵਾਲੇ ਚਾਰ ਧਾਮ ਸੰਪਰਕ ਮਾਰਗ ਪ੍ਰਾਜੈਕਟ ਤਹਿਤ ਇਕ ਸੁਰੰਗ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਅੱਜ ਪ੍ਰਵਾਨਗੀ ਦੇ ਦਿਤੀ ਜਿਸ ਦੀ ਲਾਗਤ 1384 ਕਰੋੜ ਰੁਪਏ ਹੋਵੇਗੀ।
ਇਸ ਸੁਰੰਗ ਰਾਹੀਂ ਧਰਾਸੂ ਤੋਂ ਯਮੁਨੋਤਰੀ ਦੀ ਦੂਰੀ ਕਰੀਬ 20 ਕਿਲੋਮੀਟਰ ਘੱਟ ਜਾਵੇਗੀ ਅਤੇ ਆਉਣ-ਜਾਣ ਵਿਚ ਇਕ ਘੰਟੇ ਦੀ ਬਚਤ ਹੋਵੇਗੀ।ਸਰਕਾਰੀ ਬੁਲਾਰੇ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਆਰਥਕ ਮਾਮਲਿਆਂ ਦੀ ਵਜ਼ਾਰਤੀ ਕਮੇਟੀ ਦੀ ਬੈਠਕ ਵਿਚ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, 'ਕਮੇਟੀ ਨੇ 4.5 ਕਿਲੋਮੀਟਰ ਲੰਮੀ ਸਿਲਕਯਾਰਾ ਮੋੜ-ਬਰਕੋਟ ਸੁਰੰਗ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿਤੀ। ਸੁਰੰਗ ਅਗਲੇ ਚਾਰ ਸਾਲਾਂ ਵਿਚ ਤਿਆਰ ਹੋਵੇਗੀ। ਬੈਠਕ ਵਿਚ ਕਰਨਾਟਕ ਵਿਚ 2920 ਕਰੋੜ ਰੁਪਏ ਦੇ ਰਾਜਮਾਰਗ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦਿਤੀ ਗਈ। ਨੀਦਾਗਟਾ-ਮੈਸੂਰ ਟੁਕੜੇ ਨੂੰ ਛੇ ਮਾਰਗੀ ਬਣਾਇਆ ਜਾਣਾ ਹੈ। ਰਾਜਮਾਰਗ ਦੇ 61 ਕਿਲੋਮੀਟਰ ਦੇ ਹਿੱਸੇ ਨੂੰ ਚੌੜਾ ਬਣਾਉਣ 'ਤੇ ਕਰੀਬ 2,919.81 ਕਰੋੜ ਰੁਪਏ ਖ਼ਰਚ ਹੋਣਗੇ।  (ਏਜੰਸੀ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement