PNB ਘੋਟਾਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ, ਨੀਰਵ ਮੋਦੀ ਕੋਲ ਸੀ ਬੈਂਕ ਦੇ ਪਾਸਵਰਡ
Published : Feb 19, 2018, 3:08 pm IST
Updated : Feb 19, 2018, 9:38 am IST
SHARE ARTICLE

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਕਿੰਗ ਘੋਟਾਲੇ ਵਿਚ ਸੀਬੀਆਈ ਅਤੇ ਈਡੀ ਦੀ ਤਾਬੜਤੋੜ ਕਾਰਵਾਈ ਜਾਰੀ ਹੈ। ਨਰਿੰਦਰ ਮੋਦੀ ਸਰਕਾਰ ਨੇ ਸ‍ਪੱਸ਼‍ਟ ਕਰ ਦਿੱਤਾ ਹੈ ਕਿ ਇਸ 'ਚ ਸ਼ਾਮਿਲ ਕੋਈ ਵੀ ਵਿਅਕਤੀ ਨਹੀਂ ਬਚੇਗਾ। ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਨੂੰ ਅੰਜਾਮ ਦੇਣ ਵਾਲੇ ਨੀਰਵ ਮੋਦੀ ਦੀ ਟੀਮ ਬਿਨਾਂ ਕਿਸੇ ਰੋਕ-ਟੋਕ ਦੇ ਪੀ. ਐੱਨ. ਬੀ. ਦਾ ਕੰਪਿਊਟਰ ਸਿਸਟਮ ਇਸਤੇਮਾਲ ਕਰਦੀ ਸੀ। ਲੈਟਰ ਆਫ ਅੰਡਰਟੇਕਿੰਗ (ਐੱਲ. ਓ. ਯੂ.) ਲਈ ਜ਼ਰੂਰੀ ਸਾਰੇ ਲਾਗ-ਇਨ ਪਾਸਵਰਡ ਨੀਰਵ ਮੋਦੀ ਕੋਲ ਸਨ। 

ਪੀ. ਐੱਨ. ਬੀ. ਦੇ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਗੋਕੁਲਨਾਥ ਸ਼ੈਟੀ, ਸਿੰਗਲ ਵਿੰਡੋ ਆਪਰੇਟਰ ਮਨੋਜ ਖਰਾਤ ਅਤੇ ਨੀਰਵ ਮੋਦੀ ਦੇ ਅਧਿਕਾਰਤ ਹਸਤਾਖਰ ਕਰਤਾ ਹੇਮੰਤ ਭੱਟ ਨੇ ਪੁੱਛਗਿੱਛ ਦੌਰਾਨ ਸੀ. ਬੀ. ਆਈ. ਸਾਹਮਣੇ ਇਹ ਖੁਲਾਸਾ ਕੀਤਾ। ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਸਾਬਕਾ ਡਿਪਟੀ ਬ੍ਰਾਂਚ ਮੈਨੇਜਰ ਸਮੇਤ ਇਨ੍ਹਾਂ ਤਿੰਨਾਂ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 14 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਇਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਹਨ।



ਉੱਥੇ ਹੀ, ਸੀ. ਬੀ. ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰੈਡੀ ਹਾਊਸ ਬ੍ਰਾਂਚ ਨੂੰ ਸੀਲ ਕਰ ਦਿੱਤਾ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰਾ ਘੋਟਾਲਾ ਇਸੇ ਬ੍ਰਾਂਚ 'ਚ ਹੋਇਆ ਹੈ। ਇਹ ਘੋਟਾਲਾ 2011 'ਚ ਸ਼ੁਰੂ ਹੋਇਆ ਸੀ, ਜੋ ਕਿ ਜਨਵਰੀ 2018 'ਚ ਫੜਿਆ ਗਿਆ। ਸੀ. ਬੀ. ਆਈ. ਦੇ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ 'ਸਵਿਫਟ' ਸਿਸਟਮ 'ਚ ਲਾਗ-ਇਨ ਲਈ ਅਕਾਊਂਟ ਡਿਟੇਲ ਅਤੇ ਪਾਸਵਰਡ ਨੀਰਵ ਮੋਦੀ ਦੀ ਟੀਮ ਕੋਲ ਸਨ। ਉਨ੍ਹਾਂ ਕੋਲ 'ਸਵਿਫਟ' ਸਿਸਟਮ ਦਾ ਪਾਸਵਰਡ ਸੀ, ਜੋ ਐੱਲ. ਓ. ਯੂ. ਜਾਰੀ ਕਰਨ ਲਈ ਜ਼ਰੂਰੀ ਹੈ। ਸੂਤਰਾਂ ਮੁਤਾਬਕ ਦੋਸ਼ੀਆਂ ਨੂੰ ਇਸ ਕੰਮ ਬਦਲੇ ਮੋਟੀ ਰਿਸ਼ਵਤ ਮਿਲਦੀ ਸੀ। ਹਰ ਐੱਲ. ਓ. ਯੂ. ਅਤੇ ਸਵਿਫਟ ਸਿਸਟਮ ਦੇ ਗੈਰ-ਕਾਨੂੰਨੀ ਇਸਤੇਮਾਲ 'ਤੇ ਕਮਿਸ਼ਨ ਤੈਅ ਸੀ। ਪੁੱਛਗਿੱਛ 'ਚ ਤਕਰੀਬਨ ਅੱਧਾ ਦਰਜਨ ਬੈਂਕ ਕਰਮਚਾਰੀਆਂ ਅਤੇ ਹੋਰ ਬਾਹਰੀ ਲੋਕਾਂ ਦਾ ਹੱਥ ਘੋਟਾਲੇ 'ਚ ਹੋਣ ਦਾ ਪਤਾ ਲੱਗਿਆ ਹੈ।

ਕੀ ਹੈ ਸਵਿਫਟ ਸਿਸਟਮ?


ਜਦੋਂ ਵੀ ਕਿਸੇ ਬੈਂਕ ਵੱਲੋਂ ਐੱਲ. ਓ. ਯੂ. ਜਾਰੀ ਕੀਤਾ ਜਾਂਦਾ ਹੈ, ਤਾਂ ਵਿਦੇਸ਼ੀ ਬੈਂਕ ਨੂੰ ਸੰਬੰਧ ਪਾਰਟੀ ਨੂੰ ਪੇਮੈਂਟ ਕਰਨ ਲਈ ਜਾਰੀ ਕਰਤਾ ਬੈਂਕ ਵੱਲੋਂ ਸਹਿਮਤੀ 'ਸਵਿਫਟ' ਸਿਸਟਮ ਜ਼ਰੀਏ ਦਿੱਤੀ ਜਾਂਦੀ ਹੈ, ਯਾਨੀ ਇਸ ਜ਼ਰੀਏ ਬੈਂਕ ਆਪਣੀ ਸਹਿਮਤੀ ਅਤੇ ਗਾਰੰਟੀ ਦਿੰਦਾ ਹੈ। ਇਸ ਮਾਮਲੇ 'ਚ ਪੀ. ਐੱਨ. ਬੀ. ਮੁੰਬਈ ਦੀ ਬ੍ਰੈਡੀ ਹਾਊਸ ਬ੍ਰਾਂਚ ਦੇ 'ਸਵਿਫਟ' ਸਿਸਟਮ ਜ਼ਰੀਏ ਨੀਰਵ ਮੋਦੀ ਨੂੰ ਐੱਲ. ਓ. ਯੂ. ਜਾਰੀ ਕੀਤੇ ਗਏ ਸਨ ਅਤੇ ਇਸ ਦੀ ਐਂਟਰੀ ਬੈਂਕ ਦੇ ਕੋਰ ਬੈਂਕਿੰਗ ਸਿਸਟਮ (ਸੀ. ਬੀ. ਐੱਸ.) 'ਚ ਨਹੀਂ ਕੀਤੀ ਗਈ। ਸੀ. ਬੀ. ਐੱਸ. ਉਹ ਸਿਸਟਮ ਹੁੰਦਾ ਹੈ, ਜਿਸ ਨਾਲ ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਜੁੜੀਆਂ ਹੁੰਦੀਆਂ ਹਨ। 


ਸੀ. ਬੀ. ਐੱਸ. ਹੀ ਹੈ, ਜਿਸ ਦੀ ਵਜ੍ਹਾ ਨਾਲ ਤੁਸੀਂ ਬੈਂਕ ਦੀ ਕਿਸੇ ਵੀ ਬ੍ਰਾਂਚ ਤੋਂ ਆਪਣਾ ਖਾਤਾ ਆਪਰੇਟ ਕਰ ਪਾਉਂਦੇ ਹੋ ਅਤੇ ਪੈਸੇ ਭੇਜ ਪਾਉਂਦੇ ਹੋ। ਇਸ 'ਚ ਬੈਂਕਿੰਗ ਸਿਸਟਮ 'ਚ ਹੋਣ ਵਾਲੇ ਹਰ ਲੈਣ-ਦੇਣ ਨੂੰ ਰੀਅਲ ਟਾਈਮ 'ਤੇ ਅਪਡੇਟ ਕੀਤਾ ਜਾਂਦਾ ਹੈ। ਪੀ. ਐੱਨ. ਬੀ. ਘੋਟਾਲੇ 'ਚ ਸੀ. ਬੀ. ਐੱਸ. 'ਚ ਨੀਰਵ ਮੋਦੀ ਦੇ ਲੈਣ-ਦੇਣ ਦੀ ਐਂਟਰੀ ਨਹੀਂ ਕੀਤੀ ਗਈ, ਜਿਸ ਕਾਰਨ ਇਸ ਘੋਟਾਲੇ ਦਾ ਪਤਾ ਸਮੇਂ 'ਤੇ ਨਹੀਂ ਲੱਗ ਸਕਿਆ। ਹੁਣ ਇਸ ਸਿਸਟਮ ਨੂੰ ਦੁਰਸਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement