ਰਾਹੁਲ ਗਾਂਧੀ ਨੇ ਤੇਜੱਸਵੀ ਯਾਦਵ ਨਾਲ ਲੰਚ 'ਤੇ ਕੀਤੀ ਚਰਚਾ, ਮਿਸ਼ਨ 2019 ਦੀ ਤਿਆਰੀ
Published : Nov 18, 2017, 12:41 pm IST
Updated : Nov 18, 2017, 7:11 am IST
SHARE ARTICLE

ਨਵੀਂ ਦਿੱਲੀ: ਵਿਰੋਧੀ ਧਿਰ 'ਚ ਜੁਟੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਉਪ ਮੁੱਖਮੰਤਰੀ ਤੇਜੱਸਵੀ ਯਾਦਵ ਦੇ ਨਾਲ ਅਚਾਨਕ ਲੰਚ ਕਰ ਸਾਰਿਆ ਨੂੰ ਚੌਂਕਾ ਦਿੱਤਾ। ਲੋਕਾਂ ਨੂੰ ਇਸ ਲੰਚ ਦੀ ਜਾਣਕਾਰੀ ਰਾਜਦ ਸੁਪ੍ਰੀਮੋ ਲਾਲੂ ਪ੍ਰਸਾਦ ਦੇ ਛੋਟੇ ਬੇਟੇ ਤੇਜੱਸਵੀ ਨੇ ਆਪਣੇ ਆਪ ਟਵੀਟ ਕਰਕੇ ਦਿੱਤੀ।

ਤੇਜੱਸ‍ਵੀ ਨੇ ਇਸਦੇ ਲਈ ਰਾਹੁਲ ਨੂੰ ਧੰਨਵਾਦ ਵੀ ਕਿਹਾ ਹੈ। ਤੇਜੱਸਵੀ ਨੇ ਲਿਖਿਆ ਹੈ, ਰਾਹੁਲ, ਲੰਚ ਲਈ ਧੰਨਵਾਦ। ਤੁਸੀਂ ਰੁਝੇਵਿਆਂ ਦੇ ਵਿੱਚੋਂ ਵੀ ਸਮਾਂ ਕੱਢਿਆ, ਇਸਦੇ ਲਈ ਧੰਨਵਾਦ। 



ਦੱਸ ਦਈਏ ਕਿ ਰਾਹੁਲ ਇਨ੍ਹਾਂ ਦਿਨਾਂ ਤ੍ਰਿਣਮੂਲ ਸੁਪ੍ਰੀਮੋ ਮਮਤਾ ਬਨਰਜੀ, ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਸਮੇਤ ਅਜਿਹੇ ਤਮਾਮ ਨੇਤਾਵਾਂ ਨੂੰ ਇੱਕਜੁੱਟ ਕਰਨ ਵਿੱਚ ਲੱਗੇ ਹਨ, ਜੋ ਭਾਜਪਾ ਵਿਰੋਧੀ ਹਨ। ਇਸ ਇੱਕਜੁੱਟਤਾ ਦਾ ਮਕਸਦ ਮਿਸ਼ਨ 2019 ਹੈ। ਉਂਜ ਰਾਜਦ ਅਤੇ ਕਾਂਗਰਸ ਦੀ ਦੋਸਤੀ ਨਵੀਂ ਨਹੀਂ ਹੈ।


2015 ਦੇ ਬਿਹਾਰ ਵਿਧਾਨਸਭਾ ਚੋਣ ਵਿੱਚ ਭਾਜਪਾ ਦੇ ਖਿਲਾਫ ਰਾਜਦ ਨੇ ਕਾਂਗਰਸ ਅਤੇ ਜਨਤਾ ਦਲ ਨਾਲ ਗੰਠ-ਜੋੜ ਕੀਤਾ ਸੀ। ਇਸਦੀ ਵਜ੍ਹਾ ਨਾਲ ਭਾਜਪਾ ਉੱਥੇ ਹਾਰ ਗਈ ਸੀ। ਬਾਅਦ ਵਿੱਚ ਜਨਤਾ ਦਲ ਦੇ ਮਹਾਗਠਬੰਧਨ ਤੋਂ ਬਾਹਰ ਜਾਕੇ ਭਾਜਪਾ ਨਾਲ ਹੱਥ ਮਿਲਾਉਣ ਦੇ ਬਾਅਦ ਵੀ ਰਾਜਦ ਕਾਂਗਰਸ ਦੇ ਨਾਲ ਹੀ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement