
ਅੰਮ੍ਰਿਤਸਰ, 22 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ 'ਤੇ ਡੀ. ਆਰ. ਆਈ. ਦੀ ਟੀਮ 15 ਕਿਲੋ ਸੋਨਾ ਬਰਾਮਦ ਕਰਨ ਦਾ ਸਮਾਚਾਰ ਹੈ। ਇਹ ਸੋਨਾ ਇਕ ਸਧਾਰਨ ਯਾਤਰੂ ਤੋਂ ਨਹੀਂ ਕੌਮਾਂਤਰੀ ਸਮੱਗਲਰ ਪਾਸੋਂ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਸਮੱਗਲਰ ਦੀ ਪਛਾਣ ਤਰਨਜੀਤ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਇਹ 15 ਕਿਲੋ ਸੋਨਾ ਦੁਬਈ ਤੋਂ ਐਸ. ਜੀ. ਆਰ. ਡੀ. ਇੰਟਰਨੈਸ਼ਨਲ ਹਵਾਈ ਅੱਡਾ ਅੰਮ੍ਰਿਤਸਰ ਤੋਂ ਆਈ ਫਲਾਈਟ ਦੀ ਸੀਟ
ਦੇ ਹੇਠੋ ਬਰਾਮਦ ਹੋਇਆ। ਜਾਣਕਾਰੀ ਮੁਤਾਬਕ ਤਰਨਜੀਤ ਸਿੰਘ ਉਰਫ਼ ਰਾਜੂ ਅੰਮ੍ਰਿਤਸਰ ਦੇ ਵਰਲਡ ਸਿਟੀ ਦੇ ਇਲਾਕੇ ਚੌਕ ਸੋਨੀ 'ਚ ਰਹਿੰਦਾ ਹੈ। ਉਹ ਕੋਫੇ ਪੂਸਾ ਲੱਗਣ ਤੋਂ ਬਾਅਦ ਦਿੱਲੀ ਚਲਾ ਗਿਆ ਤੇ ਦਿੱਲੀ ਦੇ ਭੀੜ ਵਾਲੇ ਇਲਾਕਿਆਂ 'ਚ ਲੁਕ ਕੇ ਅਪਣਾ ਤਸਕਰੀ ਦਾ ਧੰਦਾ ਚਲਾਉਂਦਾ ਸੀ। ਇਸ ਦੌਰਾਨ ਹੀ ਉਹ ਸੋਨੇ ਦੀ ਤਕਸਰੀ 'ਚ ਸ਼ਾਮਲ ਹੋ ਗਿਆ। ਜਦੋਂ 15 ਕਿਲੋ ਸੋਨੇ ਸਮੇਤ ਉਸ ਨੂੰ ਕਾਬੂ ਕੀਤਾ ਤਾਂ ਸਾਰਾ ਰਾਜ ਸਾਹਮਣੇ ਆਇਆ।