
ਨਵੀਂ ਦਿੱਲੀ : ਆਪਣੀ ਬੇਬਾਕੀ ਲਈ ਪਹਿਚਾਣੇ ਜਾਣ ਵਾਲੇ ਐਕਟਰ ਅਤੇ ਬੀਜੇਪੀ ਸੰਸਦ ਸ਼ਤਰੂਘਨ ਸਿਨ੍ਹਾ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਤਨਾਅ ਨਾ ਲੈਣ ਦੀ ਪ੍ਰਧਾਨਮੰਤਰੀ ਦੀ ਸਲਾਹ ਨੂੰ ਲੈ ਕੇ ਭਾਜਪਾ ਦੇ ਅਸੰਤੁਸ਼ਟ ਸੰਸਦ ਸ਼ਤਰੁਘਨ ਸਿਨਹਾ ਨੇ ਨਰਿੰਦਰ ਮੋਦੀ 'ਤੇ ਸ਼ੁੱਕਰਵਾਰ ਨੂੰ ਹਮਲਾ ਬੋਲਦੇ ਹੋਏ ਕਿਹਾ ਕਿ ਫੇਲ੍ਹ ਹੋਣ ਵਾਲੇ ਵਿਦਿਆਰਥੀ ‘ਸਾਡੇ ਚੌਂਕੀਦਾਰ ਏ ਵਤਨ’ ਦੀ ਤਰ੍ਹਾਂ ਪਿਛਲੀ ਸਰਕਾਰਾਂ 'ਤੇ ਇਲਜ਼ਾਮ ਲਗਾਕੇ ਤਨਾਅਮੁਕਤ ਹੋ ਸਕਦੇ ਹਨ।
ਪਟਨਾ ਸਾਹਿਬ ਤੋਂ ਸੰਸਦ ਸਿਨ੍ਹਾ ਨੇ ਟਵੀਟ ਕੀਤਾ ਕਿ ਪਿਆਰੇ ਸ਼੍ਰੀਮਾਨ ਬੋਰਡ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਤੁਹਾਡੇ ਦੋ ਘੰਟੇ ਦੇ ਸੰਬੋਧਨ ਵਿਚ, ਜਿਸਨੂੰ ਸੁਣਨ ਨੂੰ ਉਨ੍ਹਾਂ ਨੂੰ ਮਜ਼ਬੂਰ ਕੀਤਾ ਗਿਆ, ਤੁਸੀਂ ਉਹੀ ਚੀਜਾਂ ਕਿਤੇ ਜੋ ਮੈਂ ਪਹਿਲਾਂ ਪਟਨਾ ਵਿਚ ਮਗਧ ਮਹਿਲਾ ਕਾਲਜ ਵਿਚ ਕਹੀਆਂ ਸਨ।
ਸਿਨਹਾ ਪਿਛਲੇ ਹਫਤੇ ਮੋਦੀ ਦੁਆਰਾ ਦੇਸ਼ਭਰ ਦੇ ਵਿਦਿਆਰਥੀਆਂ ਨਾਲ ਕੀਤੇ ਗਏ ਸੰਵਾਦ ਦਾ ਹਵਾਲਾ ਦੇ ਰਹੇ ਸਨ। ਮੋਦੀ ਨੇ ਆਪਣੇ ਸੰਵਾਦ ਵਿਚ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਦੌਰਾਨ ਤਨਾਅਮੁਕਤ ਰਹਿਣ ਨੂੰ ਕਿਹਾ ਸੀ। ਮੋਦੀ ਨੇ ਇਸ ਥੀਮ 'ਤੇ ‘ਇਗਜ਼ਾਮ ਵਾਰਿਅਰਸ’ ਨਾਮ ਨਾਲ ਇਕ ਕਿਤਾਬ ਵੀ ਲਿਖੀ ਹੈ ਜਿਸਦਾ ਇਸ ਮਹੀਨੇ ਦੇ ਸ਼ੁਰੂ ਵਿਚ ਰਿਲੀਜ਼ ਕੀਤਾ ਗਿਆ ਸੀ।
ਆਪਣੀ ਪਾਰਟੀ ਅਤੇ ਐਨ.ਡੀ.ਏ ਸਰਕਾਰ ਦੇ ਆਲੋਚਕ ਰਹੇ ਸ਼ਤਰੂਘਨ ਸਿਨ੍ਹਾ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਪ੍ਰਧਾਨਮੰਤਰੀ ਇਹ ਕਹਿ ਕੇ ਮੇਰੀ ਗੱਲ ਤੋਂ ਲਗਭਗ ਸਹਿਮਤ ਨਜ਼ਰ ਆਏ ਕਿ ਵਿਦਿਆਰਥੀਆਂ ਨੂੰ ਸਭ ਤੋਂ ਪਹਿਲੀ ਜੋ ਯੋਗਤਾ ਹਾਸਲ ਕਰਨੀ ਚਾਹੀਦੀ ਹੈ, ਉਹ ਆਤਮਵਿਸ਼ਵਾਸ ਹੈ ਜਿਸਦਾ ਨਤੀਜਾ ਪ੍ਰਤਿਬਧਤਾ, ਸਮਰਪਣ, ਲਗਾਉ ਅਤੇ ਜਨੂੰਨ ਦੇ ਰੂਪ ਵਿਚ ਨਿਕਲੇਗਾ।
ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਕਿ ਫੇਲ੍ਹ ਹੋਣ ਵਾਲੇ ਵਿਦਿਆਰਥੀ ਪਿਛਲੀਆਂ ਸਰਕਾਰਾਂ 'ਤੇ ਇਲਜ਼ਾਮ ਲਗਾਕੇ ਤਨਾਅਮੁਕਤ ਹੋ ਸਕਦੇ ਹਨ, ਜਿਵੇਂ ਕਿ ‘ਸਾਡੇ ਚੌਂਕੀਦਾਰ ਏ ਵਤਨ ਸੰਸਦ ਵਿਚ ਕਿਸੇ ਵੀ ਸਮੇਂ ਕਰਦੇ ਹਨ।’ ਉਲੇਖਨੀਯ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਕਸਰ ਆਪਣੇ ਆਪ ਨੂੰ ਦੇਸ਼ ਦਾ ‘‘ਚੌਂਕੀਦਾਰ’’ ਦੱਸਦੇ ਰਹੇ ਹਨ।