ਸਿੱਖਾਂ ਦੀ ਕੌਮਾਂਤਰੀ ਚੜ੍ਹਤ ਤੋਂ ਚਿੰਤਿਤ
Published : Feb 19, 2018, 10:39 pm IST
Updated : Feb 19, 2018, 5:09 pm IST
SHARE ARTICLE

ਮੋਦੀ, ਟਰੂਡੋ ਨੂੰ ਕਰ ਰਹੇ ਹਨ ਨਜ਼ਰਅੰਦਾਜ਼
ਟਰੂਡੋ ਨੂੰ ਪਰਵਾਰ ਸਹਿਤ ਪੂਰਾ ਅਦਬ ਦੇਵੇ ਪ੍ਰਸ਼ਾਸਨ: ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ, 19 ਫ਼ਰਵਰੀ (ਨੀਲ ਭਲਿੰਦਰ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੱਜ ਗੁਜਰਾਤ ਦੌਰੇ ਸਮੇਂ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੌਜੂਦ ਨਾ ਹੋਣ 'ਤੇ ਸਵਾਲ ਖੜੇ ਹੋ ਗਏ ਹਨ। ਖ਼ਾਸ ਕਰ ਕੇ ਉਦੋਂ ਜਦੋਂ ਅਕਸਰ ਹੀ ਕੋਈ  ਮੰਨੀ-ਪ੍ਰਮੰਨੀ ਹਸਤੀ ਭਾਰਤੀ  ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੇ ਜੱਦੀ ਸੂਬੇ ਗੁਜਰਾਤ ਦਾ ਦੌਰਾ ਕਰਦੀ ਹੈ ਤਾਂ  ਪ੍ਰਧਾਨ ਮੰਤਰੀ ਅਕਸਰ ਉਨ੍ਹਾਂ ਦੇ ਨਾਲ ਮੌਜੂਦ ਰਹਿੰਦੇ ਆਏ ਹਨ।
ਇੰਨਾ ਹੀ ਨਹੀਂ ਸੋਸ਼ਲ ਮੀਡਿਆ ਉੱਤੇ ਸੱਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੇ ਨੇਤਾਵਾਂ ਵਿਚ ਸ਼ੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਤਨੀ ਅਤੇ ਬੱਚਿਆਂ ਸਣੇ ਭਾਰਤ ਪੁੱਜੇ ਅਪਣੇ ਕੈਨੇਡੀਆਈ  ਹਮਰੁਤਬਾ ਬਾਰੇ ਹੁਣ ਤਕ ਇਕ ਵਾਰ ਵੀ ਕੋਈ ਟਵੀਟ ਤਕ ਨਹੀਂ ਕੀਤਾ। ਉਧਰ, ਇਸੇ ਦੌਰਾਨ ਕੁੱਝ ਸਮਾਂ ਪਹਿਲਾਂ ਤਕ ਕੈਨੇਡੀਆਈ ਪ੍ਰਧਾਨ ਮੰਤਰੀ ਦੇ ਇਸ ਭਾਰਤ ਦੌਰੇ ਦੌਰਾਨ 'ਦੂਰੀ' ਬਣਾਉਣ ਜਿਹੀ ਚਰਚਾ 'ਚ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਆਮਦ ਦਾ ਗਰਮਜੋਸ਼ੀ ਨਾਲ ਸਵਾਗਤ ਤਾਂ ਕੀਤਾ ਹੀ ਹੈ ਸਗੋਂ ਅੱਜ ਇਕ ਉਚੇਚਾ ਟਵੀਟ ਕਰ ਕੇ ਕਿਹਾ ਹੈ ਕਿ ਮੈਂ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਇਹ ਮੀਟਿੰਗ ਕੈਨੇਡਾ ਅਤੇ ਭਾਰਤ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਦਦ ਦੇਵੇਗੀ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਡੂੰਘੇ ਸਬੰਧ ਪੈਦਾ ਹੋਣਗੇ। ਜਿਥੋਂ ਤਕ ਪ੍ਰਧਾਨ ਮੰਤਰੀ ਦੀ ਅਪਣੇ ਕੈਨੇਡੀਆਈ ਹਮਰੁਤਬਾ ਦੀ ਭਾਰਤ ਆਮਦ ਪ੍ਰਤੀ ਇਸ ਬੇਹੱਦ 'ਰੜਕ' ਰਹੀ ਚੁੱਪੀ ਦਾ ਸਵਾਲ ਹੈ ਤਾਂ ਇਸ ਨਾਲ ਕੌਮਾਂਤਰੀ ਖ਼ਾਸਕਰ ਕੈਨੇਡੀਆਈ ਮੀਡੀਆ ਹਲਕਿਆਂ ਸਰਗਰਮ ਚਰਚਾ ਛਿੜ ਗਈ  ਹੈ ਕਿ ਪ੍ਰਧਾਨ ਮੰਤਰੀ ਦਾ ਗੁਜਰਾਤ ਵਿਚ ਟਰੂਡੋ ਨਾਲ ਮੌਜੂਦ ਨਾ ਹੋਣ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਹੈ ਕਿਉਂਕਿ ਭਾਰਤ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਸਿੱਖਾਂ ਦੀ ਕੌਮਾਂਤਰੀ ਖ਼ਾਸ ਕਰ ਕੇ ਕੈਨੇਡਾ 'ਚ ਸਰਕਾਰੇ-ਦਰਬਾਰੇ ਵਧਦੀ ਜਾ ਰਹੀ ਚੜ੍ਹਤ ਤੋਂ ਚਿੰਤਤ ਹਨ। ਦਰਅਸਲ ਕੈਨੇਡਾ ਵਿਚ ਸਿੱਖ ਖਾੜਕੂਵਾਦ ਅਤੇ ਵਖਰੇ ਖ਼ਾਲਿਸਤਾਨ ਰਾਜ ਦੀ ਮੰਗ ਨੂੰ ਕਾਫ਼ੀ ਹੁੰਗਾਰਾ ਮਿਲਦਾ ਆ ਰਿਹਾ ਹੋਣਾ ਭਾਰਤ ਸਰਕਾਰ ਦੀ ਇਸ ਚਿੰਤਾ ਦਾ ਕਾਰਨ ਮੰਨਿਆ ਜਾ ਰਿਹਾ ਹੈ। ਕੈਨੇਡਾ ਦੀ ਇਕ ਨਾਮੀ ਲੇਖਿਕਾ ਨੇ ਸੋਸ਼ਲ ਮੀਡੀਆ ਰਾਹੀਂ ਉਂਗਲ ਚੁਕੀ ਹੈ ਕਿ ਜਦੋਂ ਟਰੂਡੋ ਭਾਰਤ ਪੁੱਜੇ ਤਾਂ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਲੈਣ ਕਿਉਂ ਨਹੀਂ ਪੁੱਜੇ। ਇਸ ਲੇਖਿਕਾ ਨੇ ਪ੍ਰਧਾਨ ਮੰਤਰੀ  ਮੋਦੀ  ਦੀ ਕੁੱਝ ਤਸਵੀਰਾਂ ਸ਼ੇਅਰ ਦੀਆਂ ਹਨ। ਉਨ੍ਹਾਂ ਤਸਵੀਰਾਂ ਵਿਚ ਮੋਦੀ  ਅਮਰੀਕਾ, ਇਜਰਾਇਲ ਦੇ ਰਾਸ਼ਟਰਪਤੀਆਂ ਨੂੰ ਲੈਣ (ਰਿਸੀਵ ਕਰਨ) ਏਅਰਪੋਰਟ ਉੱਤੇ ਵੇਖੇ ਜਾ ਸਕਦੇ ਹਨ।  ਏਅਰਪੋਰਟ ਉੱਤੇ ਸਊਦੀ ਪ੍ਰਿੰਸ ਦੇ ਨਾਲ ਵੀ ਮੋਦੀ ਦੀ ਫ਼ੋਟੋ ਹੈ। ਲੇਖਿਕਾ ਨੇ ਟਰੂਡੋ  ਦੇ ਮੌਜੂਦਾ ਦੌਰੇ ਦੀ ਵੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੂੰ ਲੈਣ ਪ੍ਰਧਾਨ ਮੰਤਰੀ ਮੋਦੀ,  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਰਾਜ ਮੰਤਰੀ  ਜਨਰਲ ਵੀਕੇ ਸਿੰਘ  ਅਤੇ ਐਮਜੇ ਅਕਬਰ 'ਚੋਂ ਕੋਈ ਨਹੀਂ ਗਿਆ ਸਗੋਂ ਰਾਜ ਮੰਤਰੀ ਗਜਿੰਦਰ  ਸ਼ੇਖਾਵਤ  ਗਏ ਸਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪੋਸਟ ਕਨੇਡਾ ਵਿਚ ਸੰਸਦੀ ਸਕੱਤਰ ਦੇ ਬਰਾਬਰ ਹੁੰਦੀ ਹੈ। ਕੁੱਝ ਨੇ ਇਹ ਵੀ ਲਿਖਿਆ ਕਿ ਇਸ ਤੋਂ ਸਾਫ਼ ਹੁੰਦਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਬਿਹਤਰ ਹਾਲਾਤਾਂ ਵਿਚ ਨਹੀਂ ਹਨ ।

'ਪ੍ਰਾਹੁਣਚਾਰੀ ਰਵਾਇਤ ਤੋਂ ਯਕਦਮ ਉਲਟ ਵਿਹਾਰ ਨੇ ਛੇੜੀ ਚਰਚਾ'
ਭਾਰਤ 'ਚ ਪ੍ਰਚਲਿਤ ਪ੍ਰਾਹੁਣਚਾਰੀ ਰਵਾਇਤ ਮੁਤਾਬਿਕ ਆਮਤੌਰ ਉੱਤੇ ਕਿਸੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ  ਦਾ ਦੌਰਾ ਰਾਸ਼ਟਰਪਤੀ ਭਵਨ ਵਿਚ ਰਸਮੀ ਰਿਸੇਪਸ਼ਨ ਤੋਂ  ਸ਼ੁਰੂ ਹੁੰਦਾ ਹੈ। ਜਿਸ ਮਗਰੋਂ ਹੈਦਰਾਬਾਦ ਹਾਉਸ ਵਿਚ ਆਧਿਕਾਰਕ ਦੁਪਾਸੀ ਬੈਠਕਾਂ ਹੁੰਦੀਆਂ ਹਨ। ਹੋਰਨਾਂ ਥਾਵਾਂ ਖ਼ਾਸ ਕਰ ਕੇ ਅਜੋਕੀ ਅਹਿਮੀਅਤ ਮੁਤਾਬਕ  ਆਗਰਾ,  ਅਹਿਮਦਾਬਾਦ ਅਤੇ ਮੁੰਬਈ ਆਦਿ ਦਾ ਦੌਰਾ ਆਮਤੌਰ ਉੱਤੇ ਬਾਅਦ ਵਿੱਚ ਰੱਖਿਆ ਜਾਂਦਾ ਹੈ। ਇਸੇ ਤਰਾਂ ਰਵਾਇਤ ਮੁਤਾਬਕ ਆਮਤੌਰ ਉੱਤੇ ਵਿਦੇਸ਼ੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਭਾਰਤ ਆਉਣ ਉਤੇ ਸਰਕਾਰ ਜਾਂ ਪ੍ਰਧਾਨ ਮੰਤਰੀ ਦੇ ਵਲੋਂ ਉਨ੍ਹਾਂ ਦੇ  ਸਨਮਾਨ ਵਿਚ ਰਾਤ੍ਰੀ ਭੋਜ (ਡਿਨਰ) ਰੱਖਿਆ ਜਾਂਦਾ ਹੈ। ਪਰ ਕੈਨੇਡੀਆਈ ਪ੍ਰਧਾਨ ਮੰਤਰੀ  ਟਰੂਡੋ  ਦੇ ਮਾਮਲੇ ਵਿਚ ਸੱਭ ਉਲਟਾ ਹੋ ਰਿਹਾ ਹੋਣ ਨੇ ਕੌਮਾਂਤਰੀ ਮੁਹਾਜ ਉਤੇ ਚਰਚਾ ਛੇੜ ਦਿਤੀ ਹੈ. ਖ਼ਾਸ ਕਰ ਕੇ ਉਦੋਂ ਜਦੋਂ ਮੋਦੀ ਪਿਛਲੇ ਦਿਨਾਂ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਚਿੰਨਪਿੰਗ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਗੁਜਰਾਤ ਯਾਤਰਾ ਸਮੇਂ ਮੌਜੂਦ ਰਹੇ ਸਨ।  ਆਮ ਤੌਰ 'ਤੇ ਜਦ ਵੀ ਕੋਈ ਪ੍ਰਸਿੱਧ ਹਸਤੀ ਗੁਜਰਾਤ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਉਸ ਨਾਲ ਜਾਂਦੇ ਰਹੇ ਹਨ। ਚਰਚਾ ਹੈ ਕਿ ਸਰਕਾਰ ਟਰੂਡੋ ਦੀ ਯਾਤਰਾ ਪ੍ਰਤੀ ਕੋਈ ਗਰਮਜੋਸ਼ੀ ਨਹੀਂ ਵਿਖਾ ਰਹੀ। ਜਦ ਟਰੂਡੋ ਦਿੱਲੀ ਪੁੱਜੇ ਸਨ ਤਾਂ ਉਨ੍ਹਾਂ ਦੇ ਸਵਾਗਤ ਲਈ ਜੂਨੀਅਰ ਮੰਤਰੀ ਨੂੰ ਭੇਜ ਦਿਤਾ ਗਿਆ। ਸਿਆਸੀ ਮਾਹਰਾਂ ਮੁਤਾਬਕ ਇਹ ਸੰਕੇਤ ਹੈ ਕਿ ਮੋਦੀ ਸਰਕਾਰ ਟਰੂਡੋ ਦੀ ਯਾਤਰਾ ਨੂੰ ਬਹੁਤੀ ਤਵੱਜੋਂ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਦੀ ਯਾਤਰਾ ਮੀਡੀਆ ਵਿਚ ਵੀ ਚਰਚਾ ਦਾ ਵਿਸ਼ਾ ਨਹੀਂ ਬਣ ਰਹੀ। ਮੋਦੀ ਅਕਸਰ ਹੀ ਵਿਦੇਸ਼ੀ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਦੇ ਹਨ, ਜੱਫੀਆਂ ਵੀ ਪਾਉਂਦੇ ਹਨ ਪਰ ਟਰੂਡੋ ਦੇ ਮਾਮਲੇ ਵਿਚ ਅਜਿਹਾ ਨਹੀਂ ਦਿਸਿਆ।

ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਸ਼ੁਕਰਵਾਰ ਅਤੇ ਰਾਸ਼ਟਰਪਤੀ ਵਲੋਂ ਰਸਮੀ ਸਵਾਗਤ 23 ਨੂੰ
ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਪਾਸੀ ਗੱਲ ਬਾਤ ਲਈ ਮੁਲਾਕਾਤ ਕਰਨਗੇ। 17 ਫ਼ਰਵਰੀ ਨੂੰ ਭਾਰਤ ਪੁੱਜੇ ਕੈਨੇਡੀਅਨ ਪ੍ਰਧਾਨ ਮੰਤਰੀ ਦਾ 23 ਤਾਰੀਖ਼ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਰਾਸ਼ਟਰਪਤੀ ਭਵਨ ਵਿੱਚ ਰਸਮੀ ਸਵਾਗਤ ਕਰਨਗੇ।  ਦਸਣਯੋਗ ਹੈ ਕਿ ਆਪਣੇ ਹਫ਼ਤਾ ਲੰਮੇ ਭਾਰਤ ਦੌਰੇ 'ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਆਗਰਾ ਦੇ ਨਾਲ-ਨਾਲ ਅੰਮ੍ਰਿਤਸਰ, ਅਹਿਮਦਾਬਾਦ, ਮੁੰਬਈ ਤੇ ਨਵੀਂ ਦਿੱਲੀ ਜਾ ਰਹੇ ਹਨ। ਇਸ ਦੌਰੇ 'ਤੇ ਆਉਣ ਦਾ ਮਕਸਦ ਦੁਵੱਲੇ ਵਪਾਰਕ ਸਬੰਧ ਮਜ਼ਬੂਤ ਕਰਨਾ ਅਤੇ ਮਹਿਲਾ ਸਸ਼ਕਤੀਕਰਨ ਦੇ ਨਾਲ-ਨਾਲ ਭਾਰਤ ਤੇ ਕੈਨੇਡਾ ਦਰਮਿਆਨ ਵਿੱਤੀ ਮਜ਼ਬੂਤੀ ਲਿਆਉਣਾ ਹੈ। ਜਸਟਿਨ ਟਰੂਡੋ ਪਰਵਾਰ ਤੋਂ ਇਲਾਵਾ ਅਪਣੇ 5 ਮੰਤਰੀਆਂ ਨਾਲ ਭਾਰਤ ਪੁੱਜੇ ਹਨ। ਉਧਰ ਭਾਰਤ ਦੇ ਸਰਕਾਰੀ ਅਧਾਰੀਆਂ ਨੇ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।   ਪ੍ਰਧਾਨ ਮੰਤਰੀ ਇਸ ਸਮੇ ਕਰਨਾਟਕ  ਦੇ ਦੌਰੇ ਉੱਤੇ ਹਨ। ਜਿਥੇ ਕੁੱਝ ਹੀ ਮਹੀਨੀਆਂ ਵਿਚ ਵਿਧਾਨ ਸਭਾ ਚੋਣਾਂ  ਹੋਣ ਜਾ ਰਹੀਆਂ ਹਨ।  


ਅੰਮ੍ਰਿਤਸਰ ਵਿਖੇ ਬੁੱਧਵਾਰ ਨੂੰ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਦੀ ਉਡੀਕ ਕਰ ਰਿਹਾਂ : ਮੁੱਖ ਮੰਤਰੀ
ਅਕਸ਼ਰਧਾਮ ਮੰਦਰ ਅਤੇ ਸਾਬਰਮਤੀ ਆਸ਼ਰਮ ਗਿਆ ਟਰੂਡੋ ਪਰਵਾਰ
ਗਾਂਧੀਨਗਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਵਾਰ ਨੇ ਅੱਜ ਇਥੇ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਵਿਚ ਪ੍ਰਾਰਥਨਾ ਕੀਤੀ ਅਤੇ ਸਾਬਰਮਤੀ ਆਸ਼ਰਮ ਦੀ ਯਾਤਰਾ ਕੀਤੀ।ਟਰੂਡੋ ਅਪਣੇ ਪਰਵਾਰ ਨਾਲ ਇਕ ਦਿਨ ਦੀ ਗੁਜਰਾਤ ਯਾਤਰਾ 'ਤੇ ਹਨ। ਅੱਜ ਸਵੇਰੇ ਅਹਿਮਦਾਬਾਦ ਪਹੁੰਚਣ ਮਗਰੋਂ ਟਰੂਡੋ ਪਰਵਾਰ ਨਾਲ ਸਿੱਧੇ ਸਾਬਰਮਤੀ ਆਸ਼ਰਮ ਪਹੁੰਚੇ। ਉਨ੍ਹਾਂ ਨਾਲ ਪਤਨੀ ਸੋਫ਼ੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਵੀ ਸਨ। ਉਨ੍ਹਾਂ ਹਰਦਯ ਕੁੰਜ ਦੀ ਯਾਤਰਾ ਕੀਤੀ। ਇਸ ਥਾਂ ਮਹਾਤਮਾ ਗਾਂਧੀ ਰਹਿੰਦੇ ਸਨ। ਟਰੂਡੋ ਦੇ ਪਰਵਾਰ ਖ਼ਾਸਕਰ ਪਤਨੀ ਨੇ ਗਾਂਧੀ ਦਾ ਚਰਖਾ ਵੀ ਚਲਾ ਕੇ ਵੇਖਿਆ। ਪਰਵਾਰ ਨੇ ਇਥੇ ਅਕਸ਼ਰਧਾਮ ਮੰਦਰ ਵਿਚ ਵੀ ਕਰੀਬ ਅੱਧਾ ਘੰਟਾ ਬਿਤਾਇਆ। ਉਨ੍ਹਾਂ ਕਿਹਾ, 'ਮੇਰੇ, ਮੇਰੇ ਪਰਵਾਰ ਅਤੇ ਦੁਨੀਆਂ ਨਾਲ ਸਾਥ ਸਾਂਝਾ ਕਰਨ ਲਈ ਤੁਹਾਡਾ ਸ਼ੁਕਰੀਆ। ਉਨ੍ਹਾਂ ਦੀ ਪਤਨੀ ਨੇ ਲਿਖਿਆ, 'ਤਨਹਾਈ, ਸ਼ਾਂਤੀ। ਫਿਰ ਉਹ ਪ੍ਰਦਰਸ਼ਨੀ ਵਾਲੇ ਕਮਰੇ ਵਿਚ ਗਏ। ਮੰਦਰ ਦੇ ਪੁਜਾਰੀਆਂ ਨੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਉਨ੍ਹਾਂ ਤਸਵੀਰਾਂ ਵੀ ਖਿਚਵਾਈਆਂ।

SHARE ARTICLE
Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement