ਤਿੰਨ ਤਲਾਕ ਤੋਂ ਪਹਿਲਾਂ 4 ਵਿਆਹ 'ਤੇ ਪਾਬੰਦੀ ਲਗਾਉਣੀ ਜ਼ਰੂਰੀ
Published : Jan 6, 2018, 3:25 pm IST
Updated : Jan 6, 2018, 9:55 am IST
SHARE ARTICLE

ਲਖਨਊ: ਤਿੰਨ ਤਲਾਕ ਬਿੱਲ ਨੂੰ ਲੈ ਕੇ ਰਾਜਸਭਾ 'ਚ ਹੋ ਰਹੇ ਹੰਗਾਮੇ ਦੌਰਾਨ ਦੁਆਰਿਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਿੱਲ ਪਾਸ ਕਰਵਾਉਣ ਤੋਂ ਪਹਿਲਾਂ ਮੁਸਲਮਾਨਾਂ 'ਚ ਹੋਣ ਵਾਲੇ 4 ਵਿਆਹ ਦੀ ਖੁੱਲ 'ਤੇ ਵੀ ਪਾਬੰਦੀ ਲਗਾਉਣੀ ਜ਼ਰੂਰੀ ਹੈ, ਨਾਲ ਹੀ ਸਵਾਮੀ ਦੇ ਇਸ ਬਿਆਨ 'ਤੇ ਮੁਸਲਮਾਨਾਂ 'ਚ ਤਿੰਨ ਤਲਾਕ ਦੇ ਨਾਲ-ਨਾਲ ਹੁਣ 4 ਵਿਆਹ ਵਾਲੀ ਗੱਲ 'ਤੇ ਵੀ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ।



ਸਵਾਮੀ ਨੇ ਕਿਹਾ ਮੁਸਲਮਾਨਾਂ 'ਚ ਜੇਕਰ 4 ਵਿਆਹ 'ਤੇ ਕੇਂਦਰ ਸਰਕਾਰ ਕਾਨੂੰਨ ਬਣਾ ਕੇ ਪਾਬੰਦੀ ਲਗਾ ਦੇਵੇਗੀ ਤਾਂ ਤਿੰਨ ਤਲਾਕ ਦੀ ਮੁਸ਼ਕਿਲ ਹੀ ਨਹੀਂ ਆਵੇਗੀ। ਜਿਸ ਤਰ੍ਹਾਂ ਨਾਲ ਹਿੰਦੂਆਂ 'ਚ ਪਹਿਲੀ ਪਤਨੀ ਦੀ ਸਹਿਮਤੀ ਨਾਲ ਦੂਜਾ ਵਿਆਹ ਕਰਨ ਦੀ ਖੁੱਲ ਸੀ ਅਤੇ ਹੁਣ ਉਸ ਨੂੰ ਕਾਨੂੰਨ ਰਾਹੀਂ ਖਤਮ ਕਰ ਦਿੱਤਾ ਗਿਆ। ਉਸੇ ਤਰ੍ਹਾਂ ਮੁਸਲਮਾਨਾਂ 'ਚ ਵੀ 4 ਵਿਆਹ ਕਰਨ ਦੇ ਕਾਨੂੰਨ ਬਣਾ ਕੇ ਰੋਕ ਲਗਾਉਣੀ ਚਾਹੀਦੀ ਹੈ।



ਉਨ੍ਹਾਂ ਕਿਹਾ ਕਿ ਇਕ ਦੇਸ਼ 'ਚ ਰਹਿਣ ਵਾਲੇ ਸਾਰੇ ਨਾਗਰਿਕਾਂ ਲਈ ਵਿਆਹ ਨੂੰ ਲੈ ਕੇ ਇਕ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਹੈ। ਸ਼ੰਕਰਾਚਾਰੀਆ ਨੇ ਇਕ ਤਰ੍ਹਾਂ ਨਾਲ ਕਾਮਨ ਸਿਵਲ ਕੋਡ ਲਾਗੂ ਕਰਨ ਦੀ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement