ਵਰਲਡ ਫ਼ੂਡ ਇੰਡੀਆ ਨੇ ਖੇਤੀ ਨਾਲ ਜੁੜਵੇਂ ਧੰਦਿਆਂ 'ਚ ਨਿਵੇਸ਼ ਦੇ ਖੋਲ੍ਹੇ ਰਾਹ : ਮੋਦੀ
Published : Nov 3, 2017, 11:29 pm IST
Updated : Nov 3, 2017, 5:59 pm IST
SHARE ARTICLE

ਨਵੀਂ ਦਿੱਲੀ, 3 ਨਵੰਬਰ (ਸੁਖਰਾਜ ਸਿੰਘ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਰਲਡ ਫੂਡ ਇੰਡੀਆ (ਡਬਲਿਊ.ਐਫ.ਆਈ.) 2017 ਨੇ ਠੇਕਾ ਖੇਤੀ, ਕੱਚੇ ਪਦਾਰਥਾਂ ਦੀ ਲੱਭਤ ਅਤੇ ਖੇਤੀ ਨਾਲ ਜੁੜੇ ਧੰਦਿਆਂ ਦੀ ਉਸਾਰੀ ਵਰਗੇ ਖੇਤਰਾਂ ਵਿਚ ਬਹੁ-ਕੌਮੀ ਕੰਪਨੀਆਂ ਲਈ ਨਿਵੇਸ਼ ਦੇ ਦਰਵਾਜ਼ੇ ਖੋਲ੍ਹ ਦਿਤੇ ਹਨ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਾਰਤ ਵਿਚ ਆ ਕੇ ਉਤਪਾਦਨ ਅਤੇ ਪ੍ਰੋਸੈਸਿੰਗ ਜ਼ਰੀਏ ਖ਼ੁਸ਼ਹਾਲ ਹੋਣ ਦਾ ਸੱਦਾ ਵੀ ਦਿਤਾ। ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਾਲੇ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦੀ ਛਤਰ-ਛਾਇਆ ਹੇਠ ਕਰਵਾਏ ਡਬਲਿਊ.ਐਫ.ਆਈ. ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਸੂਪਰਮਾਰਕੀਟ ਕੰਪਨੀਆਂ ਲਈ ਅਪਣੀਆਂ ਵਸਤਾਂ ਭਾਰਤ ਵਿਚ ਵੇਚਣ ਦਾ ਇਹ ਬਹੁਤ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਮੁਢਲੀ ਪ੍ਰੋਸੈਸਿੰਗ, ਫ਼ਸਲ ਦੀ ਕਟਾਈ ਮਗਰੋਂ ਸੰਭਾਲ, ਕੋਲਡ ਚੇਨਜ਼ ਅਤੇ ਰੈਫ਼ਰਿਜਰੇਟਿਡ ਟਰਾਂਸਪੋਰੇਟਸ਼ਨ ਵਿਚ ਵਿਸ਼ੇਸ਼ ਮੁਹਾਰਤ ਰੱਖਣ ਵਾਲੀਆਂ ਕੰਪਨੀਆਂ ਇਸ ਮੇਲੇ ਦਾ ਭਰਪੂਰ ਲਾਹਾ ਖੱਟ ਸਕਣਗੀਆਂ। ਇੱਥੇ ਵਿਗਿਆਨ ਭਵਨ ਵਿਚ ਉੱਘੀਆਂ ਹਸਤੀਆਂ ਅਰਮੀਨੀਆ ਦੇ ਰਾਸ਼ਟਰਪਤੀ ਸਰਜ਼ ਸਰਗਸਯਾਨ, ਲੈਟਵੀਆ ਦੇ ਪ੍ਰਧਾਨ ਮੰਤਰੀ ਮਾਰਿਸ ਕੁਸਿਨਸਕਾਈਸ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਇੰਡਸਟਰੀ ਦੇ ਮੋਹਰੀਆਂ ਦੇ ਚੋਣਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸਾਰੇ ਸੂਬਿਆਂ ਨੂੰ ਕਿਸੇ ਇਕ ਖੁਰਾਕੀ ਵਸਤ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕਰਨ ਦਾ ਟੀਚਾ ਦਿਤਾ। 


ਉਨ੍ਹਾਂ ਕਿਹਾ ਕਿ ਡੇਅਰੀ ਵਸਤਾਂ, ਸ਼ਹਿਦ, ਮੋਟਾ ਅਨਾਜ ਅਤੇ ਬਾਜਰਾ, ਮਸਾਲੇ ਅਤੇ ਮੱਛੀ ਪਾਲਣ ਜਿਸ ਵਿਚ ਸਜਾਵਟੀ ਮੱਛੀ ਅਤੇ ਟ੍ਰਾਊਟ ਮੱਛੀ ਪਾਲਣਾ ਸ਼ਾਮਲ ਹੈ, ਅੰਦਰ ਬਹੁਤ ਵੱਡੇ ਮੌਕੇ ਪਏ ਹਨ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਇਨ੍ਹਾਂ ਅਤੇ ਹੋਰ ਮੌਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿਚ ਜੈਵਿਕ ਖੇਤੀ ਅਤੇ ਅਦਰਕ, ਹਲਦੀ ਅਤੇ ਤੁਲਸੀ ਵਸਤਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕਰਨਾ ਵੀ ਸ਼ਾਮਲ ਹੈ।ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਕਿਹਾ ਕਿ ਭਾਰਤ ਵਿਚ ਫ਼ੂਡ ਪ੍ਰੋਸੈਸਿੰਗ ਇੰਡਸਟਰੀ ਲਈ ਡਬਲਿਊ.ਐਫ.ਆਈ. ਇਤਿਹਾਸਿਕ ਪ੍ਰਾਪਤੀ ਹੈ, ਜਿੱਥੇ 60 ਦੇਸ਼ਾਂ ਤੋਂ ਸੱਤ ਹਜ਼ਾਰ ਕਾਰੋਬਾਰੀ ਇਕ ਪਲੇਟਫਾਰਮ ਉੱਤੇ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ 65 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਨਾਲ 10 ਲੱਖ ਤੋਂ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ। ਬੀਬਾ ਬਾਦਲ ਨੇ ਉਨ੍ਹਾਂ ਦੇ ਮੰਤਰਾਲੇ ਵਲੋਂ ਕੀਤੇ ਗਏ ਅਹਿਮ ਕੰਮਾਂ ਦੀ ਪੇਸ਼ਕਾਰੀ ਵੀ ਦਿਤੀ, ਜਿਨ੍ਹਾਂ ਵਿਚ ਛੋਟੇ ਕਾਰੋਬਾਰੀਆਂ ਲਈ ਪਲੱਗ ਐਂਡ ਪਲੇਅ ਦੀ ਸਹੂਲਤ ਨਾਲ ਲੈਸ 42 ਮੈਗਾ ਫੂਡ ਪਾਰਕਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ 5 ਬਿਲੀਅਨ ਡਾਲਰ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ।ਇਸ ਮੌਕੇ ਇਕ ਪੋਰਟਲ 'ਨਿਵੇਸ਼ ਬੰਧੂ' ਨੂੰ ਲਾਂਚ ਕੀਤਾ ਗਿਆ ਜਿਹੜੀ ਕਿ ਸੰਭਾਵੀ ਨਿਵੇਸ਼ਕਾਂ ਨੂੰ ਕੇਂਦਰੀ ਅਤੇ ਸੂਬਾਈ ਨੀਤੀਆਂ ਦੇ ਨਾਲ ਨਾਲ ਇਨ੍ਹਾਂ ਦੇ ਆਰਥਕ ਲਾਭਾਂ ਦੀ ਵੀ ਜਾਣਕਾਰੀ ਦਿੰਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇੰਡੀਆ ਪੋਸਟ ਡਾਕ ਟਿਕਟਾਂ ਅਤੇ ਭਾਰਤ ਵਿਚ ਫੂਡ ਦੇ ਇਤਿਹਾਸ ਤੋਂ ਨਵੇਂ ਫੂਡ ਸਟਾਰਟ-ਅਪਸ ਤਕ ਬਾਰੇ ਇਕ ਕੌਫ਼ੀ ਟੇਬਲ ਬੁੱਕ ਨੂੰ ਜਾਰੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਇੰਡਸਟਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਾ ਬਾਬੂ ਨਾਇਡੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਟਲੀ, ਡੈਨਮਾਰਕ ਤੇ ਜਰਮਨੀ ਦੇ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਵੱਡੀਆਂ ਭਾਰਤੀ ਅਤੇ ਬਹੁ-ਕੌਮੀ ਕੰਪਨੀਆਂ ਦੇ ਸੀ.ਈ.ਓਜ਼ ਮੌਜੂਦ ਸਨ।

SHARE ARTICLE
Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement