ਵਿਦੇਸ਼ ਨੀਤੀ ਤੇ ਰਾਸ਼ਟਰੀ ਸੁਰੱਖਿਆ ਦੇ ਮਾਹਰ ਹਨ ਹਰਦੀਪ ਸਿੰਘ ਪੁਰੀ
Published : Sep 3, 2017, 11:03 pm IST
Updated : Sep 3, 2017, 5:33 pm IST
SHARE ARTICLE

ਮੋਦੀ ਸਰਕਾਰ ਦੇ ਪਹਿਲੇ ਦਸਤਾਰਧਾਰੀ ਸਿੱਖ
ਨਵੀਂ ਦਿੱਲੀ, 3 ਸਤੰਬਰ: ਨਰਿੰਦਰ ਮੋਦੀ ਸਰਕਾਰ ਵਿਚ ਸ਼ਾਮਲ ਕੀਤੇ ਗਏ ਨਵੇਂ ਮੰਤਰੀਆਂ ਵਿਚ ਭਾਰਤੀ ਵਿਦੇਸ਼ ਸੇਵਾ ਦੇ ਸਾਬਕਾ ਸੀਨੀਅਰ ਅਧਿਕਾਰੀ ਹਰਦੀਪ ਸਿੰਘ ਪੁਰੀ ਦਾ ਨਾਮ ਵੀ ਹੈ ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਹਰ ਮੰਨਿਆ ਜਾਂਦਾ ਹੈ। ਚਾਰ ਸਾਬਕਾ ਸੀਨੀਅਰ ਅਧਿਕਾਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਹਨ। ਪੁਰੀ ਤੋਂ ਇਲਾਵਾ ਮੁੰਬਈ ਪੁਲਿਸ ਦੇ ਸਾਬਕਾ ਮੁਖੀ ਸਤਿਆਪਾਲ ਸਿੰਘ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਅਲਫ਼ਾਂਸ ਕਨਥਨਮ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਉਂਜ ਚੌਥਾ ਅਧਿਕਾਰੀ ਇਸ ਵੇਲੇ ਲੋਕ ਸਭਾ ਮੈਂਬਰ ਹੈ।
ਤਕਰੀਬਨ 40 ਸਾਲ ਦੇ ਡਿਪਲੋਮੈਟਿਕ ਕਰੀਅਰ ਦੌਰਾਨ ਹਰਦੀਪ ਸਿੰਘ ਕਈ ਦੇਸ਼ਾਂ ਵਿਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਦੇਣ ਤੋਂ ਇਲਾਵਾ ਸੰਯੁਕਤ ਰਾਸ਼ਟਰ 'ਚ ਅਹਿਮ ਜ਼ਿੰਮੇਵਾਰੀ ਨਿਭਾ ਚੁੱਕੇ ਹਨ। 15 ਫ਼ਰਵਰੀ 1995 ਨੂੰ ਦਿੱਲੀ ਵਿਚੇ ਪੈਦਾ ਹੋਏ ਹਰਦੀਪ ਸਿੰਘ ਭਾਰਤੀ ਵਿਦੇਸ਼ ਸੇਵਾ ਅਤੇ 1974 ਬੈਚ ਦੇ ਅਧਿਕਾਰੀ ਹਨ ਅਤੇ ਸਾਲ 2014 ਵਿਚ ਰਾਸ਼ਟਰੀ ਸੁਰੱਖਿਆ ਪ੍ਰਤੀ ਭਾਰਤੀ ਜਨਤਾ ਪਾਰਟੀ ਦੇ ਰੁਖ਼ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਨੇ ਭਗਵਾਂ ਪਾਰਟੀ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।
65 ਸਾਲਾ ਪੁਰੀ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਵਜੋਂ ਨਿਊਯਾਰਕ (2009...2013) ਅਤੇ ਜਨੇਵਾ (2002...2005) ਵਿਚ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੇ ਦਿੱਲੀ ਯੁਨੀਵਰਸਟੀ ਦੇ ਹਿੰਦੂ ਕਾਲਜ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤੀ ਵਿਦੇਸ਼ ਸੇਵਾ ਵਲ ਦਿਲਚਸਪੀ ਵਿਖਾਈ।
ਹਰਦੀਪ ਸਿੰਘ ਨੇ ਸਾਲ 1988 ਤੋਂ 1991 ਦੌਰਾਨ ਬ੍ਰਾਜ਼ੀਲ, ਜਾਪਾਨ, ਸ੍ਰੀਲੰਕਾ ਅਤੇ ਬ੍ਰਿਟੇਨ ਵਿਚ ਪ੍ਰਭਾਵਸ਼ਾਲੀ ਰਾਜਨੀਤਕ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਨੇ ਨਿਊਯਾਰਕ ਵਿਚ ਅੰਤਰਰਾਸ਼ਟਰੀ ਸ਼ਾਂਤੀ ਇੰਸੀਟੀਚਿਊਟ ਦੇ ਅਧਿਕਾਰੀ ਅਤੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਤੇ ਸਥਾਈ ਪ੍ਰਤੀਨਿਧ ਵਜੋਂ ਵੀ ਸੇਵਾਵਾਂ ਦਿਤੀਆਂ। (ਏਜੰਸੀ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement