
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਅੱਜ ਬਹੁਮਤ ਸਾਬਤ ਕਰਨਗੇ ਨਵੀਂ ਦਿੱਲੀ, 27 ਜੁਲਾਈ : ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਮਹਾਂਗਠਜੋੜ ਤੋੜਨ ਤੋਂ 15 ਘੰਟੇ ਦੇ ਅੰਦਰ ਅੱਜ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਅਤੇ ਇਸ ਦੇ ਨਾਲ ਹੀ ਸੂਬੇ ਵਿਚ ਐਨ.ਡੀ.ਏ. ਦੀ ਵਾਪਸੀ ਹੋ ਗਈ।
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਅੱਜ ਬਹੁਮਤ ਸਾਬਤ ਕਰਨਗੇ
ਨਵੀਂ ਦਿੱਲੀ, 27 ਜੁਲਾਈ : ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਮਹਾਂਗਠਜੋੜ ਤੋੜਨ ਤੋਂ 15 ਘੰਟੇ ਦੇ ਅੰਦਰ ਅੱਜ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਅਤੇ ਇਸ ਦੇ ਨਾਲ ਹੀ ਸੂਬੇ ਵਿਚ ਐਨ.ਡੀ.ਏ. ਦੀ ਵਾਪਸੀ ਹੋ ਗਈ।
ਨਿਤੀਸ਼ ਕੁਮਾਰ ਦੇ ਸਿਆਸੀ ਪੈਂਤੜੇ ਨੇ ਬਿਹਾਰ ਵਿਚ ਰਾਜਸੀ ਹਾਲਾਤ ਪੂਰੀ ਤਰ੍ਹਾਂ ਬਦਲ ਦਿਤੇ ਹਨ ਅਤੇ ਕਲ ਤਕ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਭਾਜਪਾ ਅੱਜ ਸਰਕਾਰ ਵਿਚ ਭਾਈਵਾਲ ਬਣ ਗਈ ਹੈ। ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਰਾਜ ਭਵਨ ਵਿਚ 66 ਸਾਲ ਦੇ ਨਿਤੀਸ਼ ਕੁਮਾਰ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਭਾਜਪਾ ਦੇ ਸੁਸ਼ੀਲ ਕੁਮਾਰ ਮੋਦੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਸਚੁੰ ਚੁੱਕੀ। ਨਿਤੀਸ਼ ਕੁਮਾਰ ਸ਼ੁਕਰਵਾਰ ਨੂੰ ਬਹੁਮਤ ਸਾਬਤ ਕਰਨਗੇ। ਸਹੁੰ ਚੁੱਕ ਸਮਾਗਮ ਵਿਚ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਅਤੇ ਭਾਜਪਾ ਆਗੂ ਅਨਿਲ ਜੈਨ ਮੌਜੂਦ ਸਨ। ਨਿਤੀਸ਼ ਕੁਮਾਰ ਨੇ ਕਲ ਦੇਰ ਸ਼ਾਮ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਸੀ ਅਤੇ ਦੇਰ ਰਾਤ ਭਾਜਪਾ ਦੀ ਹਮਾਇਤ ਨਾਲ ਮੁੜ ਸਰਕਾਰ ਬਣਾਉਣ ਦਾ ਐਲਾਨ ਵੀ ਕਰ ਦਿਤਾ।
ਮਹਾਂਗਠਜੋੜ ਸਰਕਾਰ ਵਿਚ ਉਪ ਮੁੱਖ ਮੰਤਰੀ ਅਤੇ ਲਾਲੂ ਦੇ ਬੇਟੇ ਤੇਜਸਵੀ ਯਾਦਵ ਉਪਰ ਲੱਗੇ ਭ੍ਰਿਸ਼ਟਾਚਰ ਦੇ ਦੋਸ਼ਾਂ ਪਿੱਛੋਂ ਜਨਤਾ ਦਲ-ਯੂ ਅਤੇ ਰਾਸ਼ਟਰੀ ਜਨਤਾ ਦਲ ਵਿਚਾਲੇ ਤਣਾਤਣੀ ਕਾਫ਼ੀ ਵਧ ਗਈ ਸੀ।
ਸਹੁੰ ਚੁੱਕ ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅਸੀ ਜੋ ਵੀ ਫ਼ੈਸਲਾ ਕੀਤਾ ਹੈ, ਉਹ ਬਿਹਾਰ ਅਤੇ ਇਥੋਂ ਦੇ ਲੋਕਾਂ ਦੇ ਹਿਤ ਵਿਚ ਹੋਵੇਗਾ। ਸੂਬੇ ਦੇ ਵਿਕਾਸ ਅਤੇ ਖ਼ੁਸ਼ਹਾਲੀ ਯਕੀਨੀ ਬਣੇਗੀ। ਇਹ ਸਰਬਸੰਮਤੀ ਨਾਲ ਲਿਆ ਗਿਆ ਫ਼ੈਸਲਾ ਹੈ।'' ਉਧਰ ਮੰਤਰੀ ਮੰਡਲ ਤਾਲਮੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਬ੍ਰਜੇਸ਼ ਮਹਿਰੋਤਰਾ ਨੇ ਕਿਹਾ, ''ਬਿਹਾਰ ਵਿਧਾਨ ਸਭਾ ਦਾ ਇਕ ਦਿਨਾ ਵਿਸ਼ੇਸ਼ ਸੈਸ਼ਨ ਸ਼ੁਕਰਵਾਰ ਨੂੰ ਬੁਲਾਇਆ ਗਿਆ ਹੈ ਜਿਸ ਦੌਰਾਨ ਨਵੀਂ ਸਰਕਾਰ ਭਰੋਸੇ ਦਾ ਵੋਟ ਹਾਸਲ ਕਰੇਗੀ।
ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਵਲੋਂ ਕੀਤੀ ਗਈ ਕੈਬਨਿਟ ਮੀਟਿੰਗ ਵਿਚ ਵਿਸ਼ੇਸ਼ ਸੈਸ਼ਨ ਲਈ ਦੋ ਏਜੰਡੇ ਤੈਅ ਕੀਤੇ ਗਏ ਹਨ। ਪਹਿਲੇ ਏਜੰਡੇ ਤਹਿਤ ਸਾਬਕਾ ਮਹਾਂਗਠਜੋੜ ਸਰਕਾਰ ਵਲੋਂ 28 ਜੁਲਾਈ ਤੋਂ 3 ਅਗੱਸਤ ਤਕ ਸੱਦੇ ਗਏ ਮਾਨਸੂਨ ਸੈਸ਼ਨ ਨੂੰ ਰੱਦ ਕੀਤਾ ਜਾਵੇਗਾ ਜਦਕਿ ਦੂਜੇ ਏਜੰਡੇ ਤਹਿਤ ਭਰੋਸੇ ਦਾ ਵੋਟ ਹਾਸਲ ਜਾਵੇਗਾ।
ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਸਹੁੰ ਚੁਕਾਉਣ ਮਗਰੋਂ ਦੋ ਦਿਨ ਦੇ ਅੰਦਰ ਭਰੋਸੇ ਦਾ ਵੋਟ ਹਾਸਲ ਕਰਨ ਦੀ ਹਦਾਇਤ ਦਿਤੀ ਹੈ। ਨਿਤੀਸ਼ ਕੁਮਾਰ ਸਰਕਾਰ ਕੋਲ 132 ਵਿਧਾਇਕਾਂ ਦੀ ਹਮਾਇਤ ਹੈ ਜਿਨ੍ਹਾਂ ਵਿਚੋਂ 71 ਵਿਧਾਇਕ ਜਨਤਾ ਦਲ-ਯੂ ਦੇ ਅਤੇ 53 ਵਿਧਾਇਕ ਭਾਜਪਾ ਦੇ ਹਨ। ਇਸ ਤੋਂ ਇਲਾਵਾ ਲੋਕ ਜਨਸ਼ਕਤੀ ਪਾਰਟੀ ਦੇ ਦੋ, ਰਾਸ਼ਟਰੀ ਲੋਕ (ਪੀਟੀਆਈ)