
ਸ੍ਰੀਨਗਰ, 29
ਸਤੰਬਰ : ਰਖਿਆ ਮੰਤਰੀ ਨਿਰਮਲਾ ਸੀਤਾਰਮਣ ਜੰਮੂ ਕਸ਼ਮੀਰ ਦੀ ਦੋ ਦਿਨਾ ਯਾਤਰਾ ਤਹਿਤ ਅੱਜ
ਇਥੇ ਪਹੁੰਚੀ। ਉਹ ਅਪਣੀ ਯਾਤਰਾ ਦੌਰਾਨ ਘਾਟੀ ਵਿਚ ਕੰਟਰੋਲ ਰੇਖਾ ਅਤੇ ਲਦਾਖ਼ ਵਿਚ ਅਸਲ
ਕੰਟਰੋਲ ਰੇਖਾ 'ਤੇ ਸੁਰੱÎਖਿਆ ਹਾਲਾਤ ਦਾ ਜਾਇਜ਼ਾ ਲੈਣਗੇ।
ਰਖਿਆ ਸੂਤਰਾਂ ਨੇ ਦਸਿਆ
ਕਿ ਨਿਰਮਲਾ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨਾਲ ਅੱਜ ਸਵੇਰੇ ਇਥੇ ਪਹੁੰਚੀ ਅਤੇ ਕੰਟਰੋਲ
ਰੇਖਾ 'ਤੇ ਹਾਲਾਤ ਦਾ ਜ਼ਮੀਨੀ ਜਾਇਜ਼ਾ ਲੈਣ ਲਈ ਸਿੱਧਾ ਉੱਤਰ ਕਸ਼ਮੀਰ ਦੇ ਕੁਪਵਾੜਾ ਸੈਕਟਰ
ਵਿਚ ਚਲੀ ਗਈ। ਰਾਜ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਸੂਤਰਾਂ ਨੇ ਦਸਿਆ ਕਿ ਰਖਿਆ
ਮੰਤਰੀ ਦਾ ਸਿਆਚਿਨ ਦੌਰਾ ਮੌਸਮ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। (ਏਜੰਸੀ)