Dalvir Goldy joined AAP News : ਕਾਂਗਰਸ ਨੂੰ ਲੱਗ ਰਿਹਾ ਝਟਕੇ 'ਤੇ ਝਟਕਾ, ਹੁਣ ਦਲਵੀਰ ਗੋਲਡੀ 'ਆਪ' ਵਿਚ ਹੋਏ ਸ਼ਾਮਲ

By : GAGANDEEP

Published : May 1, 2024, 11:04 am IST
Updated : May 1, 2024, 12:16 pm IST
SHARE ARTICLE
Dalvir Goldy joined AAP News
Dalvir Goldy joined AAP News

Dalvir Goldy joined AAP News : ਬੀਤੇ ਦਿਨ ਕਾਂਗਰਸ ਪਾਰਟੀ ਤੋਂ ਦਿੱਤਾ ਸੀ ਅਸਤੀਫ਼ਾ

Dalvir Goldy joined AAP News   : ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ 'ਆਪ' ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਦੀ ਮੌਜੂਦਗੀ ਵਿਚ 'ਆਪ' ਦਾ ਪੱਲਾ ਫੜਿਆ ਹੈ। ਦੱਸ ਦੇਈਏ ਕਿ ਦਲਵੀਰ ਗੋਲਡੀ ਨੇ ਬੀਤੇ ਦਿਨ ਹੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ। ਦਰਅਸਲ ਟਿਕਟ ਨਾ ਮਿਲਣ ਕਾਰਨ ਦਲਵੀਰ ਗੋਲਡੀ  ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ।

ਦਲਵੀਰ ਗੋਲਡੀ ਨੇ ਕਾਂਗਰਸ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੂੰ ਆਪਣਾ ਵੱਡਾ ਭਰਾ ਦੱਸਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਦ ਸੀ.ਐਮ ਮਾਨ ਖਿਲਾਫ ਚੋਣ ਲੜੀ ਸੀ। ਇਸ ਦੇ ਬਾਵਜੂਦ ਸੀਐਮ ਮਾਨ ਨੇ ਉਨ੍ਹਾਂ ਨੂੰ ਆਪਣਾ ਛੋਟਾ ਭਰਾ ਬਣਾ ਲਿਆ ਹੈ। ਇਸ ਦੇ ਨਾਲ ਹੀ ਗੋਲਡੀ ਨੇ ਸੁਖਪਾਲ ਖਹਿਰਾ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਵਾਰ-ਵਾਰ ਉਨ੍ਹਾਂ ਦੇ ਪਿੰਡਾਂ 'ਚ ਆਉਣ ਦੀ ਗੱਲ ਕਰ ਰਹੇ ਹਨ, ਹੁਣ ਉਹ ਪਿੰਡਾਂ 'ਚ ਆਉਣਗੇ।

ਇਹ ਵੀ ਪੜ੍ਹੋ: Russia Ukraine War: ਰੂਸ ਨੇ ਫਿਰ ਯੂਕਰੇਨ 'ਤੇ ਦਾਗੀਆਂ ਮਿਜ਼ਾਈਲਾਂ, 5 ਲੋਕਾਂ ਦੀ ਮੌਤ, 30 ਤੋਂ ਵੱਧ ਲੋਕ ਜ਼ਖ਼ਮੀ 

ਦਰਅਸਲ ਦਲਵੀਰ ਗੋਲਡੀ ਨੇ ਕੱਲ੍ਹ ਹੀ ਆਪਣਾ ਅਸਤੀਫਾ ਪਾਰਟੀ ਨੂੰ ਸੌਂਪ ਦਿਤਾ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।

ਇਹ ਵੀ ਪੜ੍ਹੋ: Delhi School Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ

ਆਪਣਾ ਅਸਤੀਫਾ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਕਿਹਾ, ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜੋ ਫੈਸਲਾ ਮੈਂ ਪੂਰੇ ਦਿਲ ਨਾਲ ਲੈ ਰਿਹਾ ਹਾਂ, ਉਹ ਮੇਰੇ ਪਰਿਵਾਰ, ਮੇਰੇ ਸਾਥੀਆਂ, ਮੇਰੇ ਰਿਸ਼ਤੇਦਾਰਾਂ ਤੇ ਉਨ੍ਹਾਂ ਸਾਰਿਆਂ ਦੇ ਭਲੇ ਲਈ ਹੈ ਜੋ ਮੈਨੂੰ ਨਿੱਜੀ ਤੌਰ 'ਤੇ ਜਾਣਦੇ ਹਨ। ਦੋਸਤੋ ਇਹ ਸਭ ਜਾਣਦੇ ਹਨ ਕਿ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਇਸ ਬਾਰੇ ਮੇਰੇ ਤੇ ਮੇਰੇ ਸਾਥੀਆਂ ਦੇ ਅੰਦਰ ਕੀ ਹੈ, ਸਿਰਫ ਉਹ ਹੀ ਜਾਣਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Dalvir Goldy joined AAP News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement