
ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਐਲਾਨ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿਤਾ
ਨਵੀਂ ਦਿੱਲੀ, 30 ਜੂਨ : ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਐਲਾਨ ਮਗਰੋਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੀਆਂ ਉਮੀਦਾਂ 'ਤੇ ਪਾਣੀ ਫੇਰ ਦਿਤਾ ਕਿਉਂਕਿ ਉਨ੍ਹਾਂ ਚੀਨ ਨਾਲ ਜਾਰੀ ਰੇੜਕੇ ਅਤੇ ਗ਼ਰੀਬਾਂ ਦੀ ਆਰਥਕ ਮਦਦ ਕਰਨ ਦੇ ਸਬੰਧ ਵਿਚ ਕੁੱਝ ਨਹੀਂ ਆਖਿਆ। ਪਾਰਟੀ ਦੀ ਤਰਜਮਾਨ ਸੁਪਰਿਆ ਸ੍ਰੀਨੇਤ ਨੇ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਦਾ ਸੰਬੋਧਨ ਕਿਤੇ ਨਾ ਕਿਤੇ ਬਿਹਾਰ ਵਿਧਾਨ ਸਭਾ ਚੋਣਾਂ ਵਲ ਕੇਂਦਰਤ ਨਜ਼ਰ ਆਇਆ।
Congress
ਉਨ੍ਹਾਂ ਵੀਡੀਉ ਲਿੰਕ ਜ਼ਰੀਏ ਪੱਤਰਕਾਰਾਂ ਨੂੰ ਕਿਹਾ, 'ਪ੍ਰਧਾਨ ਮੰਤਰੀ ਦੇ ਭਾਸ਼ਨ ਨਾਲ ਉਮੀਦਾਂ ਦਾ ਪਹਾੜ ਖੜਾ ਕੀਤਾ ਗਿਆ ਸੀ ਪਰ ਉਨ੍ਹਾਂ ਸਾਰੀਆਂ ਉਮੀਦਾਂ ਢਾਹ ਦਿਤੀਆਂ। ਸਿਰਫ਼ ਸੁਰਖੀਆਂ ਬਟੋਰਨ ਦਾ ਯਤਨ ਕੀਤਾ।' ਸੁਪਰਿਆ ਨੇ ਕਿਹਾ, 'ਸਾਨੂੰ ਉਮੀਦ ਸੀ ਕਿ ਉਹ ਕੋਰੋਨਾ ਸੰਕਟ ਨਾਲ ਸਿੱਝਣ ਦੇ ਸਬੰਧ ਵਿਚ ਵੱਡਾ ਕਦਮ ਚੁਕਣਗੇ, ਬੇਰੁਜ਼ਗਾਰ ਹੋਏ ਲੋਕਾਂ ਨੂੰ ਰਾਹਤ ਦੇਣ ਦਾ ਕਦਮ ਚੁਕਣਗੇ। ਸਾਨੂੰ ਉਮੀਦ ਸੀ ਕਿ ਉਹ ਮਜ਼ਦੂਰਾਂ ਲÂਂੀ ਫ਼ੈਸਲਾਕੁਨ ਕਦਮ ਚੁਕਣਗੇ। ਸਾਨੂੰ ਉਮੀਦ ਸੀ ਕਿ ਗ਼ਰੀਬ ਪਰਵਾਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰਨਗੇ।'