
ਭਾਰਤ ਨੇ ਤਕਰੀਬਨ ਇਕ ਹਫਤਾ ਪਹਿਲਾਂ ਕੈਨੇਡਾ 'ਚ ਕੁਝ ਵੀਜਾ ਸੇਵਾਵਾਂ ਬਹਾਲ ਕੀਤੀਆਂ
Ottawa News: ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਏਸ ਜੈਸ਼ੰਕਰ ਦੇ ਸੰਪਰਕ ਵਿਚ ਹੈ ਅਤੇ ਉਹ ਅਜਿਹਾ ਕਰਨਾ ਜਾਰੀ ਰੱਖਣਗੇ ਕਿਉਂਕਿ ਦੋਵਾਂ ਦੇਸ਼ ਦੇ ਦੁਵੱਲੇ ਸੰਬੰਧ ਦਹਾਕਿਆਂ ਪੁਰਾਣੇ ਹਨ। ਉਨ੍ਹਾਂ ਦੀ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋ ਭਾਰਤ ਨੇ ਤਕਰੀਬਨ ਇਕ ਹਫਤਾ ਪਹਿਲਾਂ ਕੈਨੇਡਾ 'ਚ ਕੁਝ ਵੀਜਾ ਸੇਵਾਵਾਂ ਬਹਾਲ ਕੀਤੀਆਂ ਸਨ।
ਭਾਰਤ ਨੇ 2 ਮਹੀਨੇ ਪਹਿਲਾਂ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਜਰ ਦੇ ਕਤਲ ਵਿਵਾਦ ਕਾਰਨ ਇਹ ਸੇਵਾਵਾਂ ਮੁਅੱਤਲ ਕਰ ਦਿਤੀਆਂ ਸਨ। ਜੋਲੀ ਨੇ ਕਿਹਾ ਕਿ ਕੈਨੇਡਾ ਨਿੱਜਰ ਦੇ ਕਤਲ ਦੇ ਦੋਸ਼ਾਂ ਬਾਰੇ ਕੈਨੇਡੀਅਨਾਂ ਨੂੰ ਦੱਸਣ ਦੇ ਫ਼ੈਸਲੇ 'ਤੇ ਕਾਇਮ ਹੈ ਪਰ ਉਹ ਇਸ ਮੁੱਦੇ 'ਤੇ ਭਾਰਤ ਸਰਕਾਰ ਨਾਲ ਗੱਲਬਾਤ ਵੀ ਕਰ ਰਹੀ ਹੈ।
ਜੋਲੀ ਟੋਰੰਟੋ ਵਿਚ ਕੈਨੇਡਾ ਦੇ ਆਰਥਿਕ ਕਲੱਬ ਵਿਚ ਸੰਬੋਧਨ ਕਰ ਰਹੀ ਸੀ। ਜੋਲੀ ਨੇ ਕਿਹਾ ਕਿ ਅਸੀਂ ਭਰੋਸੇਮੰਦ ਭਾਰਤੀ ਏਜੇਂਟਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਦਾ ਦੋਸ਼ ਲਾਇਆ ਸੀ ਅਤੇ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਸੀ। ਬਾਅਦ ਵਿਚ 'ਏਕਸ' ਤੇ ਇਕ ਪੋਸਟ ਵਿਚ ਉਸਨੇ ਕਿਹਾ,"ਕੈਨੇਡਾ ਅੰਤਰਰਾਸ਼ਟਰੀ ਕ਼ਾਨੂਨ ਅਤੇ ਨਿਯਮਾਂ ਦੇ ਸਨਮਾਨ ਨੂੰ ਵਧਾਵਾ ਦੇਣ ਲਈ ਕਾਮ ਕਰੇਗਾ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਕੰਮ ਕਰਦੇ ਰਹਾਂਗੇ, ਇਹ ਸਮਝਦੇ ਹੋਏ ਕਿ ਅੰਤਰ ਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਸਾਡੀ ਸਾਂਝੀ ਖੁਸ਼ਹਾਲੀ ਲਈ ਖ਼ਤਰੇ ਹਨ"।
(For more news apart from India and Canada relations, stay tuned to Rozana Spokesman)