ਰਾਵਣ ਵਾਲੇ ਬਿਆਨ ’ਤੇ PM ਮੋਦੀ ਦਾ ਜਵਾਬ- ‘ਮੈਨੂੰ ਗਾਲਾਂ ਕੱਢਣ ਲਈ ਰਾਮਾਇਣ ’ਚੋਂ ਰਾਵਣ ਨੂੰ ਲੈ ਆਏ’
Published : Dec 1, 2022, 4:57 pm IST
Updated : Dec 1, 2022, 5:36 pm IST
SHARE ARTICLE
PM Narendra Modi
PM Narendra Modi

ਕਿਹਾ- ਕਾਂਗਰਸੀ ਆਗੂਆਂ ਵਿਚ ਮੁਕਾਬਲਾ ਹੈ ਕਿ ਮੋਦੀ ਨੂੰ ਸਭ ਤੋਂ ਗੰਦੀ ਗਾਲ੍ਹ ਕੌਣ ਦੇਵੇਗਾ

 

ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ‘ਰਾਵਣ’ ਵਾਲੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਦੇ ਨੇਤਾਵਾਂ ਵਿਚ ਉਹਨਾਂ ਨੂੰ ਗਾਲ੍ਹਾਂ ਕੱਢਣ ਦੀ ਦੌੜ ਲੱਗੀ ਹੋਈ ਹੈ। ਖੜਗੇ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਮਧੂਸੂਦਨ ਮਿਸਤਰੀ ਨੇ 'ਔਕਾਤ' ਦਿਖਾਉਣ ਨੂੰ ਲੈ ਕੇ ਮੋਦੀ ਖਿਲਾਫ ਟਿੱਪਣੀ ਕੀਤੀ ਸੀ।

ਸੋਮਵਾਰ ਨੂੰ ਗੁਜਰਾਤ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਸਾਰੀਆਂ ਚੋਣਾਂ ਵਿਚ "ਉਹਨਾਂ ਦਾ ਚਿਹਰਾ ਦੇਖ ਕੇ ਵੋਟ ਪਾਉਣ" ਲਈ ਕਹਿੰਦੇ ਹਨ। ਖੜਗੇ ਨੇ ਪੁੱਛਿਆ ਸੀ, ''ਕੀ ਤੁਸੀਂ ਰਾਵਣ ਦੀ ਤਰ੍ਹਾਂ 100 ਸਿਰ ਵਾਲੇ ਹੋ?'' ਖੜਗੇ ਦੀ ਟਿੱਪਣੀ ਨੂੰ ਭਾਜਪਾ ਨੇ ਗੁਜਰਾਤ ਦੇ ਲੋਕਾਂ ਦਾ ਅਪਮਾਨ ਕਰਾਰ ਦਿੱਤਾ। ਪੰਚਮਹਾਲ ਜ਼ਿਲ੍ਹੇ ਦੇ ਕਲੋਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ, ‘‘ਕਾਂਗਰਸੀ ਆਗੂਆਂ ਵਿਚ ਇਹ ਮੁਕਾਬਲਾ ਹੈ ਕਿ ਮੋਦੀ ਨੂੰ ਸਭ ਤੋਂ ਗੰਦੀ ਗਾਲ੍ਹ ਕੌਣ ਦੇਵੇਗਾ”।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਜਿਹੜੇ ਕਦੇ ਵੀ ਭਗਵਾਨ ਰਾਮ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ, ਉਹ ਹੁਣ ਰਾਮਾਇਣ ਦਾ ‘ਰਾਵਣ’ ਲੈ ਕੇ ਆਏ ਹਨ।
ਉਹਨਾਂ ਕਿਹਾ, “ਮੈਂ ਹੈਰਾਨ ਹਾਂ ਕਿ ਮੇਰੇ ਲਈ ਇੰਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਬਾਵਜੂਦ ਉਹਨਾਂ ਨੇ  ਪਛਤਾਵਾ ਨਹੀਂ ਕੀਤਾ ਮੁਆਫੀ ਮੰਗਣਾ ਤਾਂ ਭੁੱਲ ਹੀ ਜਾਓ”।

 

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement