
'ਨਵਜੋਤ ਸਿੱਧੂ ਪਾਰਟੀ ਤੋਂ ਉਪਰ ਨਹੀਂ ਹੋ ਸਕਦੇ ਅਤੇ ਉਨ੍ਹਾਂ ਦਾ ਅਜਿਹਾ ਵਿਵਹਾਰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਹੋਰਨਾਂ ਲਈ ਉਦਾਹਰਣ ਨਹੀਂ ਬਣਨ ਦਿਤਾ ਜਾ ਸਕਦਾ'
PPCC ਪ੍ਰਧਾਨ ਰਾਜਾ ਵੜਿੰਗ ਦੀ ਸਿਫ਼ਾਰਿਸ਼ 'ਤੇ ਹਰੀਸ਼ ਚੌਧਰੀ ਨੇ ਲਿਖੀ ਹਾਈ ਕਮਾਂਡ ਨੂੰ ਚਿੱਠੀ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪਾਰਟੀ ਹਾਈ ਕਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
Harish Chaudhary
ਇਸ ਬਾਰੇ ਹਰੀਸ਼ ਚੌਧਰੀ ਨੇ ਇੱਕ ਚਿੱਠੀ ਹਾਈ ਕਮਾਂਡ ਨੂੰ ਭੇਜੀ ਹੈ ਅਤੇ ਲਿਖਿਆ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਿਫਾਰਿਸ਼ 'ਤੇ ਇਹ ਚਿੱਠੀ ਭੇਜੀ ਜਾ ਰਹੀ ਹੈ।
letter
ਦੱਸ ਦੇਈਏ ਕਿ ਇਸ ਚਿੱਠੀ ਵਿਚ ਨਵਜੋਤ ਸਿੰਘ ਸਿੱਧੂ 'ਤੇ ਨਵੰਬਰ ਮਹੀਨੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਚਲਾਉਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਅੱਗੇ ਲਿਖਿਆ ਗਿਆ ਹੈ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਵੱਖਰਾ ਧੜਾ ਬਣਾ ਕੇ ਵੱਖਰੇ ਤੌਰ ’ਤੇ ਸਰਗਰਮੀਆਂ ਕਰ ਰਹੇ ਹਨ, ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਵਾਰ-ਵਾਰ ਰੋਕਿਆ ਗਿਆ ਪਰ ਉਹ ਪਾਰਟੀ ਵਿਰੋਧੀ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੇ।
navjot singh sidhu
ਇਸ ਤੋਂ ਇਲਾਵਾ ਚਿੱਠੀ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਭੇਜੇ ਗਏ ਵਿਸਥਾਰ ਨੋਟ ਦਾ ਵੀ ਹਵਾਲਾ ਦਿਤਾ ਗਿਆ ਹੈ। ਦੱਸਿਆ ਗਿਆ ਕਿ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਵੀ ਨਵਜੋਤ ਸਿੱਧੂ ਆਏ ਤਾਂ ਜ਼ਰੂਰ ਪਰ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦੇਣ ਮਗਰੋਂ ਉਸੇ ਵੇਲੇ ਹੀ ਉਥੋਂ ਚਲੇ ਗਏ ਜਦਕਿ ਬਾਕੀ ਸਾਰੇ ਆਗੂ ਉਥੇ ਮੌਜੂਦ ਸਨ ਜਿਨ੍ਹਾਂ ਨੇ ਪਾਰਟੀ ਦੀ ਇਕਜੁਟਤਾ ਦਾ ਸਬੂਤ ਦਿਤਾ ਹੈ।
Raja Warring
ਉਨ੍ਹਾਂ ਅੱਗੇ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਉਪਰ ਨਹੀਂ ਹੋ ਸਕਦੇ ਹਨ। ਸਿੱਧੂ ਦਾ ਅਜਿਹਾ ਰਵਈਆ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਹੋਰਨਾਂ ਲਈ ਉਦਾਹਰਣ ਨਹੀਂ ਬਣਨ ਦਿਤਾ ਜਾ ਸਕਦਾ।