ਜਬਰ ਵਿਰੋਧੀ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਦੀ ਡਰਾਮੇਬਾਜ਼ੀ : ਪੀਰ ਮੁਹੰਮਦ
Published : Jul 27, 2017, 5:53 pm IST
Updated : Jun 25, 2018, 11:55 am IST
SHARE ARTICLE
Peer Mohammad
Peer Mohammad

ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹਾਰ ਤੋਂ ਬਾਅਦ ਜਬਰ ਵਿਰੋਧੀ ਰੈਲੀਆ ਕਰਨ ਦਾ ਐਲਾਨ ਮਹਿਜ਼ ਡਰਾਮਾ ਹੈ। ਅਕਾਲੀ ਦਲ (ਬਾਦਲ) ਆਪਣੀ ਗਠਜੋੜ ਪਾਰਟੀ ਭਾਰ..

ਅੰਮ੍ਰਿਤਸਰ, 27 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਹਾਰ ਤੋਂ ਬਾਅਦ ਜਬਰ ਵਿਰੋਧੀ ਰੈਲੀਆ ਕਰਨ ਦਾ ਐਲਾਨ ਮਹਿਜ਼ ਡਰਾਮਾ ਹੈ। ਅਕਾਲੀ ਦਲ (ਬਾਦਲ) ਆਪਣੀ ਗਠਜੋੜ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਖਿਲਾਫ਼ ਅਵਾਜ ਬੁਲੰਦ ਨਹੀ ਕਰਦਾ।
ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਅਤੇ ਪੰਜਾਬ ਵਾਸੀਆ ਦੇ ਹੌਸਲੇ ਬੁਲੰਦ ਕਰਨ ਦੇ ਨਾਮ ਤੇ ਪੰਜਾਬ ਵਿੱਚ ਜਬਰ ਵਿਰੋਧੀ ਰੈਲੀਆ ਦੀ ਸ਼ੁਰੂਆਤ ਕੀਤੀ ਹੈ। ਪਰ ਜੀਰਕਪੁਰ 'ਚ ਭਾਜਪਾ ਦੇ ਕੌਸਲਰ ਦੀ ਅਗਵਾਈ ਵਿੱਚ ਜੋ ਗੁੰਡਾਗਰਦੀ ਦੌਰਾਨ ਕਈ ਸਿੱਖਾਂ ਦੀਆਂ ਦਸਤਾਰਾਂ ਲਾਹ ਕੇ ਕੁੱਟਮਾਰ ਕੀਤੀ ਗਈ, ਉਸ ਬਾਰੇ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਵੱਡੇ ਆਗੂ ਦਾ ਕੋਈ ਵੀ ਬਿਆਨ ਨਹੀਂ ਆਇਆ।
ਪੀਰ ਮੁਹੰਮਦ ਨੇ ਦੋਸ਼ ਲਾਇਆ ਕਿ ਦਿੱਲੀ ਕਮੇਟੀ  ਪ੍ਰਧਾਨ  ਮਨਜੀਤ ਸਿੰਘ ਜੀ.ਕੇ ਨੂੰ ਇਟਲੀ ਦੇ ਹਵਾਈ ਅੱਡੇ ਤੇ ਸੁਰੱਖਿਆ ਦੇ ਨਾਮ ਤੇ ਦਸਤਾਰ ਦੀ ਤਲਾਸ਼ੀ ਲੈਣ ਦਾ ਭਾਰੀ ਦੁੱਖ ਲਗਦਾ ਹੈ। ਅਕਾਲੀ ਦਲ ਫਰਾਂਸ ਵਿੱਚ ਦਸਤਾਰ ਦੀ ਪਾਬੰਦੀ ਉੱਪਰ ਸੰਘਰਸ਼ ਲੜਨ ਦੀ ਗੱਲ ਕਰਦਾ ਹੈ ਪਰ ਪੰਜਾਬ ਅੰਦਰ ਹਰ ਦਿਨ ਹੋ ਰਹੀ ਦਸਤਾਰ ਦੀ ਬੇਅਦਬੀ ਬਾਰੇ ਇੱਕ ਸ਼ਬਦ ਵੀ ਨਾ ਬੋਲਣਾ ਦੋਗਲੇਪਣ ਦੀ ਨਿਸ਼ਾਨੀ ਹੈ। ਜਦ ਤੱਕ ਸਿੱਖ ਲੀਡਰਸ਼ਿਪ ਭਾਰਤ ਅੰਦਰ ਆਪਣੇ ਨਾਲ ਹੋ ਰਹੇ ਗੁਲਾਮਾ ਵਾਲੇ ਸਲੂਕ ਦਾ ਅਹਿਸਾਸ ਨਹੀ ਕਰਦੀ ਤਦ ਤੱਕ ਸਿੱਖ ਕੌਮ ਦਾ ਪੰਜਾਬ ਅਤੇ ਦੇਸ਼ ਅੰਦਰ ਇਸੇ ਤਰਾ ਨਿਰਾਦਰ ਹੁੰਦਾ ਰਹੇਗਾ। ਬਾਦਲ ਜਬਰ ਵਿਰੋਧੀ ਰੈਲੀਆਂ ਕਰਨ ਤੋਂ ਪਹਿਲਾਂ ਅਪਣੀ ਭਾਈਵਾਲ ਪਾਰਟੀ ਦੀ ਗੁੰਡਾਗਰਦੀ ਬਾਰੇ ਜਰੂਰ ਸ਼ਪਸੀਕਰਨ ਦੇਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement