ਉੱਘੇ ਨਾਟਕਕਾਰ ਬਿਪਲਬ ਨੇ ਆਰ.ਜੀ. ਕਰ ਹਸਪਤਾਲ ਮੁੱਦੇ ’ਤੇ ਸੂਬਾ ਸਰਕਾਰ ਦਾ ਪੁਰਸਕਾਰ ਵਾਪਸ ਕੀਤਾ 
Published : Sep 3, 2024, 10:24 pm IST
Updated : Sep 3, 2024, 10:32 pm IST
SHARE ARTICLE
Biplab
Biplab

ਸੂਬਾ ਸਰਕਾਰ ਅਤੇ ਪੱਖਪਾਤੀ ਪੁਲਿਸ ਫੋਰਸ ’ਤੇ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ

ਕੋਲਕਾਤਾ: ਬੰਗਾਲੀ ਥੀਏਟਰ ਦੀ ਉੱਘੀ ਸ਼ਖਸੀਅਤ ਬਿਪਲਬ ਬੰਦੋਪਾਧਿਆਏ ਨੇ ਇਕ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਨੂੰ ਲੈ ਕੇ ਨਾਗਰਿਕ ਸਮਾਜ ਸਮੂਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਮੰਗਲਵਾਰ ਨੂੰ ਆਰ.ਜੀ. ਹਸਪਤਾਲ ਦੇ ਮੁੱਦੇ ’ਤੇ ਸੂਬਾ ਸਰਕਾਰ ਦਾ ‘ਬਿਹਤਰੀਨ ਥੀਏਟਰ ਨਿਰਦੇਸ਼ਕ’ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ। 

ਉੱਘੇ ਨਾਟਕਕਾਰ ਅਤੇ ਨਿਰਦੇਸ਼ਕ ਬੰਦੋਪਾਧਿਆਏ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਇਸ ਸਾਲ ਦੇ ਸ਼ੁਰੂ ਵਿਚ ਪਛਮੀਬੰਗ ਨਾਟਿਆ ਅਕੈਡਮੀ ਵਲੋਂ ਦਿਤੇ ਗਏ ਪੁਰਸਕਾਰ ਅਤੇ 30,000 ਰੁਪਏ ਵਾਪਸ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਅਤੇ ਪੱਖਪਾਤੀ ਪੁਲਿਸ ਫੋਰਸ ਆਰ.ਜੀ. ਕਰ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਜਿਹੇ ਪੁਰਸਕਾਰਾਂ ਪਿੱਛੇ ਮੁੱਖ ਮਾਪਦੰਡ ਕਿਸੇ ਦੀ ਪ੍ਰਤਿਭਾ ਅਤੇ ਯੋਗਤਾ ਨਹੀਂ ਹੈ, ਬਲਕਿ ਚਾਪਲੂਸੀ, ਸੂਬੇ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਹੈ। ਜਦੋਂ ਮੈਂ ਫ਼ਰਵਰੀ ’ਚ ਇਹ ਸਨਮਾਨ ਮਨਜ਼ੂਰ ਕੀਤਾ ਤਾਂ ਮੈਨੂੰ ਇਸ ਦਾ ਅਹਿਸਾਸ ਨਹੀਂ ਹੋਇਆ।’’

ਉਨ੍ਹਾਂ ਕਿਹਾ, ‘‘ਮੈਂ ਇਕ ਇਨਸਾਨ ਹੋਣ ਦੇ ਨਾਤੇ ਸ਼ਰਮਿੰਦਾ ਅਤੇ ਦੁਖੀ ਮਹਿਸੂਸ ਕਰਦਾ ਹਾਂ ਅਤੇ ਆਰ.ਜੀ. ਦੀ ਘਟਨਾ ਤੋਂ ਬਾਅਦ ਰਾਜ ਦੀ ਸ਼ਰਮਨਾਕ ਗਤੀਵਿਧੀ ਤੋਂ ਦੁਖੀ ਹਾਂ।’’ ਬੰਦੋਪਾਧਿਆਏ ਨੇ ਕਿਹਾ ਕਿ ਉਹ ਆਰ.ਜੀ. ਦੀ ਘਟਨਾ ਤੋਂ ਬਾਅਦ ਸੂਬਾ ਸਰਕਾਰ ਦਾ ਕੋਈ ਪੁਰਸਕਾਰ ਨਹੀਂ ਲੈ ਸਕਦੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਅਕੈਡਮੀ ਨੂੰ ਪੁਰਸਕਾਰ ਵਾਪਸ ਕਰਨ ਦੇ ਅਪਣੇ ਫੈਸਲੇ ਬਾਰੇ ਸੂਚਿਤ ਕਰ ਦਿਤਾ ਹੈ। ’’ 

ਇਕ ਹਫਤਾ ਪਹਿਲਾਂ ਮਾਲਦਾ ਜ਼ਿਲ੍ਹੇ ਦੇ ਮਸ਼ਹੂਰ ਥੀਏਟਰ ਗਰੁੱਪ ਸੰਬੇਤ ਪ੍ਰਯਾਸ ਨੇ ਕਿਹਾ ਸੀ ਕਿ ਉਹ ਆਰ.ਜੀ. ਟੈਕਸ ਮੁੱਦੇ ਨਾਲ ਨਜਿੱਠਣ ਦੇ ਸਰਕਾਰ ਦੇ ਤਰੀਕੇ ਦੇ ਵਿਰੋਧ ਵਿਚ 50,000 ਰੁਪਏ ਦੀ ਸਰਕਾਰੀ ਗ੍ਰਾਂਟ ਵਾਪਸ ਕਰ ਦੇਣਗੇ। ਸੰਬੇਤ ਪ੍ਰਯਾਸ ਦੇ ਮੁਖੀ ਸਰਦੀਂਦੂ ਚੱਕਰਵਰਤੀ ਨੇ ਕਿਹਾ ਕਿ ਇਹ ਗ੍ਰਾਂਟ ਅਸਲ ’ਚ ਉਨ੍ਹਾਂ ਦੇ ਸਮੂਹ ਵਲੋਂ ਜ਼ਿਲ੍ਹੇ ’ਚ ਕਰਵਾਏ ਦੋ ਦਿਨਾਂ ਥੀਏਟਰ ਫੈਸਟੀਵਲ ਲਈ ਦਿਤੀ ਗਈ ਸੀ। 

ਪਛਮੀਬੰਗ ਨਾਟਿਆ ਅਕੈਡਮੀ ਗਰੁੱਪ ਵਲੋਂ ਨਾਟਕ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਭਰ ਦੇ ਨਾਟਕ ਸਮੂਹਾਂ ਨੂੰ 50,000 ਰੁਪਏ ਦੀ ਗ੍ਰਾਂਟ ਦਿਤੀ ਜਾਂਦੀ ਹੈ। ਇਸ ਤੋਂ ਪਹਿਲਾਂ ਪਛਮੀ ਬੰਗਾਲ ਦੀਆਂ ਛੇ ਦੁਰਗਾ ਪੂਜਾ ਕਮੇਟੀਆਂ ਨੇ ਆਰ.ਜੀ. ਘਟਨਾ ਦੇ ਵਿਰੋਧ ’ਚ ਰਾਜ ਸਰਕਾਰ ਦੀ 85,000 ਰੁਪਏ ਦੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿਤਾ ਸੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement