
ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਜੀਭਾਂ ਵਾਲਾ ਆਗੂ ਹੈ। ਉਨ੍ਹਾਂ ਦੀ ਇਕ ਜੀਭ ਪੰਜਾਬ ਆ ਕੇ ਬੋਲਦੀ ਐ ਅਤੇ ਦੂਜੀ ਦਿੱਲੀ। ਦੋਵਾਂ ਜੀਭਾਂ ਦਾ ਰਾਗ ਆਪਾਵਿਰੋਧੀ ਹੈ।
ਲਹਿਰਾਗਾਗਾ (ਗੁਰਮੇਲ ਸਿੰਘ ਸੰਗਤਪੁਰਾ) : ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਜੀਭਾਂ ਵਾਲਾ ਆਗੂ ਹੈ। ਉਨ੍ਹਾਂ ਦੀ ਇਕ ਜੀਭ ਪੰਜਾਬ ਆ ਕੇ ਬੋਲਦੀ ਐ ਅਤੇ ਦੂਜੀ ਦਿੱਲੀ। ਦੋਵਾਂ ਜੀਭਾਂ ਦਾ ਰਾਗ ਆਪਾਵਿਰੋਧੀ ਹੈ।
Rajinder Kaur Bhathal
ਇਸ ਗੱਲ ਦਾ ਪ੍ਰਗਟਾਵਾ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਾਲੀ ਜੀਭ ਬੋਲਦੀ ਹੈ ਸਤਲੁਜ ਦਾ ਪਾਣੀ ਦਿੱਲੀ ਨੂੰ ਮਿਲਣਾ ਚਾਹੀਦਾ ਹੈ। ਪੰਜਾਬ ਦਾ ਧੂੰਆਂ ਦਿੱਲੀ ਦੀ ਸਿਹਤ ਖ਼ਰਾਬ ਕਰਦਾ ਹੈ ਸਰਕਾਰ ਕੰਟਰੋਲ ਕਰੇ। ਜਦੋਂ ਕੇਜਰੀਵਾਲ ਸਾਹਿਬ ਪੰਜਾਬ ਆਉਂਦੇ ਹਨ ਉਦੋਂ ਦਿੱਲੀ ਵਾਲੀ ਜੀਭ ਨੂੰ ਉਥੇ ਬੰਨ ਆਉਂਦੇ ਹਨ ਅਤੇ ਹਰਿਆਣਾ ’ਚ ਵੜਦਿਆਂ ਹੀ ਪੰਜਾਬ ਵਾਲੀ ਜੀਭ ਦੀ ਲਗਾਮ ਖੋਲ੍ਹ ਦਿੰਦੇ ਹਨ। ਜੋ ਇਥੇ ਆ ਕੇ ਪੰਜਾਬ ਦੀ ਵੱਡੀ ਹਮਾਇਤੀ ਹੋਣ ਦਾ ਦਿਖਾਵਾ ਕਰਦੀ ਹੋਈ ਕਹਿੰਦੀ ਹੈ ਕਿ ਸਰਕਾਰ ਕਿਸਾਨਾਂ ਨਾਲ ਹਮਦਰਦੀ ਕਰੇ। ਝੋਨੇ ਦੀ ਪਰਾਲੀ ਦੀ ਸੰਭਾਲ ਦੇ ਪ੍ਰਬੰਧ ਕਰੇ। ਕਿਸਾਨਾਂ ਨੂੰ ਝੋਨੇ ਉੱਪਰ ਬੋਨਸ ਦੇਵੇ।
Arvind Kejriwal
ਉਨ੍ਹਾਂ ਕਿਹਾ ਕਿ ਕੇਜਰੀਵਾਲ ਸਪੱਸ਼ਟ ਕਰਨ ਕਿ ਪੰਜਾਬ ਦੇ ਪਾਣੀਆਂ ਪ੍ਰਤੀ ਉਨ੍ਹਾਂ ਦਾ ਸਟੈਂਡ ਕੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੋਲ ਪੰਜਾਬ ਅੰਦਰ ਕੱਲੇ ਭਗਵੰਤ ਮਾਨ ਹੀ ਹਨ। ਉਨ੍ਹਾਂ ਨੂੰ ਚਾਹੇ ਨਿਉਂਦੇ ਪਾ ਲਵੇ ਭਾਵੇਂ ਕੋਕੇ। ਜਿਹੜਾ ਕਦੇ ਪੰਜਾਬ ਕਦੇ ਦਿੱਲੀ ਜਾ ਕੇ ਉਸ ਗੁਣਗਾਨ ਕਰਦਾ ਰਹਿੰਦਾ ਹੈ ਪ੍ਰੰਤੂ ਕੇਜਰੀਵਾਲ ਜੀ ਉਪਰ ਤਾ ਉਸ ਨੂੰ ਵੀ ਵਿਸ਼ਵਾਸ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਨੂੰ ਕੇਜਰੀਵਾਲ ਜੀ ਸਿਰਫ਼ ਅਪਣੇ ਹਿੱਤ ਲਈ ਹੀ ਵਰਤ ਰਹੇ ਹਨ। ਸ਼ਾਇਦ ਮੌਕੇ ’ਤੇ ਆ ਕੇ ਇਨ੍ਹਾਂ ਨਾਲ ਵੀ ਛੋਟੇਪੁਰ ਵਾਲੀ ਨਾ ਕਰ ਦੇਣ।