Assembly Election 2023 Result: ਭਾਜਪਾ ਦੇਸ਼ ਦੇ 12 ਸੂਬਿਆਂ ’ਚ ਸੱਤਾਧਾਰੀ ਬਣੀ, ਕਾਂਗਰਸ 3 ਸੂਬਿਆਂ ਤਕ ਸਿਮਟੀ
Published : Dec 3, 2023, 4:22 pm IST
Updated : Dec 3, 2023, 4:22 pm IST
SHARE ARTICLE
File Photo
File Photo

ਵਿਧਾਨ ਸਭਾ ਚੋਣਾਂ ਦਾ ਅਗਲਾ ਗੇੜ 2024 ’ਚ ਹੋਵੇਗਾ

Assembly Election 2023 Result: ਚਾਰ ਵਿਧਾਨ ਸਭਾ ਚੋਣਾਂ ’ਚੋਂ ਤਿੰਨ ’ਚ ਸਪੱਸ਼ਟ ਜਿੱਤ ਵੱਲ ਵਧ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਜੇਕਰ ਇਨ੍ਹਾਂ ਸੂਬਿਆਂ ’ਚ ਸਰਕਾਰ ਬਣਾਉਂਦੀ ਹੈ ਤਾਂ ਹੁਣ ਉਹ ਅਪਣੇ ਦਮ ’ਤੇ 12 ਸੂਬਿਆਂ ’ਚ ਸੱਤਾ ’ਚ ਹੋਵੇਗੀ, ਜਦਕਿ ਰਾਜਸਥਾਨ ਅਤੇ ਛੱਤੀਸਗੜ੍ਹ ’ਚ ਹਾਰ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਕਾਂਗਰਸ ਤਿੰਨ ਸੂਬਿਆਂ ’ਚ ਸਿਮਟ ਜਾਵੇਗੀ। ਦਿੱਲੀ ਅਤੇ ਪੰਜਾਬ ’ਚ ਅਪਣੀ ਸਰਕਾਰ ਨਾਲ ਆਮ ਆਦਮੀ ਪਾਰਟੀ (ਆਪ) ਰਾਸ਼ਟਰੀ ਪਾਰਟੀਆਂ ’ਚ ਤੀਜੇ ਸਥਾਨ ’ਤੇ ਹੈ। 

ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਗੋਆ, ਅਸਾਮ, ਤ੍ਰਿਪੁਰਾ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ’ਚ ਸੱਤਾਧਾਰੀ ਭਾਜਪਾ ਸੱਤਾ ’ਚ ਹੈ ਅਤੇ ਜੇਕਰ ਅੱਜ ਵੋਟਾਂ ਦੀ ਗਿਣਤੀ ਦੇ ਰੁਝਾਨ ਨਤੀਜਿਆਂ ’ਚ ਬਦਲਦੇ ਹਨ ਤਾਂ ਮੱਧ ਪ੍ਰਦੇਸ਼ ’ਚ ਵੀ ਭਾਜਪਾ ਦੀ ਸੱਤਾ ਬਰਕਰਾਰ ਰਹੇਗੀ ਅਤੇ ਉਹ ਰਾਜਸਥਾਨ ਤੇ ਛੱਤੀਸਗੜ੍ਹ ਕਾਂਗਰਸ ਤੋਂ ਖੋਹ ਲਵੇਗੀ। 

ਇਸ ਤੋਂ ਇਲਾਵਾ ਭਾਜਪਾ ਚਾਰ ਸੂਬਿਆਂ ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ ਅਤੇ ਸਿੱਕਮ ’ਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ।  ਕਾਂਗਰਸ ਹੁਣ ਅਪਣੇ ਦਮ ’ਤੇ ਤਿੰਨ ਸੂਬਿਆਂ ਕਰਨਾਟਕ, ਹਿਮਾਚਲ ਪ੍ਰਦੇਸ਼ ਅਤੇ ਤੇਲੰਗਾਨਾ ਦੀ ਸੱਤਾ ’ਚ ਰਹੇਗੀ। ਤੇਲੰਗਾਨਾ ’ਚ ਕਾਂਗਰਸ ਅਪਣੇ ਨੇੜਲੇ ਵਿਰੋਧੀ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਨੂੰ ਹਰਾ ਕੇ ਜਿੱਤ ਦੇ ਰਾਹ ’ਤੇ ਹੈ। ਕਾਂਗਰਸ ਬਿਹਾਰ ਅਤੇ ਝਾਰਖੰਡ ’ਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ ਅਤੇ ਤਾਮਿਲਨਾਡੂ ’ਚ ਸੱਤਾਧਾਰੀ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਦੀ ਸਹਿਯੋਗੀ ਹੈ। ਹਾਲਾਂਕਿ, ਇਹ ਸੂਬਾ ਸਰਕਾਰ ਦਾ ਹਿੱਸਾ ਨਹੀਂ ਹੈ।

ਨਤੀਜਿਆਂ ਨੇ ਇਕ ਪ੍ਰਮੁੱਖ ਵਿਰੋਧੀ ਪਾਰਟੀ ਵਜੋਂ ‘ਆਪ’ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਇਹ ਦੋ ਸੂਬਿਆਂ ’ਚ ਸਰਕਾਰ ਵਾਲੀ ਉੱਤਰ ਭਾਰਤ ਦੀ ਦੂਜੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਬਣ ਗਈ ਹੈ, ਕਿਉਂਕਿ ਕਾਂਗਰਸ ਦੀ ਹਿੱਸੇਦਾਰੀ ’ਚ ਗਿਰਾਵਟ ਆਈ ਹੈ। ‘ਆਪ’ ਆਗੂ ਜੈਸਮੀਨ ਸ਼ਾਹ ਨੇ ਕਿਹਾ, ‘‘ਅੱਜ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਉੱਤਰ ਭਾਰਤ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਵਜੋਂ ਉਭਰੀ ਹੈ, ਜਿਸ ਦੀਆਂ ਦੋ ਸੂਬਾ ਸਰਕਾਰਾਂ ਪੰਜਾਬ ਅਤੇ ਦਿੱਲੀ ’ਚ ਹਨ।’’

ਭਾਰਤ ’ਚ ਇਸ ਸਮੇਂ ਛੇ ਰਾਸ਼ਟਰੀ ਪਾਰਟੀਆਂ ਹਨ - ਭਾਜਪਾ, ਕਾਂਗਰਸ, ਬਹੁਜਨ ਸਮਾਜ ਪਾਰਟੀ (ਬਸਪਾ), ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ), ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਅਤੇ ‘ਆਪ’। ਵਿਧਾਨ ਸਭਾ ਚੋਣਾਂ ਦਾ ਅਗਲਾ ਗੇੜ 2024 ’ਚ ਹੋਵੇਗਾ ਜਦੋਂ ਸਿੱਕਮ, ਅਰੁਣਾਚਲ ਪ੍ਰਦੇਸ਼, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ’ਚ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਵੀ ਪੈਂਡਿੰਗ ਹਨ। ਕਿਉਂਕਿ ਇਸ ਗੇੜ ’ਚ ਕਈ ਮੌਜੂਦਾ ਸੰਸਦ ਮੈਂਬਰਾਂ ਨੇ ਵਿਧਾਨ ਸਭਾ ਚੋਣਾਂ ਲੜੀਆਂ ਹਨ, ਇਸ ਲਈ ਇਹ ਲੋਕ ਸਭਾ ਸੀਟਾਂ ਖਾਲੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਅਗਲੇ ਸਾਲ ਆਮ ਚੋਣਾਂ ਹੋਣੀਆਂ ਹਨ, ਇਸ ਲਈ ਜੇ ਸੰਸਦ ਮੈਂਬਰ ਵਿਧਾਇਕ ਚੁਣੇ ਜਾਂਦੇ ਹਨ ਤਾਂ ਵੀ ਕੋਈ ਉਪ ਚੋਣ ਨਹੀਂ ਹੋਵੇਗੀ।

(For more news apart from Who won the assembly election 2023, stay tuned to Rozana Spokesman)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement