Delhi News: CM ਕੇਜਰੀਵਾਲ ਤੋਂ ਬਾਅਦ ਸਿੱਖਿਆ ਮੰਤਰੀ ਆਤਿਸ਼ੀ ਦੇ ਘਰ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ

By : GAGANDEEP

Published : Feb 4, 2024, 11:21 am IST
Updated : Feb 4, 2024, 11:21 am IST
SHARE ARTICLE
The crime branch team reached the house of Education Minister Atishi Delhi News in punjabi
The crime branch team reached the house of Education Minister Atishi Delhi News in punjabi

Delhi News: ਆਤਿਸ਼ੀ ਦੇ ਘਰ 'ਚ ਮੌਜੂਦ ਨਾ ਹੋਣ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਬਿਨਾਂ ਕੋਈ ਨੋਟਿਸ ਦਿਤੇ ਵਾਪਸ ਪਰਤੀ

The crime branch team reached the house of Education Minister Atishi Delhi News in punjabi : ਅਰਵਿੰਦ ਕੇਜਰੀਵਾਲ ਵੱਲੋਂ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦੇ ਦਾਅਵਿਆਂ ਦੀ ਜਾਂਚ ਦੇ ਸਬੰਧ ਵਿੱਚ ਮੁੱਖ ਮੰਤਰੀ ਦਫ਼ਤਰ ਨੂੰ ਨੋਟਿਸ ਭੇਜਣ ਤੋਂ ਬਾਅਦ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਮੰਤਰੀ ਆਤਿਸ਼ੀ ਦੇ ਘਰ ਪਹੁੰਚੀ। ਇਸ ਦੌਰਾਨ ਆਤਿਸ਼ੀ ਘਰ 'ਚ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਬਿਨਾਂ ਕੋਈ ਨੋਟਿਸ ਦਿੱਤੇ ਵਾਪਸ ਪਰਤ ਗਈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਤਿਸ਼ੀ ਦੇ ਓਐਸਡੀ ਨੂੰ ਨੋਟਿਸ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: Chandigarh News : SJFI ਨੇ ਮਰਨ ਉਪਰੰਤ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ  

ਇਸ ਤੋਂ ਪਹਿਲਾਂ ਵੀ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਮੰਤਰੀ ਆਤਿਸ਼ੀ ਦੇ ਘਰ ਪਹੁੰਚੀ ਸੀ ਪਰ ਪਤਾ ਲੱਗਾ ਕਿ ਉਹ ਚੰਡੀਗੜ੍ਹ 'ਚ ਹੀ ਹਨ। ਆਤਿਸ਼ੀ ਨੇ ਆਪਣੇ ਕੈਂਪ ਆਫਿਸ ਵਿਚ ਹਦਾਇਤਾਂ ਦਿੱਤੀਆਂ ਕਿ ਅਫਸਰ ਨੋਟਿਸ ਲੈਣਗੇ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਮੁੱਖ ਮੰਤਰੀ ਦਫ਼ਤਰ ਨੂੰ ਨੋਟਿਸ ਭੇਜ ਕੇ ਇਸ ਵਿੱਚ ਤਿੰਨ ਸਵਾਲਾਂ ਦੇ ਜਵਾਬ ਮੰਗੇ ਸਨ, ਜਿਸ ਵਿੱਚ ਕਿਹਾ ਗਿਆ ਹੈ- 1- ਲਾਏ ਗਏ ਦੋਸ਼ਾਂ ਦੇ ਸਬੂਤ ਦਿਓ, 2- ਸੱਤ ਵਿਧਾਇਕਾਂ ਦੇ ਨਾਂ ਦੱਸੋ ਅਤੇ 3-ਸਬੂਤ ਦਿਓ ਤਾਂ ਜੋ ਜਾਂਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ: Dr. Tony Dhillon News: ਲੰਡਨ 'ਚ ਪੰਜਾਬੀ ਡਾਕਟਰ ਅੰਤੜੀਆਂ ਦੇ ਕੈਂਸਰ ਦੇ ਟੀਕੇ ਦੇ ਅੰਤਰਰਾਸ਼ਟਰੀ ਟ੍ਰਾਇਲ ਦੀ ਕਰ ਰਹੇ ਅਗਵਾਈ 

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਤਿਸ਼ੀ 'ਤੇ ਹਮਲਾ ਬੋਲਦਿਆਂ ਕਿਹਾ, 'ਮੰਤਰੀ ਆਤਿਸ਼ੀ ਵੀ ਅਰਵਿੰਦ ਕੇਜਰੀਵਾਲ ਵਾਂਗ ਸਬੂਤ ਹੋਣ ਦੀ ਗੱਲ ਕਰ ਰਹੇ ਸਨ। ਹੁਣ ਭਾਜਪਾ ਦੀ ਸ਼ਿਕਾਇਤ 'ਤੇ ਅਪਰਾਧ ਸ਼ਾਖਾ ਸਬੂਤ ਇਕੱਠੇ ਕਰਨ ਗਈ ਹੈ ਅਤੇ ਆਤਿਸ਼ੀ ਵੀ ਲਾਪਤਾ ਹੈ। ਖਰੀਦਣ ਜਾਂ ਵੇਚਣ ਵਾਲਾ ਕੋਈ ਨਹੀਂ ਸੀ। ਈਡੀ ਦਾ ਧਿਆਨ ਹਟਾਉਣ ਲਈ ਵਿਧਾਇਕ ਖਰੀਦਣ ਦਾ ਘਪਲਾ ਰਚਿਆ ਗਿਆ ਸੀ। ਹੁਣ ਆਤਿਸ਼ੀ ਅਤੇ ਅਰਵਿੰਦ ਕੇਜਰੀਵਾਲ ਖੁਦ ਇਸ ਵਿੱਚ ਫਸ ਗਏ ਹਨ ਪਰ ਆਤਿਸ਼ੀ ਜੀ, ਸਬੂਤ ਤਾਂ ਦੇਣਾ ਹੀ ਪਵੇਗਾ।

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from, The crime branch team reached the house of Education Minister Atishi Delhi News in punjabi, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement