
Rahul Gandhi News: ਕਾਂਗਰਸ ਨੇ ਟਿਕਟ ਦੀ ਕੀਤੀ ਪੇਸ਼ਕਸ਼
Vinesh Phogat-Bajrang Punia met Rahul Gandhi News: ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਹਰਿਆਣਾ ਵਿਧਾਨ ਸਭਾ ਚੋਣ ਲੜਨ ਦੀ ਚਰਚਾ ਦੇ ਵਿਚਕਾਰ, ਦੋਵਾਂ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਸੰਕੇਤ ਮਿਲ ਰਹੇ ਹਨ ਕਿ ਇਹ ਦੋਵੇਂ ਚੋਣ ਲੜਨਗੇ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਦੋਵੇਂ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਮਿਲਣ ਵੀ ਗਏ।
ਇਹ ਵੀ ਪੜ੍ਹੋ: Amritsar Resident Doctor News: ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਰੈਜ਼ੀਡੈਂਟ ਮਹਿਲਾ ਡਾਕਟਰ ਨਾਲ ਹੋਈ ਛੇੜਛਾੜ
ਕਾਂਗਰਸ ਸੂਤਰਾਂ ਅਨੁਸਾਰ ਪਾਰਟੀ ਨੇ ਦੋਵਾਂ ਪਹਿਲਵਾਨਾਂ ਨੂੰ ਟਿਕਟਾਂ ਦੀ ਪੇਸ਼ਕਸ਼ ਕੀਤੀ ਹੈ। ਵਿਨੇਸ਼ ਨੂੰ 3 ਸੀਟਾਂ ਦਾ ਵਿਕਲਪ ਦਿੱਤਾ ਗਿਆ ਹੈ ਅਤੇ ਬਜਰੰਗ ਨੂੰ 2 ਸੀਟਾਂ ਦਾ ਵਿਕਲਪ ਦਿੱਤਾ ਗਿਆ ਹੈ। ਹਾਲਾਂਕਿ ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਰੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੋਣ ਲੜਨ ਦਾ ਫੈਸਲਾ ਵਿਨੇਸ਼ ਫੋਗਾਟ ਹੀ ਲੈਣਗੇ। ਇਸ ਸਬੰਧੀ ਸਥਿਤੀ ਅੱਜ ਸਪੱਸ਼ਟ ਹੋ ਜਾਵੇਗੀ।
ਇਹ ਵੀ ਪੜ੍ਹੋ: Khanna ED Raid News: ਖੰਨਾ ਤੋਂ ਵੱਡੀ ਖਬਰ, ਕਾਂਗਰਸੀ ਆਗੂ ਦੇ ਘਰ ਈਡੀ ਨੇ ਮਾਰੀ ਛਾਪੇਮਾਰੀ
ਪਾਰਟੀ ਸੂਤਰਾਂ ਅਨੁਸਾਰ ਕਾਂਗਰਸ ਇਨ੍ਹਾਂ ਦੋਵਾਂ ਨੂੰ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਬਣਾ ਕੇ ਭਾਜਪਾ ਵਿਰੁੱਧ ਪਹਿਲਵਾਨ ਲਹਿਰ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਕਾਂਗਰਸ ਵਿਨੇਸ਼ ਫੋਗਾਟ ਦੀ ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਕਾਂਗਰਸ ਨੂੰ ਬਜਰੰਗ ਪੂਨੀਆ ਦੇ ਚੋਣ ਲੜਨ ਦੇ ਸਕਾਰਾਤਮਕ ਸੰਕੇਤ ਮਿਲੇ ਹਨ, ਪਰ ਮਾਮਲਾ ਵਿਨੇਸ਼ 'ਤੇ ਟਿੱਕਿਆ ਹੋਇਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Vinesh Phogat-Bajrang Punia met Rahul Gandhi News , stay tuned to Rozana Spokesman)