ਪਵਾਰ ਨੇ ਰਾਖਵੇਂਕਰਨ ਦੀ 50 ਫ਼ੀ ਸਦੀ ਹੱਦ ਨੂੰ 15-16 ਫ਼ੀ ਸਦੀ ਤਕ ਹੋਰ ਵਧਾਉਣ ਦੀ ਮੰਗ ਕੀਤੀ

By : BIKRAM

Published : Sep 5, 2023, 3:27 pm IST
Updated : Sep 5, 2023, 3:27 pm IST
SHARE ARTICLE
Sharad Pawar
Sharad Pawar

ਕਿਹਾ, ਓ.ਬੀ.ਸੀ. ਅਤੇ ਹੋਰ ਭਾਈਚਾਰਿਆਂ ਵਿਚਕਾਰ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ

ਜਲਗਾਉਂ (ਮਹਾਰਾਸ਼ਟਰ): ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਮਹਾਰਾਸ਼ਟਰ ’ਚ ਮਰਾਠਾ ਰਾਖਵੇਂਕਰਨ ’ਤੇ ਜਾਰੀ ਚਰਚਾ ਵਿਚਕਾਰ ਮੰਗਲਵਾਰ ਨੂੰ ਮੰਗ ਕੀਤੀ ਕਿ ਕੇਂਦਰ ਸਰਕਾਰ ਰਾਖਵੇਂਕਰਨ ’ਤੇ 50 ਫ਼ੀ ਸਦੀ ਦੀ ਹੱਦ ਨੂੰ ਹਟਾਏ ਅਤੇ ਇਸ ਨੂੰ 15-16 ਫ਼ੀ ਸਦੀ ਤਕ ਵਧਾਏ ਤਾਕਿ ਹੋਰ ਭਾਈਚਾਰਿਆਂ ਨੂੰ ਇਸ ’ਚ ਸ਼ਾਮਲ ਕੀਤਾ ਜਾ ਸਕੇ। 

ਮਹਾਰਾਸ਼ਟਰ ’ਚ ਮਰਾਠਾ ਭਾਈਚਾਰਾ ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਸੰਸਥਾਨਾਂ ’ਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ। 

ਪਵਾਰ ਨੇ ਮਰਾਠਿਆਂ ਨੂੰ ਹੋਰ ਪਿਛੜੇ ਵਰਗ (ਓ.ਬੀ.ਸੀ.) ਲਈ ਮੌਜੂਦਾ ਰਾਖਵੇਂਕਰਨ ’ਚ ਹੀ ਥਾਂ ਦੇਣ ਦੀ ਕੁਝ ਆਗੂਆਂ ਦੀ ਮੰਗ ’ਤੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਕੁਝ ਲੋਕਾਂ ਦਾ ਕਹਿਣਾ ਹੈ ਕਿ ਹੋਰ ਲੋਕਾਂ (ਭਾਈਚਾਰਿਆਂ) ਨੂੰ ਓ.ਬੀ.ਸੀ. ਰਾਖਵੇਂਕਰਨ ਦਾ ਲਾਭਪਾਤਰੀ ਬਣਾਉਣਾ ਓ.ਬੀ.ਸੀ. ਰਾਖਵੇਂਕਰਨ ਦੇ ਗ਼ਰੀਬ ਲੋਕਾਂ ਨਾਲ ਅਨਿਆਂ ਹੈ।’’

ਉਨ੍ਹਾਂ ਕਿਹਾ, ‘‘ਸਾਡੇ ਕੋਲ ਸੰਸਦ ’ਚ ਕੇਂਦਰ ਵਲੋਂ ਰਾਖਵੇਂਕਰਨ ਦੀ ਮੌਜੂਦਾ 50 ਫ਼ੀ ਸਦੀ ਹੱਦ ’ਚ ਸੋਧ ਕੀਤੇ ਜਾਣ ਅਤੇ ਇਸ ਨੂੰ 15-16 ਫ਼ੀ ਸਦੀ ਤਕ ਵਧਾਉਣ ਦਾ ਬਦਲ ਹੈ।’’ ਉਨ੍ਹਾਂ ਕਿਹਾ ਕਿ ਓ.ਬੀ.ਸੀ. ਅਤੇ ਹੋਰ ਭਾਈਚਾਰਿਆਂ ਵਿਚਕਾਰ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement