
ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਹਾਂ ਨਾਵਾਂ ‘ਇੰਡੀਆ’ ਅਤੇ ‘ਭਾਰਤ’ ’ਚੋਂ ‘ਇੰਡੀਆ’ ਨੂੰ ਬਦਲਣਾ ਚਾਹੁੰਦੀ ਹੈ।
ਨਵੀਂ ਦਿੱਲੀ, 6 ਸਤੰਬਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਭਾਰਤ, ਇੰਡੀਆ ਜਾਂ ਹਿੰਦੁਸਤਾਨ... ਸਭ ਦਾ ਮਤਲਬ ਮੁਹੱਬਤ ਹੈ। ਉਨ੍ਹਾਂ ਇਹ ਟਿਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਜੀ-20 ਨਾਲ ਸਬੰਧਤ ਰਾਤ ਦੇ ਖਾਣੇ ਦੇ ਸੱਦੇ ’ਤੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੂੰ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਦੇ ਤੌਰ ’ਤੇ ਸੰਬੋਧਨ ਕੀਤੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਵੱਡਾ ਸਿਆਸੀ ਵਿਵਾਦ ਪੈਦਾ ਹੋ ਗਿਆ ਸੀ।
ਇਹ ਵੀ ਪੜ੍ਹੋ: ਬਰਤਾਨੀਆਂ ’ਚ ਕਿਸੇ ਵੀ ਤਰ੍ਹਾਂ ਦਾ ਅਤਿਵਾਦ ਮਨਜ਼ੂਰ ਨਹੀਂ : ਰਿਸ਼ੀ ਸੂਨਕ
ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਹਾਂ ਨਾਵਾਂ ‘ਇੰਡੀਆ’ ਅਤੇ ‘ਭਾਰਤ’ ’ਚੋਂ ‘ਇੰਡੀਆ’ ਨੂੰ ਬਦਲਣਾ ਚਾਹੁੰਦੀ ਹੈ। ਰਾਹੁਲ ਗਾਂਧੀ ਨੇ ‘ਯੂ-ਟਿਊਬ’ ’ਤੇ ਅਪਣੀ ‘ਭਾਰਤ ਜੋੜੀ ਯਾਤਰਾ’ ਨਾਲ ਸਬੰਧਤ ਵੀਡੀਉ ਸਾਂਝਾ ਕਰਦਿਆਂ ਲਿਖਿਆ, ‘‘ਭਾਰਤ, ਇੰਡੀਆ ਜਾਂ ਹਿੰਦੁਸਤਾਨ..., ਸਭ ਦਾ ਮਤਲਬ ਮੁਹੱਬਤ, ਇਰਾਦਾ, ਸਭ ਤੋਂ ਉੱਚੀ ਉਡਾਨ।’’
ਇਹ ਵੀ ਪੜ੍ਹੋ: ਸਰਕਾਰੀ ਦਫ਼ਤਰਾਂ ’ਚ ਅਧਿਕਾਰੀ ਤੇ ਕਰਮਚਾਰੀ ਹੁਣ ਨਹੀਂ ਪਾ ਸਕਣਗੇ ਟੀ-ਸ਼ਰਟ ਤੇ ਜੀਨਸ
ਇਕ ਸਾਲ ਪਹਿਲਾਂ 7 ਸਤੰਬਰ ਨੂੰ ਹੀ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਸ਼ੁਰੂ ਹੋਈ ਸੀ। ਇਸ ’ਚ ਰਾਹੁਲ ਗਾਂਧੀ ਨੇ ਪਾਰਟੀ ਦੇ ਕਈ ਆਗੂਆਂ ਨਾਲ 4 ਹਜ਼ਾਰ ਕਿਲੋਮੀਟਰ ਤੋਂ ਵੱਧ ਪੈਦਾਲ ਯਾਤਰਾ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਮਾਜ ਦੇ ਵੱਖੋ-ਵੱਖ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ। ਇਹ ਯਾਤਰਾ ਪਿਛਲੇ ਸਾਲ 7 ਸਤੰਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ, ਜੋ ਇਸ ਸਾਲ 30 ਜਨਵਰੀ ਨੂੰ ਸ੍ਰੀਨਗਰ ’ਚ ਖ਼ਤਮ ਹੋਈ ਸੀ। ਇਹ ਯਾਤਰਾ 145 ਦਿਨ ਚੱਲੀ ਸੀ।