ਕੈਨੇਡਾ ਨੇ ਭਾਰਤ ਤੋਂ ਅਪਣੇ ਸਫ਼ੀਰਾਂ ਨੂੰ ਕੁਆਲਾਲੰਪੁਰ ਜਾਂ ਸਿੰਗਾਪੁਰ ਭੇਜਿਆ : ਰੀਪੋਰਟ
Published : Oct 6, 2023, 4:04 pm IST
Updated : Oct 6, 2023, 4:04 pm IST
SHARE ARTICLE
India and Canada
India and Canada

ਕੁਝ ਸਫ਼ੀਰਾਂ ਨੂੰ ਸੋਸ਼ਲ ਮੀਡੀਆ ਮੰਚਾਂ ’ਤੇ ਧਮਕੀਆਂ ਮਿਲਣ ਤੋਂ ਬਾਅਦ ਅਸੀਂ ਭਾਰਤ ’ਚ ਅਸਥਾਈ ਤੌਰ ’ਤੇ ਅਪਣੇ ਮੁਲਾਜ਼ਮਾਂ ਨੂੰ ਘਟਾਉਣ ਦਾ ਫੈਸਲਾ ਕੀਤਾ : ਕੈਨੇਡਾ

ਟੋਰੰਟੋ: ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਹੋਏ ਵਿਵਾਦ ਵਿਚਕਾਰ ਭਾਰਤ ’ਚ ਕੰਮ ਕਰ ਰਹੇ ਅਪਣੇ ਜ਼ਿਆਦਾਤਰ ਸਫ਼ੀਰਾਂ ਨੂੰ ਕੁਆਲਾਲੰਪੁਰ ਜਾਂ ਸਿੰਗਾਪੁਰ ਭੇਜ ਦਿਤਾ ਹੈ। ਭਾਰਤ ਨੇ ਕੈਨੇਡਾ ਨੂੰ ਨਵੀਂ ਦਿੱਲੀ ’ਚ ਕੰਮ ਕਰ ਰਹੇ ਅਪਣੇ ਸਫ਼ੀਰਾਂ ਦੀ ਗਿਣਤੀ ਘਟਾਉਣ ਲਈ 10 ਅਕਤੂਬਰ ਤਕ ਦਾ ਸਮਾਂ ਦਿਤਾ ਹੈ ਜਿਸ ਤੋਂ ਬਾਅਦ ਕੈਨੇਡਾ ਨੇ ਇਹ ਕਦਮ ਚੁਕਿਆ ਹੈ। 

ਕੈਨੇਡਾ ਦੇ ਇਕ ਨਿਜੀ ਟੈਲੀਵਿਜ਼ਨ ਨੈੱਟਵਰਕ ‘ਸੀ.ਟੀ.ਵੀ. ਨਿਊਜ਼’ ਦੀ ਇਹ ਰੀਪੋਰਟ ਉਦੋਂ ਆਈ ਹੈ ਜਦੋਂ ਭਾਰਤ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਕੈਨੇਡਾ ਨੂੰ ਅਪਣੇ ਸਫ਼ਾਰਤਖ਼ਾਨਿਆਂ ’ਚ ਕੰਮ ਕਰ ਰਹੇ ਕਈ ਸਫ਼ੀਰਾਂ ਦੀ ਗਿਣਤੀ ਘੱਟ ਕਰਨ ਲਈ ਕਿਹਾ ਸੀ। ਵੱਖਵਾਦੀ ਆਗੂ ਨਿੱਝਰ ਦੇ ਜੂਨ ’ਚ ਹੋਏ ਕਤਲ ’ਚ ਭਾਰਤੀ ਏਜੰਟਾਂ ਦੀ ਸੰਭਾਵਤ ਸ਼ਮੂਲੀਅਤ ਦੇ ਕੈਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਹੈ। 

ਭਾਰਤ ਨੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਕਹਿ ਕੇ ਖ਼ਾਰਜ ਕਰ ਦਿਤਾ ਅਤੇ ਇਸ ਮਾਮਲੇ ਨੂੰ ਲੈ ਕੇ ਓਟਾਵਾ ਦੇ ਇਕ ਭਾਰਤੀ ਅਧਿਕਾਰੀ ਨੂੰ ਕੈਨੇਡਾ ਤੋਂ ਕੱਢਣ ਬਦਲੇ ਇਕ ਸੀਨੀਅਰ ਸਫ਼ੀਰ ਨੂੰ ਅਪਣੇ ਦੇਸ਼ ’ਚੋਂ ਕੱਢ ਦਿਤਾ ਸੀ। ਸੀ.ਟੀ.ਵੀ. ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਸਰਕਾਰ ਨੇ ਓਟਾਵਾ ਨੂੰ ਕੈਨੇਡੀਆਈ ਸਫ਼ੀਰਾਂ ਦੀ ਮੌਜੂਦਗੀ ਘੱਟ ਕਰਨ ਲਈ 10 ਅਕਤੂਬਰ ਤਕ ਦਾ ਸਮਾਂ ਦਿਤਾ ਹੈ। ਉਸ ਦਾ ਕਹਿਣਾ ਹੈ ਕਿ ਨਵੀਂ ਦਿੱਲੀ ’ਚ ਸਫ਼ੀਰਾਂ ਦੀ ਗਿਣਤੀ ਕੈਨੇਡਾ ’ਚ ਭਾਰਤ ਦੇ ਸਫ਼ੀਰਾਂ ਦੀ ਗਿਣਤੀ ਦੇ ਬਰਾਬਰ ਹੋਣੀ ਚਾਹੀਦੀ ਹੈ। 

ਪਹਿਲੀਆਂ ਖ਼ਬਰਾਂ ’ਚ ਕਿਹਾ ਗਿਆ ਸੀ ਕਿ ਭਾਰਤ ਨੇ ਕੈਨੇਡਾ ਨੂੰ 41 ਸਫ਼ੀਰ ਕੱਢਣ ਲਈ ਕਿਹਾ ਹੈ ਪਰ ਸੀ.ਟੀ.ਵੀ. ਨਿਊਜ਼ ਦੇ ਸੂਤਰਾਂ ਨੇ ਦਸਿਆ ਕਿ ਸਫ਼ੀਰਾਂ ਦੀ ਗਿਣਤੀ ਬਰਾਬਰ ਕਰਨ ਲਈ ਕਿਹਾ ਗਿਆ ਹੈ। ਖ਼ਬਰ ’ਚ ਕਿਹਾ ਗਿਆ ਹੈ, ‘‘ਦਿੱਲੀ ਦੇ ਬਾਹਰ ਭਾਰਤ ’ਚ ਕੰਮ ਕਰ ਰਹੇ ਜ਼ਿਆਦਾਤਰ ਕੈਨੇਡੀਆਈ ਸਫ਼ੀਰਾਂ ਨੂੰ ਕੁਆਲਾਲਾਂਪੁਰ ਜਾਂ ਸਿੰਗਾਪੁਰ ਭੇਜਿਆ ਗਿਆ ਹੈ।’’ ਦਸਿਆ ਗਿਆ ਹੈ ਕਿ ਭਾਰਤ ’ਚ ਕੈਨੇਡੀਅਨ ਸਫ਼ੀਰਾਂ ਦੀ ਗਿਣਤੀ 60 ਦੇ ਕਰੀਬ ਹੈ ਅਤੇ ਨਵੀਂ ਦਿੱਲੀ ਚਾਹੁੰਦੀ ਹੈ ਕਿ ਓਟਾਵਾ ਇਸ ਗਿਣਤੀ ਨੂੰ ਘਟਾ ਕੇ ਘੱਟੋ-ਘੱਟ 36 ਕਰ ਦੇਵੇ।

ਕੈਨੇਡਾ ਦੇ ਸਫ਼ਾਰਤੀ ਅਤੇ ਕੌਂਸਲਰ ਸਬੰਧਾਂ ਦਾ ਪ੍ਰਬੰਧਨ ਕਰਨ ਵਾਲੇ ਵਿਭਾਗ ‘ਗਲੋਬਲ ਅਫੇਅਰਜ਼ ਕੈਨੇਡਾ’ ਨੇ ਪਹਿਲਾਂ ਕਿਹਾ ਸੀ ਕਿ ‘‘ਕੁਝ ਸਫ਼ੀਰਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਧਮਕੀਆਂ ਮਿਲਣ ਤੋਂ ਬਾਅਦ’’ ਉਹ ਭਾਰਤ ’ਚ ਅਪਣੇ ਮੁਲਾਜ਼ਮਾਂ ਦੀ ਗਿਣਤੀ ਦਾ ਮੁਲਾਂਕਣ ਕਰ ਰਿਹਾ ਹੈ।’’ ਵਿਭਾਗ ਨੇ ਅੱਗੇ ਕਿਹਾ, ‘‘ਨਤੀਜੇ ਵਜੋਂ, ਅਤੇ ਬਹੁਤ ਜ਼ਿਆਦਾ ਸਾਵਧਾਨੀ ਦੇ ਕਾਰਨ, ਅਸੀਂ ਭਾਰਤ ’ਚ ਅਸਥਾਈ ਤੌਰ ’ਤੇ ਅਪਣੇ ਮੁਲਾਜ਼ਮਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ।’’
ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੈਨੇਡਾ ਨੂੰ ਗਿਣਤੀ ਵਿਚ ਬਰਾਬਰੀ ਹਾਸਲ ਕਰਨ ਲਈ ਦੇਸ਼ ਅੰਦਰ ਅਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣਾ ਚਾਹੀਦਾ ਹੈ ਅਤੇ ਦੋਸ਼ ਲਗਾਇਆ ਹੈ ਕਿ ਕੁਝ ਕੈਨੇਡੀਅਨ ਸਫ਼ੀਰ ਨਵੀਂ ਦਿੱਲੀ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦੇਣ ਵਿਚ ਸ਼ਾਮਲ ਹਨ। ਇਹ ਨਿੱਝਰ ਦੇ ਕਤਲ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਲਗਾਤਾਰ ਜਾਰੀ ਗਿਰਾਵਟ ਦਾ ਸਪੱਸ਼ਟ ਸੰਕੇਤ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਆਪਸੀ ਕੂਟਨੀਤਕ ਮੌਜੂਦਗੀ ਤਕ ਪਹੁੰਚਣ ਲਈ ਰੂਪ-ਰੇਖਾ ’ਤੇ ਚਰਚਾ ਚੱਲ ਰਹੀ ਹੈ ਅਤੇ ਸਪੱਸ਼ਟ ਸੰਕੇਤ ਦਿਤਾ ਕਿ ਭਾਰਤ ਇਸ ਮੁੱਦੇ ’ਤੇ ਅਪਣੀ ਸਥਿਤੀ ਦੀ ਸਮੀਖਿਆ ਨਹੀਂ ਕਰੇਗਾ।ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ਨੇ ਨਿੱਝਰ ਦੇ ਕਤਲ ਨਾਲ ਸਬੰਧਤ ਕੋਈ ਜਾਣਕਾਰੀ ਜਾਂ ਸਬੂਤ ਭਾਰਤ ਨਾਲ ਸਾਂਝੇ ਕੀਤੇ ਹਨ, ਬਾਗਚੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦੀਆਂ ਤਾਜ਼ਾ ਟਿਪਣੀਆਂ ਦਾ ਹਵਾਲਾ ਦਿਤਾ ਗਿਆ ਸੀ ਕਿ ਜੇਕਰ ਨਵੀਂ ਦਿੱਲੀ ਨਾਲ ਕੋਈ ਖਾਸ ਜਾਂ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਤਾਂ ਉਹ ਇਸ ’ਤੇ ਵਿਚਾਰ ਕਰਨ ਲਈ ਤਿਆਰ ਹਨ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement