ਕਿਹਾ-ਗੁਜਰਾਤ ਨੂੰ 27 ਸਾਲ ਬਾਅਦ ਮਿਲਿਆ ਇਹ ਮੌਕਾ
ਗੁਜਰਾਤ: ਗੁਜਰਾਤ ਚੋਣਾਂ 'ਚ ਜਿੱਤ ਪੱਕੀ ਕਰਨ ਲਈ ਸਿਆਸੀ ਪਾਰਟੀਆਂ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਜਾ ਰਹੇ ਹਨ ਅਤੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਗੁਜਰਾਤ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਹੁਣ ਫਿਰ ਚੋਣਾਂ ਹੋਣ ਜਾ ਰਹੀਆਂ ਹਨ।
ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਗੁਜਰਾਤ ਦੌਰੇ 'ਤੇ ਹਨ ਅਤੇ ਉਥੇ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ BJP ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀ ਦਵਾਈ ਅਤੇ ਨੌਜਵਾਨਾਂ ਦੀ ਜਵਾਨੀ ਖਾ ਗਈ। ਉਨ੍ਹਾਂ ਕਿਹਾ ਕਿ ਗੁਜਰਾਤ ਨੂੰ 27 ਸਾਲ ਬਾਅਦ ਮੌਕਾ ਮਿਲਿਆ ਹੈ। ਦਰੱਖ਼ਤ ਵੀ ਹਰ ਸਾਲ ਪੱਤੇ ਬਦਲ ਲੈਂਦੇ ਹਨ। ਹੁਣ ਗੁਜਰਾਤ ਦੀ ਹਰਿਆਲੀ ਲਈ ਨਵੇਂ ਪੱਤੇ 'ਆਪ' ਨੂੰ ਲੈ ਕੇ ਆਓ।