ਕਤਰ ’ਚ ਗ੍ਰਿਫਤਾਰ ਸਾਬਕਾ ਫੌਜੀਆਂ ਨਾਲ ਜੁੜੇ ਸਵਾਲ ਲੋਕ ਸਭਾ ’ਚ ਨਾਮਨਜ਼ੂਰ ਕੀਤਾ ਗਿਆ : ਮਨੀਸ਼ ਤਿਵਾੜੀ 
Published : Dec 6, 2023, 9:55 pm IST
Updated : Dec 6, 2023, 10:04 pm IST
SHARE ARTICLE
Manish Tiwari
Manish Tiwari

ਕਿਹਾ, ਮੁਲਤਵੀ ਮਤਾ ਪੇਸ਼ ਕਰ ਰਿਹਾ ਹਾਂ ਅਤੇ ਸਿਫ਼ਰ ਕਾਲ ਦਾ ਨੋਟਿਸ ਦੇ ਰਿਹਾ ਹਾਂ

ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੁਧਵਾਰ ਨੂੰ ਕਿਹਾ ਕਿ ਕਤਰ ’ਚ 8 ਸਾਬਕਾ ਮਰੀਨਾਂ ਦੀ ਗ੍ਰਿਫਤਾਰੀ ’ਤੇ ਲੋਕ ਸਭਾ ’ਚ ਉਨ੍ਹਾਂ ਦੇ ਸਵਾਲ ਨੂੰ ‘ਨਾਮਨਜ਼ੂਰ’ ਕਰ ਦਿਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਜਾਣਨਾ ਚਾਹੁੰਦੇ ਹਨ ਕਿ ਸਾਬਕਾ ਸੈਨਿਕਾਂ ਦੀ ਰਿਹਾਈ ਲਈ ਕੀ ਕਦਮ ਚੁੱਕੇ ਗਏ ਹਨ। ਇਨ੍ਹਾਂ ਸਾਬਕਾ ਸਮੁੰਦਰੀ ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਤਿਵਾੜੀ ਨੇ ਕਿਹਾ, ‘‘ਇਹ ਬਹੁਤ ਮੰਦਭਾਗਾ ਹੈ ਕਿ ਅੱਠ ਸਾਬਕਾ ਸੈਨਿਕਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਕੀ ਕਰ ਰਹੀ ਹੈ, ਇਸ ਸਵਾਲ ਨੂੰ ਨਾਮਨਜ਼ੂਰ ਕਰ ਦਿਤਾ ਗਿਆ ਹੈ।’’

ਉਨ੍ਹਾਂ ਕਿਹਾ, ‘‘ਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਇਸ ਸਵਾਲ ਨੂੰ ਨਾਮਨਜ਼ੂਰ ਕਰ ਦਿਤਾ ਗਿਆ ਹੈ। ਇਹ ਬਿਲਕੁਲ ਬੇਤੁਕਾ ਹੈ ਅਤੇ ਇਸ ਲਈ ਮੈਂ ਮੁਲਤਵੀ ਮਤਾ ਪੇਸ਼ ਕਰ ਰਿਹਾ ਹਾਂ ਅਤੇ ਸਿਫ਼ਰ ਕਾਲ ਦਾ ਨੋਟਿਸ ਦੇ ਰਿਹਾ ਹਾਂ।’’ 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement