ਈ.ਡੀ. ਹਮਲਾ ਮਾਮਲਾ: ਰਾਜਪਾਲ ਨੇ ਤ੍ਰਿਣਮੂਲ ਕਾਂਗਰਸ ਨੇਤਾ ਦੇ ਕਥਿਤ ਅਤਿਵਾਦੀ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ 
Published : Jan 7, 2024, 4:50 pm IST
Updated : Jan 7, 2024, 4:50 pm IST
SHARE ARTICLE
C. V. Ananda Bose
C. V. Ananda Bose

ਰਾਜਪਾਲ ਦੀ ਟਿਪਣੀ ’ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਕੀਤੀ ਤਿੱਖੀ ਆਲੋਚਨਾ

ਕੋਲਕਾਤਾ, 7 ਜਨਵਰੀ: ਪਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਅਧਿਕਾਰੀਆਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ’ਤੇ ਹਮਲੇ ਦੇ ਮੁੱਖ ਦੋਸ਼ੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਨੇਤਾ ਸ਼ਾਹਜਹਾਂ ਸ਼ੇਖ ਨੂੰ ਤੁਰਤ ਗ੍ਰਿਫਤਾਰ ਕਰਨ ਅਤੇ ਅਤਿਵਾਦੀਆਂ ਨਾਲ ਉਸ ਦੇ ਕਥਿਤ ਸਬੰਧਾਂ ਦੀ ਜਾਂਚ ਕਰਨ ਦੇ ਹੁਕਮ ਦਿਤੇ ਹਨ। ਬੋਸ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਤ੍ਰਿਣਮੂਲ ਕਾਂਗਰਸ ਦੇ ਨੇਤਾ ਨੇ ਸ਼ਾਇਦ ‘ਹੱਦ ਪਾਰ ਕਰ ਦਿਤੀ’। ਸ਼ੇਖ ਦੇ ਅਤਿਵਾਦੀਆਂ ਨਾਲ ਕਥਿਤ ਸਬੰਧ ਹੋਣ ਦੀ ਰਾਜਪਾਲ ਦੀ ਟਿਪਣੀ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਤਿੱਖੀ ਆਲੋਚਨਾ ਕੀਤੀ। 

ਰਾਜ ਭਵਨ ਵਲੋਂ ਸਨਿਚਰਵਾਰ ਦੇਰ ਰਾਤ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰਾਜਪਾਲ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੁਖੀ ਨੂੰ ਦੋਸ਼ੀ ਨੂੰ ਤੁਰਤ ਗ੍ਰਿਫਤਾਰ ਕਰਨ ਦੇ ਹੁਕਮ ਦਿਤੇ ਹਨ। ਬਿਆਨ ’ਚ ਕਿਹਾ ਗਿਆ ਹੈ, ‘‘ਰਾਜ ਭਵਨ ਦੇ ਸ਼ਾਂਤੀ ਕਮਰੇ ’ਚ ਸ਼ਿਕਾਇਤ ਮਿਲੀ ਕਿ ਸ਼ਾਹਜਹਾਂ ਸ਼ੇਖ ਨੂੰ ਕੁੱਝ ਪੁਲਿਸ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਕੁੱਝ ਸਿਆਸੀ ਆਗੂਆਂ ਦਾ ਸਮਰਥਨ ਪ੍ਰਾਪਤ ਸੀ, ਮਾਣਯੋਗ ਰਾਜਪਾਲ ਨੇ ਪੁਲਿਸ ਮੁਖੀ ਨੂੰ ਦੋਸ਼ੀ ਨੂੰ ਤੁਰਤ ਗ੍ਰਿਫਤਾਰ ਕਰਨ ਅਤੇ ਇਸ ਦੀ ਪਾਲਣਾ ਬਾਰੇ ਸੂਚਿਤ ਕਰਨ ਦੇ ਹੁਕਮ ਦਿਤੇ।’’

ਬੋਸ ਨੇ ਸ਼ੇਖ ਨੂੰ ਲੱਭਣ ਅਤੇ ਉਸ ਦੇ ਵਿਰੁਧ ਉਚਿਤ ਕਾਰਵਾਈ ਕਰਨ ਲਈ ਕਿਹਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਸ਼ੇਖ ਨੇ ਹੱਦ ਪਾਰ ਕਰ ਦਿਤੀ ਹੈ ਅਤੇ ‘‘ਅਤਿਵਾਦੀਆਂ ਨਾਲ ਉਸ ਦੇ ਸਬੰਧਾਂ ਦੀ ਤੁਰਤ ਜਾਂਚ ਹੋਣੀ ਚਾਹੀਦੀ ਹੈ।’’

ਰਾਜਪਾਲ ਦੀ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ, ‘‘ਸਾਨੂੰ ਉਨ੍ਹਾਂ ਦੀ ਟਿਪਣੀ ਦਾ ਆਧਾਰ ਨਹੀਂ ਪਤਾ। ਸੰਵਿਧਾਨ ਅਨੁਸਾਰ ਰਾਜਪਾਲ ਰਾਜ ਸਰਕਾਰ ਨਾਲ ਸਲਾਹ-ਮਸ਼ਵਰਾ ਕਰ ਕੇ ਕੰਮ ਕਰਦਾ ਹੈ। ਫਿਰ ਉਹ ਬਿਨਾਂ ਕਿਸੇ ਠੋਸ ਰੀਪੋਰਟ ਜਾਂ ਸਬੂਤ ਦੇ ਅਜਿਹੀਆਂ ਟਿਪਣੀਆਂ ਕਿਵੇਂ ਕਰ ਸਕਦੇ ਹਨ, ਉਹ ਇੱਥੇ ਸਮਾਨਾਂਤਰ ਸਰਕਾਰ ਚਲਾਉਣ ਲਈ ਨਹੀਂ ਆਏ ਹਨ।’’

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬੰਗਾਲ ਇਕਾਈ ਨੇ ਈ.ਡੀ. ਅਧਿਕਾਰੀਆਂ ’ਤੇ ਭੀੜ ਦੇ ਹਮਲੇ ਵਿਚ ਸਰਹੱਦ ਪਾਰ ਦੇ ਤੱਤਾਂ ਅਤੇ ਰੋਹਿੰਗਿਆ ਸ਼ਰਨਾਰਥੀਆਂ ਦੀ ਸ਼ਮੂਲੀਅਤ ਦਾ ਵੀ ਦੋਸ਼ ਲਾਇਆ ਹੈ। 

ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ, ‘‘ਅਸੀਂ ਕਹਿ ਰਹੇ ਹਾਂ ਕਿ ਸ਼ੁਕਰਵਾਰ ਨੂੰ ਈ.ਡੀ. ਅਧਿਕਾਰੀਆਂ ’ਤੇ ਹੋਏ ਹਮਲੇ ’ਚ ਸਰਹੱਦ ਪਾਰ ਦੇ ਤੱਤ ਅਤੇ ਰੋਹਿੰਗਿਆ ਸ਼ਾਮਲ ਸਨ। ਰਾਜਪਾਲ ਨੇ ਜੋ ਕਿਹਾ ਹੈ, ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਜੇ ਸ਼ਾਹਜਹਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਹ ਭ੍ਰਿਸ਼ਟਾਚਾਰ ਅਤੇ ਅਤਿਵਾਦ ਵਿਚ ਸ਼ਾਮਲ ਲੋਕਾਂ ਵਿਚਾਲੇ ਵੱਡੇ ਗਠਜੋੜ ਦਾ ਪਰਦਾਫਾਸ਼ ਕਰੇਗਾ।’’

ਪਛਮੀ ਬੰਗਾਲ ’ਚ ਈ.ਡੀ. ਦੀ ਟੀਮ ’ਤੇ ਹੋਏ ਹਮਲੇ ਨੂੰ ਲੈ ਕੇ ਸਿਆਸੀ ਹੰਗਾਮੇ ਦਰਮਿਆਨ ਤ੍ਰਿਣਮੂਲ ਕਾਂਗਰਸ ਨੇਤਾ ਦੇ ਪਰਵਾਰਕ ਜੀਆਂ ਅਤੇ ਕੇਂਦਰੀ ਜਾਂਚ ਏਜੰਸੀ ਨੇ ਸਨਿਚਰਵਾਰ ਨੂੰ ਇਕ-ਦੂਜੇ ਵਿਰੁਧ ਪੁਲਿਸ ਸ਼ਿਕਾਇਤ ਦਰਜ ਕਰਵਾਈ। ਇਹ ਸ਼ਿਕਾਇਤਾਂ ਛਾਪੇਮਾਰੀ ਨਾਲ ਸਬੰਧਤ ਹਨ ਜਿਸ ਦੌਰਾਨ ਈ.ਡੀ. ਅਧਿਕਾਰੀਆਂ ’ਤੇ ਭੀੜ ਨੇ ਹਮਲਾ ਕੀਤਾ ਸੀ ਜਿਸ ’ਚ ਉਹ ਜ਼ਖਮੀ ਹੋ ਗਏ ਸਨ। 

ਪੁਲਿਸ ਨੇ ਸ਼ੁਕਰਵਾਰ ਨੂੰ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਛਾਪੇਮਾਰੀ ਦੀ ਘਟਨਾ ਦਾ ਖੁਦ ਨੋਟਿਸ ਲੈਣ ਤੋਂ ਬਾਅਦ ਈ.ਡੀ. ਦੇ ਵਿਰੁਧ ਮਾਮਲਾ ਵੀ ਦਰਜ ਕੀਤਾ। 
ਜਦਕਿ ਈ.ਡੀ. ਨੇ ਸਨਿਚਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ਾਹਜਹਾਂ ਸ਼ੇਖ ਵਿਰੁਧ ਲੁੱਕਆਊਟ ਨੋਟਿਸ ਜਾਰੀ ਕੀਤਾ। ਕੇਂਦਰੀ ਏਜੰਸੀ ਨੇ ਇਹ ਨੋਟਿਸ ਪਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਤ੍ਰਿਣਮੂਲ ਕਾਂਗਰਸ ਨੇਤਾ ਸ਼ੇਖ ਦੇ ਘਰ ’ਤੇ ਛਾਪੇਮਾਰੀ ਦੌਰਾਨ ਈ.ਡੀ. ਅਧਿਕਾਰੀਆਂ ’ਤੇ ਹਮਲਾ ਕਰਨ ਦੇ ਇਕ ਦਿਨ ਬਾਅਦ ਜਾਰੀ ਕੀਤਾ ਹੈ।

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement