
ਪੰਜਾਬ ਕਾਂਗਰਸ ਵਲੋਂ ਸ਼ੁਰੂ ਕੀਤੀ ਜਾਵੇਗੀ ਡਿਜੀਟਲ ਮੈਂਬਰਸ਼ਿਪ ਮੁਹਿੰਮ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਵਿਚ ਮਹਿਜ਼ 2 ਦਿਨ ਰਹਿ ਗਏ ਹਨ। ਹਰ ਕਿਸੇ ਦੀਆਂ ਨਜ਼ਰਾਂ 10 ਮਾਰਚ 'ਤੇ ਟੀਕਿਆਂ ਹੋਈਆਂ ਹਨ।
photo
ਅੱਜ ਕਾਂਗਰਸ ਭਵਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੋਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਕਾਂਗਰਸ ਦੀ ਡਿਜੀਟਲ ਮੈਂਬਰਸ਼ਿਪ ਮੁਹਿੰਮ ਚਲਾਉਣ ਸਬੰਧੀ ਕੀਤੀ ਗਈ।
photo
ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਹਾਈਕਮਾਨ ਦੇ ਕਹਿਣਾ 'ਤੇ ਪੰਜਾਬ ਕਾਂਗਰਸ ਦੀ ਡਿਜ਼ੀਟਲ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਈ ਹੈ। ਇਸ ਦੀ ਪਹਿਲੀ ਬੈਠਕ ਪੀ.ਆਰ.ਓ. ਮਾਨਿਕਰਾਓ ਠਾਕੁਰ ਦੀ ਅਗਵਾਈ ਵਿਚ ਹੋਈ।
photo
ਗੌਰਤਲਬ ਹੈ ਕਿ ਕਈ ਘੰਟੇ ਚੱਲੀ ਇਸ ਮੀਟਿੰਗ ਦੇ ਖ਼ਤਮ ਹੁੰਦੇ ਹੀ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਟਵੀਟ ਕਰ ਜਾਣਕਾਰੀ ਦਿੱਤੀ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਚੋਣਾਂ ਸਬੰਧੀ ਫੀਡਬੈਕ ਲੈ ਰਹੇ ਹਨ।