
Haryana Elections: ਜਾਟ ਤੇ SC-OBC 'ਤੇ ਫੋਕਸ
Haryana Elections: ਕਾਂਗਰਸ ਨੇ ਸ਼ੁੱਕਰਵਾਰ ਰਾਤ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ 'ਚ ਹੋਈ ਅਤੇ ਸੀਨੀਅਰ ਨੇਤਾ ਸੋਨੀਆ ਗਾਂਧੀ ਦੀ ਮੌਜੂਦਗੀ 'ਚ 71 ਉਮੀਦਵਾਰਾਂ ਦੇ ਨਾਵਾਂ 'ਤੇ ਸਹਿਮਤੀ ਬਣੀ, ਜਿਨ੍ਹਾਂ 'ਚੋਂ ਰਾਤ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਕਾਂਗਰਸ ਨੇ ਪਹਿਲਾਂ 21 ਨਾਂ ਸ਼ਾਮਲ ਕੀਤੇ ਅਤੇ ਫਿਰ ਇਸ ਵਿਚ ਇਕ ਹੋਰ ਨਾਂ ਜੋੜ ਕੇ ਕੁੱਲ 32 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਗੜ੍ਹੀ ਸਾਂਪਲਾ ਸੀਟ ਤੋਂ ਚੋਣ ਲੜਨਗੇ ਜਦਕਿ ਦੁਪਹਿਰ ਬਾਅਦ ਕਾਂਗਰਸ 'ਚ ਸ਼ਾਮਲ ਹੋਈ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਅਨੁਸੂਚਿਤ ਜਾਤੀਆਂ ਲਈ ਰਾਖਵੀਆਂ 8 ਸੀਟਾਂ ਲਈ ਵੀ ਉਮੀਦਵਾਰ ਐਲਾਨੇ ਗਏ ਹਨ। ਸੂਤਰਾਂ ਮੁਤਾਬਕ ਫੋਗਾਟ ਦੇ ਨਾਲ ਪਾਰਟੀ 'ਚ ਸ਼ਾਮਲ ਪਹਿਲਵਾਨ ਬਜਰੰਗ ਪੂਨੀਆ ਬਾਦਲੀ ਸੀਟ ਤੋਂ ਚੋਣ ਲੜਨ ਦੇ ਇੱਛੁਕ ਸਨ ਪਰ ਕੁਲਦੀਪ ਵਤਸ ਉਥੋਂ ਪਿੱਛੇ ਹਟਣ ਲਈ ਤਿਆਰ ਨਹੀਂ ਸਨ। ਅਜਿਹੇ 'ਚ ਪੂਨੀਆ ਨੂੰ ਮੈਦਾਨ 'ਚ ਉਤਾਰਨ ਦੀ ਬਜਾਏ ਉਨ੍ਹਾਂ ਨੂੰ ਕਿਸਾਨ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ।
ਕਾਂਗਰਸ ਨੇ ਆਪਣੇ ਪੁਰਾਣੇ ਚਿਹਰਿਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਿਰਫ਼ ਤਿੰਨ ਨਵੇਂ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ। 32 ਉਮੀਦਵਾਰਾਂ ਦੀ ਸੂਚੀ ਵਿੱਚ 9 ਜਾਟ, 9 ਐਸਸੀ, 7 ਓਬੀਸੀ, 3 ਮੁਸਲਿਮ, 2 ਬ੍ਰਾਹਮਣ, 1 ਸਿੱਖ ਅਤੇ 1 ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਮੌਜੂਦਾ ਆਜ਼ਾਦ ਵਿਧਾਇਕ ਧਰਮਪਾਲ ਗੌਂਡਰ ਨੂੰ ਨੀਲੋਖੇੜੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸ਼ਾਹਬਾਦ ਤੋਂ ਜੇਜੇਪੀ ਨੂੰ ਛੱਡ ਕੇ ਆਏ ਮੌਜੂਦਾ ਵਿਧਾਇਕ ਰਾਮਕਰਨ ਕਾਲਾ ਨੂੰ ਟਿਕਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੁਲਾਨਾ ਤੋਂ ਵਿਨੇਸ਼ ਫੋਗਾਟ ਨੂੰ ਟਿਕਟ ਦਿੱਤੀ ਗਈ ਹੈ।