ਸਟਾਲਿਨ ਨੇ ਪੰਜਾਬ ਸਮੇਤ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਪਾਰਟੀ ਮੁਖੀਆਂ ਨੂੰ ਲਿਖੀ ਚਿੱਠੀ
Published : Mar 8, 2025, 9:54 am IST
Updated : Mar 8, 2025, 9:54 am IST
SHARE ARTICLE
Stalin wrote a letter to the Chief Ministers
Stalin wrote a letter to the Chief Ministers

ਹੱਦਬੰਦੀ ਨੂੰ ਲੈ ਕੇ ਸੰਯੁਕਤ ਕਾਰਵਾਈ ਕਮੇਟੀ ’ਚ ਸ਼ਾਮਲ ਹੋਣ ਦੀ ਕੀਤੀ ਅਪੀਲ

ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕਈ ਸੂਬਿਆਂ ਦੇ ਅਪਣੇ ਹਮਰੁਤਬਾ ਨੂੰ ਚਿੱਠੀ ਲਿਖ ਕੇ ਲੋਕ ਸਭਾ ਸੀਟਾਂ ਦੀ ਹੱਦਬੰਦੀ ਵਿਰੁਧ ਲੜਨ ਲਈ ਸੰਯੁਕਤ ਕਾਰਵਾਈ ਕਮੇਟੀ (ਜੇ.ਏ.ਸੀ.) ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਸਟਾਲਿਨ ਨੇ ਪ੍ਰਸਤਾਵ ਦਿਤਾ ਕਿ ਜੇ.ਏ.ਸੀ. ਦੀ ਉਦਘਾਟਨੀ ਬੈਠਕ 22 ਮਾਰਚ, 2025 ਨੂੰ ਚੇਨਈ ’ਚ ਕੀਤੀ ਜਾਵੇ ਅਤੇ ਨੇਤਾਵਾਂ ਨੂੰ ਸਮੂਹਕ ਰਾਹ ਤਿਆਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਸਾਨੂੰ ਆਬਾਦੀ ਦੇ ਵਾਧੇ ਨੂੰ ਅਸਰਦਾਰ ਢੰਗ ਨਾਲ ਕਾਬੂ ਕਰਨ ਅਤੇ ਕੌਮੀ ਵਿਕਾਸ ਦੇ ਟੀਚਿਆਂ ਨੂੰ ਕਾਇਮ ਰੱਖਣ ਲਈ ਸਜ਼ਾ ਨਹੀਂ ਦਿਤੀ ਜਾਣੀ ਚਾਹੀਦੀ।’’

ਉਨ੍ਹਾਂ ਨੇ ਕਮੇਟੀ ’ਚ ਤਾਮਿਲਨਾਡੂ ਤੋਂ ਇਲਾਵਾ ਪੰਜਾਬ, ਕੇਰਲ, ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਪਛਮੀ ਬੰਗਾਲ ਅਤੇ ਓਡੀਸ਼ਾ ਨੂੰ ਸ਼ਾਮਲ ਹੋਣ ਦਾ ਸੱਦਾ ਦਿਤਾ। ਸਟਾਲਿਨ ਨੇ ਹੱਦਬੰਦੀ ਬਾਰੇ ਚਿੰਤਾਵਾਂ ਨੂੰ ਦੂਰ ਕਰਨ ਲਈ ਸਪੱਸ਼ਟਤਾ ਅਤੇ ਠੋਸ ਵਚਨਬੱਧਤਾ ਦੀ ਘਾਟ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਅਸਪਸ਼ਟ ਤੌਰ ’ਤੇ ਕਿਹਾ ਹੈ ਕਿ ਹੱਦਬੰਦੀ ਇਕਪਾਸੜ ਅਧਾਰ ’ਤੇ ਹੋਵੇਗੀ, ਬਿਨਾਂ ਇਹ ਦੱਸੇ ਕਿ ਅਜਿਹੀ ਗਿਣਤੀ ਲਈ ਕਿਹੜੇ ਅਧਾਰ ਦੀ ਵਰਤੋਂ ਕੀਤੀ ਜਾਵੇਗੀ। ਸਟਾਲਿਨ ਨੇ ਸਵਾਲ ਕੀਤਾ, ‘‘ਜਦੋਂ ਸਾਡੇ ਲੋਕਤੰਤਰ ਦੀ ਨੀਂਹ ਦਾਅ ’ਤੇ ਹੈ, ਤਾਂ ਕੀ ਅਸੀਂ ਅਜਿਹੇ ਅਸਪਸ਼ਟ ਭਰੋਸੇ ਨੂੰ ਮਨਜ਼ੂਰ ਕਰ ਸਕਦੇ ਹਾਂ? ਜਦੋਂ ਸਾਡੇ ਸੂਬਿਆਂ ਦਾ ਭਵਿੱਖ ਅਸਥਿਰ ਹੈ, ਤਾਂ ਕੀ ਅਸੀਂ ਪਾਰਦਰਸ਼ੀ ਗੱਲਬਾਤ ਦੇ ਹੱਕਦਾਰ ਨਹੀਂ ਹਾਂ?’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement