Kapil Sibal News: 'ਬਾਬਰੀ ਮਸਜਿਦ ਦਾ ਤਾਲਾ ਰਾਮ ਮੰਦਰ 'ਚ..', ਕਪਿਲ ਸਿੱਬਲ ਨੇ PM ਮੋਦੀ ਦੇ ਬਿਆਨ 'ਤੇ ਕਿਹਾ- ਤੁਹਾਡੀ ਐਕਸਪਾਇਰੀ ਡੇਟ ਆ ਗਈ
Published : May 8, 2024, 1:37 pm IST
Updated : May 8, 2024, 1:37 pm IST
SHARE ARTICLE
Kapil Sibal responded to PM Modi's statement News
Kapil Sibal responded to PM Modi's statement News

Kapil Sibal News: ਚੋਣ ਕਮਿਸ਼ਨ ਬਿਆਨਾਂ 'ਤੇ ਤਾਲਾ ਲਗਾ ਸਕਦਾ ਹੈ ਪਰ ਅਜਿਹਾ ਨਹੀਂ ਕਰਦਾ।

Lok Sabha Election 2024: ਪੀਐਮ ਮੋਦੀ ਨੇ ਲੋਕ ਸਭਾ ਚੋਣਾਂ ਵਿੱਚ ਐਨਡੀਏ ਲਈ 400 ਦਾ ਟੀਚਾ ਰੱਖਿਆ ਹੈ। ਇਸ ਦੌਰਾਨ ਪੀਐਮ ਮੋਦੀ ਨੇ ਇਸ ਰਾਜ਼ ਦਾ ਪਰਦਾਫਾਸ਼ ਕੀਤਾ ਕਿ ਐਨਡੀਏ ਇਸ ਵਾਰ ਲੋਕ ਸਭਾ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਕਿਉਂ ਮੰਗ ਰਹੀ ਹੈ? ਮੱਧ ਪ੍ਰਦੇਸ਼ ਦੇ ਧਾਰ 'ਚ ਰੈਲੀ ਦੌਰਾਨ ਪੀਐਮ ਨੇ ਕਿਹਾ ਕਿ ਉਹ 400 ਤੋਂ ਵੱਧ ਸੀਟਾਂ ਦੀ ਮੰਗ ਕਰ ਰਹੇ ਹਨ ਤਾਂ ਕਿ ਕਾਂਗਰਸ ਪਾਰਟੀ ਅਯੁੱਧਿਆ 'ਚ ਰਾਮ ਮੰਦਿਰ 'ਤੇ ਬਾਬਰੀ ਦਾ ਤਾਲਾ ਦੁਬਾਰਾ ਨਾ ਲਗਾਵੇ। ਹੁਣ ਇਸ ਬਿਆਨ 'ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਕਪਿਲ ਸਿੱਬਲ ਨੇ ਪੀਐਮ ਮੋਦੀ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ।

ਇਹ ਵੀ ਪੜ੍ਹੋ: Haryana News : ਭਾਰਤ ਵਿਚ ਕੁਲਫੀ ਵੇਚ ਕੇ ਆਪਣੇ ਪ੍ਰਵਾਰ ਦਾ ਢਿੱਡ ਭਰ ਰਹੇ ਪਾਕਿ ਦੇ ਸਾਬਕਾ ਸੰਸਦ ਮੈਂਬਰ ਦਿਵਿਆਰਾਮ  

ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸਿੱਬਲ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਦਾ ਬਿਆਨ ਹੈ? ਤੁਹਾਨੂੰ ਅਜਿਹਾ ਬਿਆਨ ਦੇਣ ਦੀ ਕੀ ਲੋੜ ਹੈ? ਇੰਨਾ ਹੀ ਨਹੀਂ ਕਪਿਲ ਸਿੱਬਲ ਨੇ ਕਿਹਾ ਕਿ ਲੱਗਦਾ ਹੈ ਕਿ ਤੁਹਾਡੀ ਐਕਸਪਾਇਰੀ ਡੇਟ ਨੇੜੇ ਹੈ। ਨਹੀਂ ਤਾਂ ਤੁਸੀਂ ਅਜਿਹਾ ਬਿਆਨ ਨਹੀਂ ਦੇਣਾ ਸੀ।

ਇਹ ਵੀ ਪੜ੍ਹੋ: BJP Candidate Naveen Jindal: 1,230 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ BJP ਉਮੀਦਵਾਰ ਨਵੀਨ ਜਿੰਦਲ

ਚੋਣ ਕਮਿਸ਼ਨ ਵੀ ਇਨ੍ਹੀਂ ਦਿਨੀਂ ਮੋਦੀ ਦਾ ਪਰਿਵਾਰ ਹੈ- ਕਪਿਲ ਸਿੱਬਲ
ਕਪਿਲ ਸਿੱਬਲ ਨੇ ਕਿਹਾ ਕੀ ਰਾਮ ਮੰਦਰ 'ਤੇ ਲਗਾਇਆ ਜਾ ਸਕਦਾ ਹੈ ਬਾਬਰੀ ਦਾ ਤਾਲਾ? ਪ੍ਰਧਾਨ ਮੰਤਰੀ ਨੂੰ ਪੁੱਛੋ, ਕੀ ਇਹ ਭਵਿੱਖਬਾਣੀ ਹੈ? ਇਹ ਕਿਵੇਂ ਸੰਭਵ ਹੈ? ਚੋਣ ਕਮਿਸ਼ਨ ਬਿਆਨਾਂ 'ਤੇ ਤਾਲਾ ਲਗਾ ਸਕਦਾ ਹੈ ਪਰ ਅਜਿਹਾ ਨਹੀਂ ਕਰਦਾ। ਇਹ ਇੱਕ ਵਿਵਾਦਪੂਰਨ ਬਿਆਨ ਹੈ ਅਤੇ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਚੋਣ ਕਮਿਸ਼ਨ ਸਟਾਰ ਪ੍ਰਚਾਰਕਾਂ ਦੇ ਬਿਆਨਾਂ 'ਤੇ ਤਾਲਾ ਲਗਾ ਸਕਦਾ ਹੈ ਪਰ ਇਸ ਦੀ ਕੋਈ ਤੁਕ ਨਹੀਂ ਕਿਉਂਕਿ ਅੱਜ ਕੱਲ੍ਹ ਉਹ ਵੀ ਮੋਦੀ ਦਾ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਉਨ੍ਹਾਂ ਦਾ ਪਰਿਵਾਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Kapil Sibal responded to PM Modi's statement News, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement