Punjab News: ਬਾਦਲ ਦਲ ’ਚ ਬੈਠੇ ਅਕਾਲੀਉ, ਏਦੂੰ ਕੋਈ ਹੋਰ ਵੱਡੀ ਦੁਰਗਤੀ ਹੋਈ ਤੋਂ ਜਾਗੋਗੇ? : ਦੁਪਾਲਪੁਰ
Published : Jun 8, 2024, 7:18 am IST
Updated : Jun 8, 2024, 7:18 am IST
SHARE ARTICLE
Tarlochan Singh Dupalpuri
Tarlochan Singh Dupalpuri

ਅਕਾਲੀ ਦਲ ਦੇ ਇਤਿਹਾਸ ’ਚ ਪਹਿਲੀ ਵਾਰ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ!

Punjab News: ਕੋਟਕਪੂਰਾ (ਗੁਰਿੰਦਰ ਸਿੰਘ) ‘ਹਾਲੇ ਵੀ ਬਾਦਲ ਦਲ ਵਿਚ ਘੇਸਲ ਮਾਰੀ ਬੈਠੇ ਅਕਾਲੀਉ ਐਨੀ ਦੁਰਗਤੀ ਕਰਾਉਣ ਤੋਂ ਬਾਅਦ ਹੁਣ ਕਿਸੇ ਹੋਰ ਵੱਡੀ ਬੇਇੱਜਤੀ ਹੋਈ ਤੋਂ ਜਾਗੋਗੇ?’ ਲੋਕ ਸਭਾ ਚੋਣਾਂ ਵਿਚ ਬਾਦਲ ਦਲ ਦੀ ਹੋਈ ਘੋਰ ਦੁਰਦਸ਼ਾ ’ਤੇ ਉਕਤ ਸਵਾਲ ਰਾਹੀਂ ਟਿੱਪਣੀ ਕਰਦਿਆਂ ਪ੍ਰਵਾਸੀ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਇਕ ਲਿਖਤੀ ਬਿਆਨ ’ਚ ਬਾਦਲ ਦਲ ’ਚ ਹਾਲੇ ਵੀ ਚੁੱਪ ਵੱਟੀ ਬੈਠੇ ਅਕਾਲੀਆਂ ਨੂੰ ਹਲੂਣਾ ਦਿੰਦਿਆਂ ਪੁੱਛਿਆ ਹੈ ਕਿ ਨੇਕ ਨੀਅਤ ਪੰਥਕ ਬਜ਼ੁਰਗ ਆਗੂਆਂ ਵਲੋਂ ਅਸਥਾਪਨ ਕੀਤੀ ਪੰਥਕ ਪਾਰਟੀ ਨੂੰ ਖੇਰੂੰ ਖੇਰੂੰ ਹੁੰਦਿਆਂ ਉਹ ਹੋਰ ਕਿੰਨਾ ਕੁ ਚਿਰ ਦੇਖਦੇ ਰਹਿਣਗੇ? ਪੰਜਾਬ ’ਚ ਪਹਿਲੀ ਵਾਰ ਦਸ ਲੋਕ ਸਭਾਈ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਦੇ ਬਾਵਜੂਦ, ਅਪਣੀ ਸੁਪਤਨੀ ਦੀ ਜਿੱਤ ਵਿਚ ਖੀਵੇ ਹੋਏ ਪ੍ਰਧਾਨ ਵਲੋਂ ਕੋਈ ਇਕ ਵੀ ਪ੍ਰਤੀਕਰਮ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਜਾਂ ਪੰਥ ਦੀ ਬਜਾਇ ਅਪਣਾ ਟੱਬਰ ਹੀ ਪ੍ਰਥਮ ਅਤੇ ਪਿਆਰਾ ਹੈ।

ਭਾਈ ਦੁਪਾਲਪੁਰ ਨੇ ਅਪਣੇ ਬਿਆਨ ਵਿਚ ਅੱਗੇ ਕਿਹਾ ਕਿ ਬੀਤੇ ਸਮੇਂ ਜਿਹੜੇ ਕੁਝ ਆਗੂ ਸ਼੍ਰੋਮਣੀ ਅਕਾਲੀ ਦਲ ਤੋਂ ‘ਬਾਦਲੀ ਪੰਜਾਲੀ’ ਉਤਾਰਨ ਦੀ ਅਵਾਜ਼ ਚੁੱਕਣ ਤੋਂ ਬਾਅਦ ਫਿਰ ‘ਯੂ-ਟਰਨ’ ਮਾਰ ਆਏ ਸਨ, ਉਨ੍ਹਾਂ ਨੂੰ ਅਪਣੇ ਵਾਪਸੀ ਵਾਲੇ ਫ਼ੈਸਲੇ ਦੇ ਪਛਤਾਵੇ ਹਿਤ ਪੰਥ ਤੋਂ ਮਾਫ਼ੀ ਮੰਗ ਕੇ ਅਕਾਲੀ ਦਲ ਦੇ ਪੁਨਰ ਗਠਨ ਲਈ ਮੁੜ ਤੋਂ ਸਿਰ ਜੋੜ ਕੇ ਯਤਨਸ਼ੀਲ ਹੋਣਾ ਚਾਹੀਦਾ ਹੈ। ਜਿਹੜੇ ਕੁੱਝ ਸਿੱਖ ਆਗੂ ਹਾਲੇ ਵੀ ਪੰਥ-ਪ੍ਰਸਤ ਹੋਣ ਦੀ ਥਾਂ ‘ਬਾਦਲ-ਪ੍ਰਸਤੀ’ ਦਾ ਰਾਗ ਗਾਉਂਦਿਆਂ ਕਹਿੰਦੇ ਹਨ ਕਿ ਬਾਦਲ ਪ੍ਰਵਾਰ ਹੀ ਪਾਰਟੀ ਚਲਾਉਣ ਲਈ ਖੁਲ੍ਹੀ ਮਾਇਆ ਖ਼ਰਚਣ ਦੇ ਸਮਰੱਥ ਹੈ, ਕੀ ਉਹ ਦੱਸ ਸਕਦੇ ਹਨ ਕਿ ਹੁਣੇ ਹੁਣੇ ਫ਼ਰੀਦਕੋਟ ਅਤੇ ਖਡੂਰ ਸਾਹਿਬ ਹਲਕਿਆਂ ਤੋਂ ਦੋ ਸਿੱਖ ਸਖਸ਼ੀਅਤਾਂ ਨੂੰ ਕਿਹੜੇ ਬਾਦਲਾਂ ਦੀ ਮਾਇਆ ਨੇ ਜਿਤਾਇਆ ਹੈ?

ਪਲ-ਪਲ ਖ਼ਾਤਮੇ ਵੱਲ ਵੱਧਦੀ ਜਾ ਰਹੀ ਪਾਰਟੀ ਨੂੰ ਖਾਮੋਸ਼ੀ ਧਾਰ ਕੇ ਦਰਸ਼ਕ ਬਣੇ ਆਗੂਆਂ ਨੇ ਕੰਧ ’ਤੇ ਲਿਖਿਆ ਪੜ੍ਹਨ ਵਾਂਗ ਇਹ ਦੇਖ ਹੀ ਲਿਆ ਹੋਵੇਗਾ ਕਿ ਉਪਰੋਥਲੀ ਕਈ ਵਾਰ ਸ਼ਰਮਿੰਦਗੀ ਭਰੀ ਹਾਰ ਦਾ ਮੂੰਹ ਦੇਖ ਰਹੀ ਪਾਰਟੀ ਨੂੰ ਮੰਦਹਾਲੀ ਬਣਾਉਣ ਪਿੱਛੇ ਪ੍ਰਧਾਨ ਦੀ ਹੈਂਕੜ ਵਾਲੀ ਜਕੜ ਹੀ ਹੈ!

ਭਾਈ ਦੁਪਾਲਪੁਰ ਨੇ ਕਾਂਗਰਸ ਪਾਰਟੀ ਵਲੋਂ ਮਲਿਕਅਰਜਨ ਖੜਗੇ ਨੂੰ ਪ੍ਰਧਾਨਗੀ ਸੌਂਪਣ ਦੀ ਮਿਸਾਲ ਦਿੰਦਿਆਂ ਸਿੱਖ ਆਗੂਆਂ ਨੂੰ ਸਲਾਹ ਦਿਤੀ ਕਿ ਉਹ ਵੀ ਅਕਾਲੀ ਦਲ ਨੂੰ ਪ੍ਰਵਾਰਵਾਦ ਤੋਂ ਮੁਕਤ ਕਰਾਉਣ ਲਈ ਫਿਲਹਾਲ ‘ਕੋਈ ਖੜਗੇ’ ਲੱਭ ਲੈਣ ਤਾਂ ਕਿ ਪੰਜਾਬ ਵਾਸੀਆਂ ਦੇ ਦਿਲਾਂ ’ਚੋਂ ਬਾਦਲ ਨਾਂ ਪ੍ਰਤੀ ਚਿੜ੍ਹ ਤੇ ਗੁੱਸਾ ਦੂਰ ਹੋ ਜਾਵੇ। ਅਜਿਹੇ ਅਹਿਮ ਫ਼ੈਸਲੇ ਲੈਣ ਦਾ ਵੇਲਾ ਲੰਘਦਾ ਜਾ ਰਿਹਾ ਹੈ। ਜੇਕਰ ਜ਼ਿੰਮੇਵਾਰ ਆਗੂਆਂ ਨੇ ਹੁਣ ਵੀ ਕੋਈ ਇਨਕਲਾਬੀ ਕਦਮ ਨਾ ਚੁੱਕੇ ਤਾਂ ਉਨ੍ਹਾਂ ਦਾ ਇਹ ਹਾਲ ਹੋਵੇਗਾ, ਜਿਵੇਂ ਕਿਤੇ ਲੰਗਰ ਵਿਖੇ ਪ੍ਰਸ਼ਾਦਾ ਛਕਣ ਉਪਰੰਤ ਪੰਗਤਾਂ ’ਚ ਚੁੱਪ ਚਾਪ ਬੈਠੇ ਇੱਧਰ ਉੱਧਰ ਝਾਕੀ ਜਾ ਰਹੇ ਸੱਜਣਾ ਨੂੰ, ਲੰਗਰ ਵਰਤਾਵੇ ਮਖੌਲ ਵਜੋਂ ਪੁੱਛਦੇ ਹੁੰਦੇ ਹਨ ਕਿ ਖ਼ਾਲਸਾ ਜੀ, ਹੁਣ ਕੀ ਖੱਟਾ ਉਡੀਕ ਰਹੇ ਹੋ ਤੁਸੀਂ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement