
ਪਹਿਲਾਂ ਆਮ ਆਦਮੀ ਪਾਰਟੀ ਵਿਚ ਜਾਣ ਦੀ ਚਰਚਾ ਸੀ
ਚੰਡੀਗੜ੍ਹ : ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਅਦਲਾ ਬਦਲੀਆਂ ਦਾ ਰੁਝਾਨ ਚਲ ਰਿਹਾ ਹੈ। ਤਾਜ਼ਾ ਜਾਣਕਾਰੀ ਅੰਮ੍ਰਿਤਸਰ ਤੋਂ ਹੈ ਜਿਥੇ ਕਾਂਗਰਸ MP ਜਸਬੀਰ ਡਿੰਪਾ ਦੇ ਭਰਾ ਰਾਜਨ ਗਿੱਲ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵਲੋਂ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਪਾਰਟੀ ਵਿਚ ਜੀ ਆਇਆਂ ਆਖਿਆ।
Rajan Gill
ਦੱਸਣਯੋਗ ਹੈ ਕਿ ਜਸਬੀਰ ਸਿੰਘ ਡਿੰਪਾ ਦੇ ਬੇਟੇ ਗੁਰਸੰਤ ਉਪਦੇਸ਼ ਸਿੰਘ ਗਿੱਲ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਵੇਦਾਰ ਸਨ ਪਰ ਕਾਂਗਰਸ ਨੇ ਰਮਨਜੀਤ ਸਿੰਘ ਸਿੱਕੀ ਨੂੰ ਟਿਕਟ ਦੇ ਕੇ ਨਿਵਾਜਿਆ ਹੈ ਜਿਸ ਤੋਂ ਡਿੰਪਾ ਦਾ ਪਰਿਵਾਰ ਨਾਰਾਜ਼ ਚੱਲ ਰਿਹਾ ਸੀ। ਇਸ ਦੇ ਚਲਦੇ ਹੀ ਅੱਜ ਉਨ੍ਹਾਂ ਦੇ ਭਰਾ ਰਾਜਨ ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿਚ ਜਾਣਾ ਸਹੀ ਸਮਝਿਆ ਹੈ।
rajan gill joins SAD
ਇਸ ਤੋਂ ਪਹਿਲਾਂ ਰਾਜਨ ਗਿੱਲ ਦੇ ਪਰਿਵਾਰ ਦੀਆਂ ਆਮ ਆਦਮੀ ਪਾਰਟੀ 'ਚ ਵੀ ਜਾਣ ਦੀਆਂ ਚਰਚਾਵਾਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਵਿਚ ਜਾਣ ਮਗਰੋਂ ਉਨ੍ਹਾਂ ਕਿਆਸਰਾਈਆਂ 'ਤੇ ਵੀ ਅੱਜ ਵਿਰਾਮ ਲੱਗ ਗਿਆ ਹੈ। ਡਿੰਪਾ ਦੇ ਦਾਦਾ ਗੁਰਦਿਤ ਸਿੰਘ ਸ਼ਾਹ ਆਜ਼ਾਦੀ ਘੁਲਾਟੀਏ ਰਹੇ ਤੇ ਪਿਤਾ ਬਿਆਸ ਸੰਤ ਸਿੰਘ ਲਿੱਦੜ ਬਿਆਸ ਹਲਕੇ ਤੋਂ ਵਿਧਾਇਕ ਰਹੇ ਹਨ। ਡਿੰਪਾ ਖੁਦ ਬਿਆਸ ਤੋਂ ਵਿਧਾਇਕ ਰਹੇ ਹਨ ਅਤੇ ਇਸ ਵੇਲੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਨ।