
ਦੇਸ਼ਭਰ ‘ਚ ਦਲਿਤਾਂ ‘ਤੇ ਕਥਿਤ ਅੱਤਿਆਚਾਰ ਦੇ ਖਿਲਾਫ਼ ਕਾਂਗਰਸ ਪਾਰਟੀ ਪੂਰੇ ਦੇਸ਼ ‘ਚ ਭੁੱਖ ਹੜਤਾਲ ਕਰ ਰਹੀ ਹੈ।
ਨਵੀਂ ਦਿੱਲੀ: ਦੇਸ਼ਭਰ ‘ਚ ਦਲਿਤਾਂ ‘ਤੇ ਕਥਿਤ ਅੱਤਿਆਚਾਰ ਦੇ ਖਿਲਾਫ਼ ਕਾਂਗਰਸ ਪਾਰਟੀ ਪੂਰੇ ਦੇਸ਼ ‘ਚ ਭੁੱਖ ਹੜਤਾਲ ਕਰ ਰਹੀ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਆਪ ਰਾਜਘਾਟ ‘ਤੇ ਭੁੱਖ ਹੜਤਾਲ ‘ਤੇ ਬੈਠੇ ਹਨ ਪਰ ਇਸ ਦੌਰਾਨ ਇਕ ਤਸਵੀਰ ਸਾਹਮਣੇ ਆਈ ਹੈ। ਬੀਜੇਪੀ ਨੇਤਾ ਹਰੀਸ਼ ਖੁਰਾਨਾ ਨੇ ਇਕ ਤਸਵੀਰ ਪੋਸਟ ਕੀਤੀ ਹੈ ਜਿਸ ‘ਚ ਕਾਂਗਰਸ ਨੇਤਾ ਅਜੈ ਮਾਕਨ, ਹਾਰੁਨ ਯੁਸੁਫ, ਅਰਵਿੰਦਰ ਸਿੰਘ ਲਵਲੀ ਛੋਲੇ ਭਟੂਰੇ ਖਾ ਰਹੇ ਹਨ। ਦਸ ਦਈਏ ਕਿ ਹਰੀਸ਼ ਖੁਰਾਨਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਨੇਤਾ ਮਦਨ ਲਾਲ ਖੁਰਾਨਾ ਦੇ ਬੇਟੇ ਹਨ।
Congress Leaders Ate At Restaurant Before Protest Fast ਹਰੀਸ਼ ਖੁਰਾਨਾ ਨੇ ਟਵੀਟ ਕਰ ਲਿਖਿਆ ਕਿ ਕਾਂਗਰਸ ਦੇ ਨੇਤਾਵਾਂ ਨੇ ਲੋਕਾਂ ਨੂੰ ਰਾਜਘਾਟ ‘ਤੇ ਹੜਤਾਲ ਲਈ ਬੁਲਾਇਆ ਹੈ, ਆਪ ਇਕ ਰੇਸਤਰਾ ‘ਚ ਬੈਠ ਛੋਲੇ ਭਟੂਰੇ ਦੇ ਮਜ਼ੇ ਲੈ ਰਹੇ ਹਨ, ਹੜਤਾਲ ਹੈ ਜਾਂ ਮਜ਼ਾਲ। ਦਿੱਲੀ ਬੀਜੇਪੀ ਦੇ ਮੁਖੀ ਮਨੋਜ ਤਿਵਾਰੀ ਨੇ ਵੀ ਹਰੀਸ਼ ਖੁਰਾਨਾ ਦੇ ਇਸ ਟਵੀਟ ਦਾ ਰੀਟਵੀਟ ਕੀਤਾ ਉਨ੍ਹਾਂ ਲਿਖਿਆ ਕਿ ਤਿੰਨ ਘੰਟੇ ਵੀ ਬਿਨ੍ਹਾਂ ਖਾਦੇ ਪੀਤੇ ਨਹੀਂ ਰਹਿ ਸਕਦੇ।
BJP tweetਕਾਂਗਰਸ ਪਾਰਟੀ ਅੱਜ ਦੇਸ਼ ਭਰ ‘ਚ ਭੁੱਖ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਕਰ ਰਹੀ ਹੈ। ਰਾਜਘਾਟ ਦਿੱਲੀ ‘ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਹੁਣ ਕੁੱਝ ਹੀ ਦੇਰ ‘ਚ ਹੜਤਾਲ ਦੀ ਜਗ੍ਹਾ ‘ਤੇ ਪਹੁੰਚਣ ਵਾਲੇ ਹਨ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵਾਪਸ ਭੇਜ ਦਿਤਾ ਗਿਆ ਹੈ, ਇਸ ਨੂੰ ਲੈ ਕੇ ਕਾਫ਼ੀ ਵਿਵਾਦ ਹੋ ਰਿਹਾ ਹੈ।
Congress Leaders Ate At Restaurant Before Protest Fastਦਸ ਦਈਏ ਕਿ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ 1984 ‘ਚ ਹੋਏ ਸਿੱਖ ਦੰਗਿਆਂ ਦੇ ਮੁਲਜ਼ਮ ਹਨ, ਹਾਲਾਂਕਿ ਜਗਦੀਸ਼ ਟਾਈਟਲਰ ਨੇ ਕਿਹਾ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਹਨ, ਬਲਕਿ ਜਨਤਾ ਦੇ ਵਿਚ ਜਾ ਕੇ ਬੈਠਣਗੇ। ਭੁੱਖ ਹੜਤਾਲ 'ਚ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਤੋਂ ਇਲਾਵਾ ਹੋਰ ਕਈ ਵੱਡੇ ਨੇਤਾ ਉੱਥੇ ਮੌਜੂਦ ਹਨ।
Jagdesh tytler ਕਾਂਗਰਸ ਵਰਕਰ ਭਾਜਪਾ ਸਰਕਾਰ ਦੇ ਖਿਲਾਫ਼ ਅਤੇ ਦੇਸ਼ ‘ਚ ਸੰਪਰਦਾਇਕ ਸ਼ਾਂਤੀ ਨੂੰ ਬੜਾਵਾ ਦੇਣ ਲਈ ਸਾਰੇ ਸੂਬਿਆਂ ‘ਚ ਅਤੇ ਜਿਲ੍ਹਾ ਦਫ਼ਤਰਾਂ ‘ਚ ਇਕ ਦਿਨ ਦੀ ਹੜਤਾਲ ਕਰ ਰਹੇ ਹਨ। ਕਾਂਗਰਸ ਪਾਰਟੀ ਸੀਬੀਐੱਸਸੀ ਪੇਪਰ ਲੀਕ, ਪੀਐੱਨਬੀ ਘੋਟਾਲ, ਕਾਵੇਰੀ ਮੁੱਦੇ, ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਅਤੇ ਦਲਿਤ ਦੇ ਖਿਲਾਫ਼ ਹੋ ਰਹੇ ਹਮਲੇ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਸੰਸਦ ‘ਚ ਚਰਚਾ ਕਰਾਉਣ ‘ਚ ਕੇਂਦਰ ਸਰਕਾਰ ਦੀ ਨਾਕਾਮੀ ਖਿਲਾਫ਼ ਧਰਨਾ ਦੇ ਰਹੇ ਹਨ।