
ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ...
ਚੰਡੀਗੜ੍ਹ : ਦਾਖਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਦਾ ਅਸਤੀਫ਼ਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਮੰਜ਼ੂਰ ਕਰ ਲਿਆ ਹੈ।
Rana Kanwarpal Singh
ਯਾਦ ਰਹੇ ਕਿ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਫੂਲਕਾ ਨੇ ਸਪੀਕਰ ਨੂੰ ਈਮੇਲ ਕਰ ਕੇ ਅਸਤੀਫਾ ਮੰਜ਼ੂਰ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਫਗਵਾੜਾ ਤੇ ਜਲਾਲਾਬਾਦ ਦੀ ਚੋਣ ਦੇ ਨਾਲ ਹੀ ਦਾਖਾ (ਲੁਧਿਆਣਾ) ਹਲਕਾ ਦੀ ਵੀ ਜ਼ਿਮਨੀ ਚੋਣ ਕਰਵਾਈ ਜਾ ਸਕੇ। ਦਾਖਾ ਨੇ ਅਸਤੀਫ਼ਾ ਮੰਜ਼ੂਰ ਨਾ ਕਰਨ 'ਤੇ ਸੁਪਰੀਮ ਕੋਰਟ ਦਾ ਸਹਾਰਾ ਲੈਣ ਦੀ ਧਮਕੀ ਦਿੱਤੀ ਸੀ। ਫੂਲਕਾ ਨੇ ਪਿਛਲੇ ਸਾਲ ਆਪ ਦੀ ਮੁਢਲੀ ਮੈਂਬਰਸ਼ਿਪ ਤੇ ਵਿਧਾਇਕ ਦੇ ਅਹੁੱਦੇ ਤੋ ਅਸਤੀਫਾ ਦੇ ਦਿੱਤਾ ਸੀ।