ਬਿਹਾਰ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਖਤਮ
Published : Nov 9, 2025, 7:56 pm IST
Updated : Nov 9, 2025, 7:57 pm IST
SHARE ARTICLE
Campaigning for Bihar assembly elections ends
Campaigning for Bihar assembly elections ends

ਪਹਿਲੇ ਪੜਾਅ ਦੀਆਂ ਵੋਟਾਂ ਪਈਆਂ ਸਨ 6 ਨਵੰਬਰ ਨੂੰ, ਦੂਜੇ ਪੜਾਅ ਦੀਆਂ ਵੋਟਾਂ 11 ਨਵੰਬਰ ਨੂੰ ਪੈਣਗੀਆਂ

ਪਟਨਾ: ਬਿਹਾਰ ’ਚ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਪੜਾਅ ਦੀ ਮੁਹਿੰਮ ਐਤਵਾਰ ਸ਼ਾਮ ਨੂੰ ਖਤਮ ਹੋ ਗਈ, ਜਿਸ ਨਾਲ ਸੂਬੇ ’ਚ ਸੱਤਾ ਦੀ ਦੌੜ ’ਚ ਸ਼ਾਮਲ ਇਕ-ਦੂਜੇ ਦੀਆਂ ਵਿਰੋਧੀ ਪਾਰਟੀਆਂ ਵਿਚਕਾਰ ਲਗਭਗ ਇਕ ਮਹੀਨੇ ਤੋਂ ਚੱਲ ਰਹੀ ਸ਼ਬਦਾਂ ਦੀ ਤਿੱਖੀ ਜੰਗ ਖਤਮ ਹੋ ਗਈ।

ਪਹਿਲੇ ਪੜਾਅ ਦੀਆਂ ਵੋਟਾਂ 6 ਨਵੰਬਰ ਨੂੰ ਪਈਆਂ ਸਨ, ਜਦਕਿ ਦੂਜੇ ਪੜਾਅ ਦੀਆਂ ਵੋਟਾਂ 11 ਨਵੰਬਰ ਨੂੰ ਪੈਣਗੀਆਂ, ਜਿਸ ਤੋਂ ਬਾਅਦ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਦੂਜੇ ਪੜਾਅ ’ਚ 122 ਸੀਟਾਂ ਉਤੇ ਵੋਟਾਂ ਪੈਣਗੀਆਂ, ਜਦਕਿ ਪਹਿਲੇ ਗੇੜ ’ਚ 121 ਵਿਧਾਨ ਸਭਾ ਸੀਟਾਂ ਉਤੇ ਵੋਟਿੰਗ ਹੋਈ ਸੀ।

ਇਸ ਪੜਾਅ ਵਿਚ ਚੋਣਾਂ ਲਈ ਜਾਣ ਵਾਲੀਆਂ ਮਹੱਤਵਪੂਰਨ ਸੀਟਾਂ ਵਿਚ ਚਕਾਈ ਸ਼ਾਮਲ ਹੈ, ਜਿਸ ਉਤੇ ਜੇ.ਡੀ.ਯੂ. ਦੇ ਮੰਤਰੀ ਸੁਮਿਤ ਕੁਮਾਰ ਸਿੰਘ ਦੁਬਾਰਾ ਚੋਣ ਲੜ ਰਹੇ ਹਨ। ਭਾਜਪਾ ਵਿਧਾਇਕ ਸ਼੍ਰੇਅਸੀ ਸਿੰਘ ਦੀ ਜਮੁਈ, ਜੇ.ਡੀ.ਯੂ. ਦੇ ਮੰਤਰੀ ਲੇਸ਼ੀ ਸਿੰਘ ਦਾ ਧਮਦਹਾ ਅਤੇ ਭਾਜਪਾ ਮੰਤਰੀ ਨੀਰਜ ਕੁਮਾਰ ਸਿੰਘ ਦੀ ਛੱਤਾਪੁਰ ਵੀ ਅਹਿਮ ਸੀਟਾਂ ਵਿਚ ਸ਼ਾਮਲ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਖਰੀ ਦਿਨ ਆਪੋ-ਅਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਨੂੰ ਅੰਤਮ ਛੋਹ ਦਿਤੀ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੀਮਾਂਚਲ ਖੇਤਰ ਦੇ ਕਿਸ਼ਨਗੰਜ ਅਤੇ ਪੂਰਨੀਆ ਜ਼ਿਲ੍ਹਿਆਂ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ, ਜਿੱਥੇ ਮੁਸਲਮਾਨਾਂ ਦੀ ਵੱਡੀ ਆਬਾਦੀ ਹੈ, ਜਿਨ੍ਹਾਂ ਦਾ ਸਮਰਥਨ ਵਿਰੋਧੀ ਧਿਰ ਇੰਡੀਆ ਬਲਾਕ ਲਈ ਮਹੱਤਵਪੂਰਨ ਹੈ।

ਇਹ ਗਾਂਧੀ ਦੀ ਇਕ ਜ਼ੋਰਦਾਰ ਮੁਹਿੰਮ ਸੀ, ਜਿਨ੍ਹਾਂ ਨੇ ਕੁਲ ਮਿਲਾ ਕੇ 15 ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕੁੱਝ ਮਹੀਨੇ ਪਹਿਲਾਂ ਪੰਦਰਵਾੜੇ ਦੀ ਵੋਟਰ ਅਧਿਕਾਰ ਯਾਤਰਾ ਦੀ ਅਗਵਾਈ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ, ਹਾਲਾਂਕਿ ਉਨ੍ਹਾਂ ਦੇ ‘ਵੋਟ ਚੋਰੀ’ ਦੇ ਦੋਸ਼ਾਂ ਨੇ ਚੋਣ ਦਾ ਤਖ਼ਤਾ ਬਣਨ ਲਈ ਲੋਕਾਂ ਦੀ ਕਲਪਨਾ ਨੂੰ ਫੜਿਆ ਨਹੀਂ ਸੀ।

ਸ਼ਾਹ, ਜੋ ਕਈ ਦਿਨਾਂ ਤੋਂ ਚੋਣਾਂ ਵਾਲੇ ਰਾਜ ਵਿਚ ਰਹਿ ਰਹੇ ਹਨ, ਕਿਸੇ ਵੀ ਕੌਮੀ ਨੇਤਾ ਵਲੋਂ ਹੁਣ ਤਕ ਦੀ ਸੱਭ ਤੋਂ ਤੀਬਰ ਮੁਹਿੰਮ ਚਲਾ ਰਹੇ ਹਨ, ਨੇ ਸਾਸਾਰਾਮ ਅਤੇ ਅਰਵਾਲ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ, ਜਿੱਥੇ ਭਾਜਪਾ ਮੁਕਾਬਲਤਨ ਕਮਜ਼ੋਰ ਹੈ ਅਤੇ ਇਸ ਲਈ ਪਾਰਟੀ ਦੇ ਅਸਲ ਮੁੱਖ ਰਣਨੀਤੀਕਾਰ ਦੇ ਰਾਡਾਰ ਉਤੇ ਹਨ। ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਧ ਸਿੰਘ ਨੇ ਅਪਣੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਔਰੰਗਾਬਾਦ ਅਤੇ ਕੈਮੂਰ ਜ਼ਿਲ੍ਹਿਆਂ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ।

ਚੋਣ ਪ੍ਰਚਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜ਼ੋਰਦਾਰ ਪ੍ਰਚਾਰ ਲਈ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਰੋਡ ਸ਼ੋਅ ਤੋਂ ਇਲਾਵਾ 14 ਰੈਲੀਆਂ ਲਈ ਸਮਾਂ ਕਢਿਆ।

ਇਸ ਚੋਣ ਵਿਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਹਿਲੀ ਵਾਰ ਬਿਹਾਰ ਵਿਚ ਚੋਣ ਪ੍ਰਚਾਰ ਕੀਤਾ। ਉਸ ਨੇ 10 ਰੈਲੀਆਂ ਅਤੇ ਇਕ ਰੋਡ ਸ਼ੋਅ ਦੇ ਨਾਲ ਕਾਫ਼ੀ ਜ਼ੋਰਦਾਰ ਮੁਹਿੰਮ ਦੀ ਅਗਵਾਈ ਕੀਤੀ, ਹਾਲਾਂਕਿ ਉਸ ਦੀ ਇਕ ਚੋਣ ਮੀਟਿੰਗ ਰੱਦ ਕਰਨੀ ਪਈ ਕਿਉਂਕਿ ਖਰਾਬ ਮੌਸਮ ਨੇ ਉਨ੍ਹਾਂ ਨੂੰ ਸਮਾਗਮ ਸਥਾਨ ਉਤੇ ਪਹੁੰਚਣ ਲਈ ਹੈਲੀਕਾਪਟਰ ਲੈਣ ਤੋਂ ਰੋਕਿਆ।

ਭਾਜਪਾ ਦੇ ਸਿਤਾਰਿਆਂ ਨਾਲ ਭਰੀ ਮੁਹਿੰਮ ਵਿਚ ਇਸ ਦੇ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ, ਕ੍ਰਮਵਾਰ ਯੋਗੀ ਆਦਿੱਤਿਆਨਾਥ, ਹਿਮੰਤ ਬਿਸਵਾ ਸਰਮਾ ਅਤੇ ਮੋਹਨ ਯਾਦਵ ਵਰਗੇ ਖੇਤਰੀ ਸਕੱਤਰ - ਯੂ.ਪੀ., ਅਸਾਮ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਇਲਾਵਾ ਅਦਾਕਾਰ ਤੋਂ ਸਿਆਸਤਦਾਨ ਬਣੇ ਰਵੀ ਕਿਸ਼ਨ ਅਤੇ ਮਨੋਜ ਤਿਵਾੜੀ ਵੀ ਸ਼ਾਮਲ ਸਨ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement