ਮਨੀਪੁਰ ਸਰਕਾਰ ਨੇ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਸਥਾਨ ਨੂੰ ਪ੍ਰਵਾਨਗੀ ਦਿਤੀ 
Published : Jan 10, 2024, 3:06 pm IST
Updated : Jan 10, 2024, 8:17 pm IST
SHARE ARTICLE
Congress File Photo
Congress File Photo

ਅਸੀਂ ਵਚਨਬੱਧ ਹਾਂ ਕਿ ਮਨੀਪੁਰ ਅਤੇ ਇੰਫ਼ਾਲ ਤੋਂ ਹੀ ਯਾਤਰਾ ਸ਼ੁਰੂ ਕਰਾਂਗੇ, ਇੰਫ਼ਾਲ ’ਚ ਹੀ ਕਿਸੇ ਹੋਰ ਸਥਾਨ ਲਈ ਇਜਾਜ਼ਤ ਮੰਗੀ : ਵੇਣੂਗੋਪਾਲ

ਇੰਫਾਲ: ਮਨੀਪੁਰ ਸਰਕਾਰ ਨੇ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਕਾਂਗਰਸ ਦੀ ਪ੍ਰਸਤਾਵਿਤ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸ਼ੁਰੂਆਤ ਲਈ ਸਥਾਨ ਨੂੰ ਮਨਜ਼ੂਰੀ ਦੇ ਦਿਤੀ ਹੈ। ਮਨੀਪੁਰ ਸਰਕਾਰ ਦੀ ਮਨਜ਼ੂਰੀ ਕਾਂਗਰਸ ਵਲੋਂ ਇੱਥੇ ਹੱਟਾ ਕੰਗਜੇਬੰਗ ਮੈਦਾਨ ਤੋਂ ਯਾਤਰਾ ਨੂੰ ਹਰੀ ਝੰਡੀ ਵਿਖਾਉਣ ਲਈ ਸੰਪਰਕ ਕਰਨ ਦੇ ਅੱਠ ਦਿਨ ਬਾਅਦ ਆਈ ਹੈ। ਇੰਫਾਲ ਪੂਰਬੀ ਜ਼ਿਲ੍ਹਾ ਕੁਲੈਕਟਰ ਦੇ ਦਫਤਰ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ, ‘‘ਕਿਸੇ ਵੀ ਅਣਸੁਖਾਵੀਂ ਘਟਨਾ ਅਤੇ ਕਾਨੂੰਨ ਵਿਵਸਥਾ ’ਚ ਗੜਬੜ ਨੂੰ ਰੋਕਣ ਲਈ ਯਾਤਰਾ ਨੂੰ 14 ਜਨਵਰੀ ਨੂੰ ਸਿਰਫ ਸੀਮਤ ਗਿਣਤੀ ’ਚ ਲੋਕਾਂ ਨਾਲ ਰਵਾਨਾ ਕਰਨ ਦੀ ਇਜਾਜ਼ਤ ਦਿਤੀ ਗਈ ਹੈ। ਭਾਗੀਦਾਰਾਂ ਦੀ ਗਿਣਤੀ ਅਤੇ ਨਾਮ ਇਸ ਦਫਤਰ ਨੂੰ ਪਹਿਲਾਂ ਹੀ ਉਪਲਬਧ ਕਰਵਾਏ ਜਾਣਗੇ ਤਾਂ ਜੋ ਇਹ ਸਾਰੇ ਲੋੜੀਂਦੇ ਸਾਵਧਾਨੀ ਕਦਮ ਚੁੱਕਣ ਦੇ ਯੋਗ ਹੋ ਸਕੇ।’’

ਹੁਕਮ ’ਚ ਅੱਗੇ ਦਸਿਆ ਗਿਆ ਹੈ ਕਿ ਇੰਫਾਲ ਪੂਰਬੀ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਨੇ ਇਕ ਰੀਪੋਰਟ ਸੌਂਪੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਸਥਾਨ ’ਤੇ ਭਾਰਤ ਜੋੜੋ ਨਿਆਂ ਯਾਤਰਾ ਦੇ ਉਦਘਾਟਨ ਸਮਾਰੋਹ ਦੌਰਾਨ ਭਾਰੀ ਭੀੜ ਹੋਣ ਦੀ ਉਮੀਦ ਹੈ। ਸੂਬੇ ’ਚ ਕਾਨੂੰਨ ਵਿਵਸਥਾ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਭਾਰੀ ਭੀੜ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਇੰਫਾਲ ਪੂਰਬੀ ਜ਼ਿਲ੍ਹੇ ’ਚ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਵੀ ਲਾਗੂ ਹਨ।’’ (ਪੀਟੀਆਈ)

ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਮਨੀਪੁਰ ਸਰਕਾਰ ਨੇ ਉਸ ਨੂੰ ਇੰਫਾਲ ਦੇ ਪੈਲੇਸ ਗਰਾਊਂਡ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ।

ਇਸ ਤੋਂ ਪਹਿਲਾਂ ਸਵੇਰੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਸੀ ਕਿ ਕਾਂਗਰਸ ਯਾਤਰਾ ਸ਼ੁਰੂ ਕਰਨ ਲਈ ਇੰਫਾਲ ਵਿਚ ਇਕ ਹੋਰ ਸਥਾਨ ਦੀ ਚੋਣ ਕਰੇਗੀ। ਉਨ੍ਹਾਂ ਕਿਹਾ, ‘‘ਅਸੀਂ ਵਚਨਬੱਧ ਹਾਂ ਕਿ ਅਸੀਂ ਮਨੀਪੁਰ ਅਤੇ ਇੰਫਾਲ ਤੋਂ ਯਾਤਰਾ ਸ਼ੁਰੂ ਕਰਾਂਗੇ। ਇੰਫਾਲ ’ਚ ਕਿਸੇ ਹੋਰ ਜਗ੍ਹਾ ਲਈ ਇਜਾਜ਼ਤ ਮੰਗੀ ਗਈ ਹੈ।’’

ਹਾਲ ਹੀ ’ਚ ਮਨੀਪੁਰ ਅਤੇ ਅਸਾਮ ਦਾ ਦੌਰਾ ਕਰਨ ਵਾਲੇ ਵੇਣੂਗੋਪਾਲ ਨੇ ਕਿਹਾ, ‘‘ਅਸੀਂ ਵੇਖਿਆ ਕਿ ਇਸ ਯਾਤਰਾ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਜ਼ਬਰਦਸਤ ਮਾਹੌਲ ਹੈ। ‘ਭਾਰਤ ਜੋੜੋ ਯਾਤਰਾ’ ਦੀ ਤਰ੍ਹਾਂ ਇਹ ਯਾਤਰਾ ਵੀ ਬਹੁਤ ਸਫਲ ਹੋਣ ਜਾ ਰਹੀ ਹੈ।’’

ਉਨ੍ਹਾਂ ਕਿਹਾ, ‘ਇਹ ਦੌਰਾ ਦੇਸ਼ ਅਤੇ ਕਾਂਗਰਸ ਲਈ ਇਤਿਹਾਸਕ ਹੈ। ਅਸੀਂ ਦੇਸ਼ ਲਈ ਨਿਆਂ ਦੀ ਮੰਗ ਕਰ ਰਹੇ ਹਾਂ।’’ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਨਿਆਏ ਯਾਤਰਾ’ 14 ਜਨਵਰੀ ਨੂੰ ਇੰਫਾਲ ਤੋਂ ਸ਼ੁਰੂ ਹੋਵੇਗੀ ਅਤੇ 20 ਮਾਰਚ ਨੂੰ ਮੁੰਬਈ ’ਚ ਸਮਾਪਤ ਹੋਵੇਗੀ।

Location: India, Delhi, New Delhi

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement