ਭਾਜਪਾ ਆਗੂ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਦੂਜਿਆਂ ਦੀ ਭਲਾਈ ਲਈ ਕੰਮ ਕਰਨ ਦਾ ਟੀਚਾ ਮਿੱਥਦਾ ਹੈ ਤਾਂ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ।
Shivraj Chouhan: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਿੱਪਣੀ ਕੀਤੀ ਹੈ ਕਿ ਜਦੋਂ ਕੋਈ ਵੀ ਉੱਚ ਅਹੁਦੇ 'ਤੇ ਨਹੀਂ ਰਹਿੰਦਾ ਤਾਂ ਹੋਰਡਿੰਗ ਤੋਂ ਤਸਵੀਰਾਂ 'ਗਧੇ ਦੇ ਸਿਰ ਤੋਂ ਸਿੰਗ' ਵਾਂਗ ਗਾਇਬ ਹੋ ਜਾਂਦੀਆਂ ਹਨ। ਉਨ੍ਹਾਂ ਦਾ ਇਹ ਬਿਆਨ ਨਵੰਬਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵੱਡੀ ਜਿੱਤ ਦੇ ਬਾਵਜੂਦ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਤੋਂ ਖੁੰਝ ਜਾਣ ਤੋਂ ਬਾਅਦ ਆਇਆ ਹੈ।
ਭਾਜਪਾ ਆਗੂ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਦੂਜਿਆਂ ਦੀ ਭਲਾਈ ਲਈ ਕੰਮ ਕਰਨ ਦਾ ਟੀਚਾ ਮਿੱਥਦਾ ਹੈ ਤਾਂ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ। ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਚੌਹਾਨ ਨੇ ਕਿਹਾ, “ਜਦੋਂ ਅਸੀਂ ਦੂਜਿਆਂ ਲਈ ਕੰਮ ਕਰਨ ਦਾ ਟੀਚਾ ਮਿੱਥਦੇ ਹਾਂ ਤਾਂ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਂਦੀ ਹੈ। ਮੇਰੇ ਕੋਲ ਅਜੇ ਵੀ ਸਮਾਂ ਨਹੀਂ ਹੈ। ਮੈਂ ਲਗਾਤਾਰ ਵਿਅਸਤ ਰਹਿੰਦਾ ਹਾਂ। ਇਹ ਚੰਗੀ ਗੱਲ ਹੈ ਕਿ ਸਾਨੂੰ ਰਾਜਨੀਤੀ ਤੋਂ ਦੂਰ ਰਹਿ ਕੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ”। ਚੌਹਾਨ ਨੇ ਕਿਹਾ ਕਿ ਰਾਜਨੀਤੀ ਵਿਚ ਸਰਗਰਮ ਲੋਕ ਵੀ ਲਗਨ ਨਾਲ ਚੰਗਾ ਕੰਮ ਕਰਦੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਕਿਹਾ, ''ਮੋਦੀ ਜੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਵਰਗੇ ਨੇਤਾ ਹਨ ਜੋ ਦੇਸ਼ ਲਈ ਜਿਉਂਦੇ ਹਨ ਪਰ ਰੰਗ ਦੇਖਣ ਵਾਲੇ ਬਹੁਤ ਹਨ। ਜੇ ਤੁਸੀਂ ਮੁੱਖ ਮੰਤਰੀ ਹੋ, (ਅਜਿਹੇ ਲੋਕ ਕਹਿੰਦੇ ਹਨ) 'ਭਾਈ ਸਾਹਬ, ਤੁਹਾਡੇ ਪੈਰ-ਹੱਥ ਕਮਲ ਵਰਗੇ ਹਨ'। ਪਰ ਜਦੋਂ ਕੋਈ (ਮੁੱਖ ਮੰਤਰੀ ਦੇ ਅਹੁਦੇ 'ਤੇ) ਨਹੀਂ ਰਹਿੰਦਾ ਤਾਂ (ਉਸਦੀਆਂ) ਤਸਵੀਰਾਂ ਹੋਰਡਿੰਗਾਂ ਤੋਂ ਇੰਝ ਗਾਇਬ ਹੋ ਜਾਂਦੀਆਂ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ।''
ਜ਼ਿਕਰਯੋਗ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਇਸ ਦੌਰਾਨ ਭੋਪਾਲ ਦੇ ਨੀਲਬਾਦ ਇਲਾਕੇ 'ਚ ਬ੍ਰਹਮਾ ਕੁਮਾਰੀਆਂ ਦੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਨ੍ਹਾਂ ਦੇ ਭਾਸ਼ਣ ਦੀ ਵੀਡੀਉ ਕਲਿੱਪ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
(For more Punjabi news apart from ‘Photos disappear from hoardings like horns from donkey’s head’: Shivraj Chouhan, stay tuned to Rozana Spokesman)